ਅਕਾਦਮਿਕ ਸਾਲ 2020-21 ਲਈ IIT, NIT ਨਹੀਂ ਵਧਾਉਣਗੀਆਂ ਫੀਸਾਂ

05/06/2020 9:11:21 PM

ਨਵੀਂ ਦਿੱਲੀ - ਅਕਾਦਮਿਕ ਸਾਲ 2020-21 ਦੇ ਲਈ ਆਈ. ਆਈ. ਟੀ. ਅਤੇ ਐਨ. ਆਈ. ਟੀ. ਦੀ ਫੀਸ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਆਲ ਨਿਸ਼ੰਕ ਵੱਲੋਂ ਫੀਸ ਵਿਚ ਇਜ਼ਾਫਾ ਨਾ ਕੀਤੇ ਜਾਣ ਦੀ ਅਪੀਲ ਤੋਂ ਬਾਅਦ ਇਨਾਂ ਸੰਸਥਾਨਾਂ ਨੇ ਇਹ ਫੈਸਲਾ ਲਿਆ ਹੈ।

ਕੇਂਦਰੀ ਮੰਤਰੀ ਤੋਂ ਮੰਗਲਵਾਰ ਨੂੰ ਵਿਦਿਆਰਥੀਆਂ ਦੇ ਸੰਵਾਦ ਦੌਰਾਨ ਅਕਾਦਮਿਕ ਸਾਲ 2020-21 ਲਈ ਐਨ. ਆਈ. ਟੀ., ਆਈ. ਆਈ. ਟੀ. ਅਤੇ ਆਈ ਆਈ. ਟੀ. ਕੇ. ਫੀਸ ਵਿਚ ਵਾਧੇ ਦੇ ਸਬੰਧ ਵਿਚ ਸਵਾਲ ਪੁੱਛਿਆ ਗਿਆ ਸੀ। ਮਨੁੱਖੀ ਸਰੋਤ ਵਿਕਾਸ ਮੰਤਰੀ ਨੇ ਕਿਹਾ ਸੀ ਆਈ. ਆਈ. ਟੀ., ਐਨ. ਆਈ. ਟੀ. ਜਿਹੇ ਸੰਸਥਾਨ ਸਮਰੱਥ ਹਨ। ਅਸੀਂ ਕੋਰੋਨਾਵਾਇਰਸ ਕਾਰਨ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਇਨਾਂ ਤੋਂ ਅਪੀਲ ਕੀਤੀ ਉਹ ਇਸ ਸਾਲ ਫੀਸ ਨਾ ਵਧਾਉਣ। ਮੈਂ ਸਾਰੇ ਪ੍ਰਧਾਨਾਂ ਨੂੰ ਇਸ ਦੀ ਜਾਣਕਾਰੀ ਸੰਸਥਾਨ ਦੇ ਪ੍ਰਮੁੱਖਾਂ ਅਤੇ ਡਾਇਰੈਕਟਰਾਂ ਨੂੰ ਦੇਣ ਨੂੰ ਆਖਿਆ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਇਸ ਭਾਵਨਾ ਦਾ ਸਨਮਾਨ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਆਈ. ਆਈ. ਟੀ. ਐਨ. ਆਈ. ਟੀ. ਨੇ ਮੰਤਰੀ ਦੀ ਅਪੀਲ 'ਤੇ ਵਿਚਾਰ ਕਰਦੇ ਹੋਏ ਇਸ ਸਾਲ ਫੀਸ ਨਾ ਵਧਾਉਣ ਦਾ ਫੈਸਲਾ ਲਿਆ ਹੈ।

