IIT ਗੁਹਾਟੀ ਦੇ ਖੋਜਕਾਰਾਂ ਦੇ ਨਾਮ ਦੁਨੀਆ ਦੇ ਟਾਪ ਵਿਗਿਆਨੀਆਂ ਦੀ ਸੂਚੀ ''ਚ ਸ਼ਾਮਲ

11/07/2020 1:23:29 AM

ਗੁਹਾਟੀ : ਅਮਰੀਕਾ ਦੇ ਸਟੇਨਫੋਰਡ ਯੂਨੀਵਰਸਿਟੀ ਵੱਲੋਂ ਤਿਆਰ ਦੁਨੀਆ ਦੇ ਚੋਟੀ ਦੇ ਵਿਗਿਆਨੀਆਂ ਦੀ ਸੂਚੀ 'ਚ ਭਾਰਤੀ ਤਕਨੀਕੀ ਸੰਸਥਾਨ (ਆਈ.ਆਈ.ਟੀ.) ਗੁਵਾਹਾਟੀ ਦੇ 22 ਫੈਕਲਟੀ ਮੈਂਬਰ ਅਤੇ ਖੋਜਕਾਰਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਆਈ.ਆਈ.ਟੀ. ਗੁਹਾਟੀ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਸਟੇਨਫੋਰਡ ਯੂਨੀਵਰਸਿਟੀ 'ਚ ਮਾਹਰਾਂ ਨੇ ਇੱਕ ਲੱਖ ਤੋਂ ਜ਼ਿਆਦਾ ਅਜਿਹੇ ਵਿਗਿਆਨੀਆਂ ਦੇ ਨਾਮਾਂ ਦੀ ਸੂਚੀ ਬਣਾਈ ਹੈ, ਜਿਨ੍ਹਾਂ ਦੇ ਖੋਜ ਕੰਮਾਂ ਨੇ ਉਨ੍ਹਾਂ ਦੇ ਸਬੰਧਤ ਖੇਤਰਾਂ ਦੀ ਤਰੱਕੀ 'ਚ ਯੋਗਦਾਨ ਦਿੱਤਾ ਹੈ ਅਤੇ ਖੋਜਕਾਰਾਂ ਨੂੰ ਵੀ ਇਸ ਤੋਂ ਫਾਇਦਾ ਹੋਇਆ ਹੈ।

ਸੰਸਥਾ ਦੇ ਨਿਰਦੇਸ਼ਕ ਟੀ.ਜੀ. ਸੀਤਾਰਮਣ ਅਤੇ ਫੈਕਲਟੀ ਦੇ ਹੋਰ ਮੈਬਰਾਂ ਨੂੰ ਸਾਲ 2019 ਲਈ ਉਨ੍ਹਾਂ ਦੇ ਜਾਂਚ ਪ੍ਰਕਾਸ਼ਨ ਅਤੇ ਖੋਜ ਦੇ ਉਨ੍ਹਾਂ ਦੇ ਸਬੰਧਿਤ ਖੇਤਰਾਂ 'ਚ ਯੋਗਦਾਨ ਲਈ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਆਈ.ਆਈ.ਟੀ. ਗੁਹਾਟੀ ਦੇ ਸਿਵਲ ਇੰਜੀਨੀਅਰਿੰਗ, ਮੈਕੇਨਿਕਲ ਇੰਜੀਨੀਅਰਿੰਗ, ਫਿਜ਼ਿਕਸ, ਕੈਮੀਕਲ ਇੰਜੀਨੀਅਰਿੰਗ, ਜੈਵ ਵਿਗਿਆਨ ਅਤੇ ਜੈਵ ਇੰਜੀਨੀਅਰਿੰਗ, ਰਸਾਇਣ ਸ਼ਾਸਤਰ, ਇਲੈਕਟ੍ਰਿਕਲ ਅਤੇ ਇਲੈਕਟ੍ਰਾਨਿਕਸ ਵਿਭਾਗਾਂ ਦੇ ਫੈਕਲਟੀ ਮੈਬਰਾਂ ਦੇ ਨਾਮ ਸੂਚੀ 'ਚ ਸ਼ਾਮਲ ਕੀਤੇ ਗਏ ਹਨ।


Inder Prajapati

Content Editor

Related News