ਇਹ ਔਰਤ ਹੋਵੇਗੀ PM ਮੋਦੀ ਦੀ ਨਿੱਜੀ ਸਕੱਤਰ, ਜਾਣੋ ਕਿੰਨੀ ਮਿਲੇਗੀ Salary

Monday, Mar 31, 2025 - 12:05 PM (IST)

ਇਹ ਔਰਤ ਹੋਵੇਗੀ PM ਮੋਦੀ ਦੀ ਨਿੱਜੀ ਸਕੱਤਰ, ਜਾਣੋ ਕਿੰਨੀ ਮਿਲੇਗੀ Salary

ਨਵੀਂ ਦਿੱਲੀ- ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਅਧਿਕਾਰੀ ਨਿਧੀ ਤਿਵਾੜੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਜੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਰਸੋਨਲ ਮੰਤਰਾਲੇ ਦੇ ਇਕ ਆਦੇਸ਼ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸਾਲ 2014 ਬੈਚ ਦੇ ਆਈਐੱਫਐੱਸ ਅਧਿਕਾਰੀ ਤਿਵਾੜੀ ਮੌਜੂਦਾ ਸਮੇਂ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) 'ਚ ਡਿਪਟੀ ਸੈਕਟਰੀ ਵਜੋਂ ਸੇਵਾ ਨਿਭਾ ਰਹੇ ਹਨ।

ਇਹ ਵੀ ਪੜ੍ਹੋ : ਤੁਸੀਂ ਵੀ ਹੋ ਤਲਿਆ-ਭੁੰਨਿਆ ਤੇ ਜੰਕ ਫੂਡ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ

ਆਦੇਸ਼ 29 ਮਾਰਚ ਨੂੰ ਜਾਰੀ ਹੋਇਆ, ਜਿਸ 'ਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਤਿਵਾੜੀ ਦੀ ਪੀ.ਐੱਮ.ਓ. 'ਚ ਕੰਮ ਦੇ ਉਨ੍ਹਾਂ ਦੇ ਅਨੁਭਵ ਦੇ ਆਧਾਰ 'ਤੇ ਨਿੱਜੀ ਸਕੱਤਰ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਰਿਪੋਰਟਸ ਅਨੁਸਾਰ, ਪ੍ਰਧਾਨ ਮੰਤਰੀ ਦਫ਼ਤਰ 'ਚ ਨਿੱਜੀ ਸਕੱਤਰ ਦੇ ਅਹੁਦੇ 'ਤੇ ਨਿਯੁਕਤ ਅਧਿਕਾਰੀਆਂ ਦੀ ਤਨਖਾਹ ਪੇ ਮੈਟ੍ਰਿਕਸ ਪੱਧਰ 14 ਦੇ ਅਧੀਨ ਤੈਅ ਕੀਤੀ ਜਾਂਦੀ ਹੈ। ਇਸ ਪੱਧਰ 'ਤੇ ਕਰਮਚਾਰੀਆਂ ਨੂੰ ਮਹੀਨਾਵਾਰ ਤਨਖਾਹ 1,44,200 ਰੁਪਏ ਮਿਲਦੀ ਹੈ। ਇਸ ਦੇ ਅਧੀਨ ਮਹਿੰਗਾਈ ਭੱਤਾ (DA), ਰਿਹਾਇਸ਼ ਭੱਤਾ (HRA), ਯਾਤਰਾ ਭੱਤਾ (TA) ਅਤੇ ਹੋਰ ਭੱਤਿਆਂ ਦਾ ਵੀ ਪ੍ਰਬੰਧ ਹੁੰਦਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News