50 ਫੀਸਦੀ ਅੰਕ ਅੰਦਰੂਨੀ ਮੂਲਾਂਕਣ ਤੋਂ, 50 ਫੀਸਦੀ ਪਿਛਲੇ ਸਮੈਸਟਰ ਦੇ ਆਧਾਰ 'ਤੇ
ਯੂਨੀਵਰਸਿਟੀਆਂ ਵਿਚ ਪ੍ਰੀਖਿਆ ਦੇ ਸਬੰਧ ਵਿਚ ਮਨੁੱਖੀ ਸਰੋਤ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਜੇਕਰ ਕੋਵਿਡ-19 ਨੂੰ ਦੇਖਦੇ ਹੋਏ ਹਾਲਾਤ ਆਮ ਨਜ਼ਰ ਨਹੀਂ ਆਉਂਦੇ ਤਾਂ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ 50 ਫੀਸਦੀ ਅੰਕਾਂ ਲਈ ਵਿਦਿਆਰਥੀਆਂ ਦੀ ਗ੍ਰੇਡਿੰਗ ਅੰਦਰੂਨੀ ਮੂਲਾਂਕਣ ਦੇ ਪੈਟਰਨ ਦੇ ਆਧਾਰ 'ਤੇ ਹੋ ਸਕਦੀ ਹੈ। ਬਾਕੀ 50 ਫੀਸਦੀ ਅੰਕ ਸਿਰਫ ਪਿਛਲੇ ਸਮੈਸਟਰ (ਜੇਕਰ ਉਪਲੱਬਧ ਹੋਣ) ਵਿਚ ਪ੍ਰਦਰਸ਼ਨ ਦੇ ਆਧਾਰ 'ਤੇ ਦਿੱਤੇ ਜਾ ਸਕਦੇ ਹਨ। ਜੇਕਰ ਵਿਦਿਆਰਥੀ ਗ੍ਰੇਡਸ ਵਿਚ ਸੁਧਾਰ ਚਾਹੁੰਦੇ ਹਨ ਤਾਂ ਉਹ ਅਗਲੇ ਸਮੈਸਟਰ ਵਿਚ ਅਜਿਹੇ ਵਿਸ਼ਿਆਂ ਦੀ ਵਿਸ਼ੇਸ਼ ਪ੍ਰੀਖਿਆਵਾਂ ਵਿਚ ਸ਼ਾਮਲ ਹੋ ਸਕਦੇ ਹਨ।

ਯੂਨੀਵਰਸਿਟੀ ਵਿਚ ਪ੍ਰੀਖਿਆ ਲਈ ਇਹ ਦਿਸ਼ਾ-ਨਿਰਦੇਸ਼ ਜਾਰੀ
ਪ੍ਰੀਖਿਆ ਪ੍ਰਕਿਰਿਆ ਦੀ ਅਕਾਦਮਿਕ ਅਖੰਡਤਾ ਬਣਾਏ ਰੱਖਣ ਲਈ ਯੂਨੀਵਰਸਿਟੀ ਯੂ. ਜੀ. ਸੀ. ਵੱਲੋਂ ਸਮੇਂ-ਸਮੇਂ 'ਤੇ ਜ਼ਰੂਰਤਾਂ ਦੀ ਪਾਲਣਾ ਨੂੰ ਯਕੀਕਨ ਕਰਨ। ਨਾਲ ਹੀ ਥੋੜੇ ਸਮੇਂ ਵਿਚ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਪ੍ਰੀਖਿਆਵਾਂ ਦੇ ਵਿਕਲਪਕ ਅਤੇ ਸਰਲ ਪ੍ਰਣਾਲੀਆਂ ਨੂੰ ਅਪਣਾ ਸਕਦੇ ਹਾਂ। ਇੰਟਰਮੀਡੇਏਟ-ਸਾਲਾਨਾ ਸਮੈਸਟਰ ਵਿਦਿਆਰਥੀਆਂ ਦੇ ਲਈ ਯੂਨੀਵਰਸਿਟੀਆਂ ਆਪਣੀਆਂ ਤਿਆਰੀਆਂ ਦੇ ਪੱਧਰ, ਵਿਦਿਆਰਥੀਆਂ ਦੀ ਰਿਹਾਇਸ਼ੀ ਸਥਿਤੀ ਅਤੇ ਵੱਖ-ਵੱਖ ਖੇਤਰਾਂ ਵਿਚ ਕੋਵਿਡ-19 ਦੇ ਪ੍ਰਸਾਰ ਦੀ ਸਥਿਤੀ ਦੇ ਆਕਲਨ ਤੋਂ ਬਾਅਦ ਅਤੇ ਹੋਰ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੀਖਿਆਵਾਂ ਕਰਾ ਸਕਦੇ ਹਨ।


Khushdeep Jassi

Content Editor

Related News