ਡਿਪ੍ਰੈੱਸ਼ਨ ਦੇ ਸ਼ਿਕਾਰ IFS ਅਧਿਕਾਰੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
Friday, Mar 07, 2025 - 01:28 PM (IST)

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਤੜਕਸਾਰ ਸਵੇਰੇ 6 ਵਜੇ ਇਕ ਆਈ.ਐੱਫ.ਐੱਸ. ਅਧਿਕਾਰੀ ਨੇ ਬਿਲਡਿੰਗ ਦੀ ਛੱਤ ਤੋਂ ਛਾਲ ਮਾਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਇਸ ਘਟਨਾ ਮਗਰੋਂ ਇਲਾਕੇ 'ਚ ਕਾਫ਼ੀ ਸਨਸਨੀਖੇਜ਼ ਮਾਹੌਲ ਪੈਦਾ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜਿਤੇਂਦਰ ਰਾਵਤ ਵਜੋਂ ਹੋਈ ਹੈ, ਜੋ ਕਿ ਕਾਫ਼ੀ ਸਮੇਂ ਤੋਂ ਡਿਪ੍ਰੈੱਸ਼ਨ 'ਚ ਦੱਸਿਆ ਜਾ ਰਿਹਾ ਹੈ। ਉਸ ਦਾ ਲੰਬੇ ਸਮੇਂ ਤੋਂ ਇਲਾਜ ਵੀ ਚੱਲ ਰਿਹਾ ਸੀ, ਜਿਸ ਮਗਰੋਂ ਅੱਕ ਕੇ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕ ਕੇ ਆਪਣੀ ਜ਼ਿੰਦਗੀ ਹੀ ਖ਼ਤਮ ਕਰ ਲਈ।
ਇਹ ਵੀ ਪੜ੍ਹੋ- ''Hi Baby ! ਜਦੋਂ ਤੱਕ ਤੂੰ ਇਹ ਪੜ੍ਹੇਂਗੀ, ਮੈਂ...'', ਹੋਟਲ ਦੇ ਕਮਰੇ 'ਚ ਮਿਲੇ ਬੰਦੇ ਦੇ ਮੈਸੇਜ ਨੇ ਸਭ ਦੀਆਂ ਪਵਾ'ਤੀਆਂ ਚੀਕਾਂ
ਉਹ ਦਿੱਲੀ ਦੇ ਚਾਣੱਕਿਆਪੁਰੀ ਇਲਾਕੇ 'ਚ ਸਥਿਤ ਰੈਜ਼ੀਡੈਂਸ਼ੀਅਲ ਸੋਸਾਇਟੀ ਦੇ ਪਹਿਲੇ ਫਲੋਰ 'ਤੇ ਰਹਿੰਦਾ ਸੀ। ਜਦੋਂ ਉਸ ਨੇ ਇਹ ਕਦਮ ਚੁੱਕਿਆ, ਉਸ ਸਮੇਂ ਘਰ 'ਚ ਸਿਰਫ਼ ਉਹ ਤੇ ਉਸ ਦੀ ਮਾਂ ਸੀ, ਜਦਕਿ ਉਸ ਦੀ ਪਤਨੀ ਤੇ ਉਸ ਦੇ ਬੱਚੇ ਦੇਹਰਾਦੂਨ 'ਚ ਰਹਿੰਦੇ ਹਨ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਸ ਨੂੰ ਹਾਲੇ ਤੱਕ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e