ਜੇਕਰ ਜਾਣਾ ਚਾਹੁੰਦੇ ਹੋ ਅਮਰੀਕਾ ਤਾਂ ਵੀਜ਼ਾ ਲਈ ਜਲਦ ਕਰੋ ਅਪਲਾਈ

Tuesday, Apr 17, 2018 - 09:44 PM (IST)

ਨਵੀਂ ਦਿੱਲੀ/ਵਾਸ਼ਿੰਗਟਨ— ਅਮਰੀਕੀ ਦੂਤਘਰ ਨੇ ਮੰਗਲਵਾਰ ਨੂੰ ਕਿਹਾ ਕਿ ਲੋਕਾਂ ਦੀ ਭਾਰੀ ਮੰਗ ਕਾਰਨ ਇਸ ਗਰਮੀ 'ਚ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਨੂੰ ਵੀਜ਼ਾ ਲਈ ਜਲਦ ਅਰਜ਼ੀ ਦਾਖਲ ਕਰਨੀ ਚਾਹੀਦੀ ਹੈ। ਦੂਤਘਰ ਨੇ ਇਕ ਬਿਆਨ 'ਚ ਕਿਹਾ ਕਿ ਪੂਰੇ ਭਾਰਤ ਦੇ ਬਿਨੈਕਾਰਾਂ ਨੂੰ ਵੀਜ਼ਾ ਇੰਟਰਵਿਊ ਲਈ 30 ਦਿਨ ਜਾਂ ਇਸ ਤੋਂ ਵਧ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਤੇ ਸੰਭਾਵਨਾ ਇਹੀ ਹੈ ਕਿ ਇਹ ਸਮਾਂ ਅਗਲੇ ਕੁਝ ਮਹੀਨਿਆਂ ਤਕ ਜਾਰੀ ਰਹਿ ਸਕਦਾ ਹੈ।
ਬਿਆਨ 'ਚ ਕਿਹਾ ਗਿਆ ਹੈ, 'ਭਾਰਤ ਮਿਸ਼ਨ ਦਾ ਗੈਰ ਅਪ੍ਰਵਾਸੀ ਵੀਜ਼ਾ ਚਾਰਜ ਦੁਨੀਆ ਦੇ ਵੱਡੇ ਕੰਮਾਂ 'ਚੋਂ ਇਕ ਹੈ। ਇਕ ਸਾਲ 'ਚ 10 ਲੱਖ ਤੋਂ ਜ਼ਿਆਦਾ ਵੀਜ਼ਾ ਬਣਾਉਣ ਦੀ ਪ੍ਰਕਿਰਿਆ ਹੁੰਦੀ ਹੈ, ''ਇਸ 'ਚ ਕਿਹਾ ਗਿਆ ਹੈ ਕਿ ਬੀਤੇ 5 ਸਾਲਾਂ 'ਚ ਅਮਰੀਕਾ ਜਾਣ ਲਈ ਵੀਜ਼ਾ ਦੀ ਮੰਗ 60 ਫੀਸਦੀ ਤੋਂ ਜ਼ਿਆਦਾ ਵਧੀ ਹੈ।
ਬਿਆਨ ਮੁਤਾਬਕ ਨਵੀਂ ਦਿੱਲੀ ਸਥਿਤ ਦੂਤਘਰ ਤੇ ਦੇਸ਼ ਭਰ ਦੇ ਚਾਰ ਵਪਾਰਕ ਦੂਤਘਰ ਲਗਾਤਾਰ ਸੇਵਾ 'ਚ ਸੁਧਾਰ ਤੇ ਮੰਗ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਨ ਪਰ ਬਿਨੈਕਾਰਾਂ ਨੂੰ ਜਾਨਣਾ ਚਾਹੀਦਾ ਹੈ ਕਿ ਗਰਮੀ ਯਾਤਰਾ ਦਾ ਮੁੱਖ ਸਮਾਂ ਹੈ ਤੇ ਵੀਜ਼ਾ ਲਈ ਸਮਾਂ ਮਿਲਣ 'ਚ ਦੇਰੀ ਹੋਵੇਗੀ। ਇਸ 'ਚ ਬਿਨੈਕਾਰਾਂ ਨੂੰ ਧੋਖਾਧੜੀ ਤੋਂ ਵੀ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਯਾਦ ਦਿਵਾਇਆ ਗਿਆ ਕਿ ਸਿਰਫ ਅਧਿਕਾਰਕ ਤਰੀਕੇ ਨਾਲ ਹੀ ਅਮਰੀਕਾ ਦਾ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ।


Related News