ਵਿਧਾਨ ਸਭਾ ''ਚ ਨਿਕਲੀ ਭਰਤੀ ! ਕੱਢਣੀ ਆਉਣੀ ਚਾਹੀਦੀ ਹੈ ਲੰਗੂਰ ਦੀ ਆਵਾਜ਼, ਦਿੱਲੀ PWD ਨੇ ਜਾਰੀ ਕੀਤਾ ਟੈਂਡਰ
Friday, Jan 02, 2026 - 04:32 PM (IST)
ਨੈਸ਼ਨਲ ਡੈਸਕ : ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਬੰਦਰਾਂ ਦੀ ਵਧਦੀ ਸਮੱਸਿਆ ਤੋਂ ਨਿਪਟਣ ਲਈ ਪ੍ਰਸ਼ਾਸਨ ਨੇ ਇੱਕ ਬਹੁਤ ਹੀ ਅਨੋਖਾ ਅਤੇ ਮਨੁੱਖੀ ਤਰੀਕਾ ਅਪਣਾਉਣ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਅਨੁਸਾਰ ਵਿਧਾਨ ਸਭਾ ਕੰਪਲੈਕਸ ਵਿੱਚ ਬੰਦਰਾਂ ਦੇ ਵਾਰ-ਵਾਰ ਦਾਖ਼ਲ ਹੋਣ ਕਾਰਨ ਵਿਧਾਇਕਾਂ, ਕਰਮਚਾਰੀਆਂ ਅਤੇ ਸੈਲਾਨੀਆਂ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਰਿਹਾ ਹੈ। ਇਹ ਬੰਦਰ ਇਮਾਰਤ ਦੀਆਂ ਤਾਰਾਂ ਅਤੇ ਡਿਸ਼ ਐਂਟੀਨਾ 'ਤੇ ਉਛਲ-ਕੂਦ ਕਰਕੇ ਉਨ੍ਹਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਰਹੇ ਹਨ।
ਲੰਗੂਰ ਦੀ ਆਵਾਜ਼ ਕੱਢਣ ਵਾਲਿਆਂ ਦੀ ਹੋਵੇਗੀ ਨਿਯੁਕਤੀ
ਇਸ ਸਮੱਸਿਆ ਦੇ ਹੱਲ ਲਈ ਲੋਕ ਨਿਰਮਾਣ ਵਿਭਾਗ (PWD) ਨੇ ਅਜਿਹੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਨਿਯੁਕਤੀ ਲਈ ਟੈਂਡਰ ਜਾਰੀ ਕੀਤਾ ਹੈ ਜੋ ਲੰਗੂਰ ਦੀ ਆਵਾਜ਼ ਦੀ ਨਕਲ ਕਰ ਸਕਦੇ ਹੋਣ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਹ ਬੰਦਰਾਂ ਨੂੰ ਬਿਨਾਂ ਕਿਸੇ ਸਰੀਰਕ ਨੁਕਸਾਨ ਪਹੁੰਚਾਏ ਭਜਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਲੰਗੂਰ ਦੀ ਆਵਾਜ਼ ਕੱਢਣ ਵਾਲਾ ਵਿਅਕਤੀ ਆਪਣੇ ਨਾਲ ਇੱਕ ਅਸਲੀ ਲੰਗੂਰ ਵੀ ਲੈ ਕੇ ਆਵੇਗਾ ਤਾਂ ਜੋ ਬੰਦਰਾਂ ਵਿੱਚ ਡਰ ਪੈਦਾ ਕੀਤਾ ਜਾ ਸਕੇ।
ਫੇਲ੍ਹ ਸਾਬਤ ਹੋਏ ਲੰਗੂਰਾਂ ਦੇ 'ਕੱਟਆਊਟ'
ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਬੰਦਰਾਂ ਨੂੰ ਡਰਾਉਣ ਲਈ ਲੰਗੂਰਾਂ ਦੇ ਪੋਸਟਰ ਜਾਂ ਕੱਟਆਊਟ ਲਗਾਉਣ ਦੀ ਯੋਜਨਾ ਬਣਾਈ ਗਈ ਸੀ, ਪਰ ਇਹ ਤਰੀਕਾ ਪੂਰੀ ਤਰ੍ਹਾਂ ਨਾਕਾਮ ਰਿਹਾ। ਜਾਂਚ ਵਿੱਚ ਸਾਹਮਣੇ ਆਇਆ ਕਿ ਹੁਣ ਬੰਦਰ ਉਨ੍ਹਾਂ ਕੱਟਆਊਟਾਂ ਤੋਂ ਡਰਦੇ ਨਹੀਂ, ਸਗੋਂ ਉਲਟਾ ਉਨ੍ਹਾਂ ਦੇ ਉੱਪਰ ਹੀ ਜਾ ਕੇ ਬੈਠ ਜਾਂਦੇ ਹਨ।
8 ਘੰਟੇ ਦੀ ਸ਼ਿਫਟ 'ਚ ਹੋਵੇਗੀ ਤਾਇਨਾਤੀ
ਨਵੀਂ ਯੋਜਨਾ ਦੇ ਤਹਿਤ ਇਹ ਸਿਖਲਾਈ ਪ੍ਰਾਪਤ ਲੋਕ ਕੰਮਕਾਜੀ ਦਿਨਾਂ ਅਤੇ ਸ਼ਨੀਵਾਰ ਨੂੰ 8-8 ਘੰਟੇ ਦੀਆਂ ਸ਼ਿਫਟਾਂ ਵਿੱਚ ਆਪਣੀ ਡਿਊਟੀ ਨਿਭਾਉਣਗੇ। ਸਬੰਧਤ ਏਜੰਸੀ ਇਹ ਯਕੀਨੀ ਬਣਾਏਗੀ ਕਿ ਸਾਰੀ ਪ੍ਰਕਿਰਿਆ ਦੌਰਾਨ ਅਨੁਸ਼ਾਸਨ ਲੋੜੀਂਦੇ ਉਪਕਰਨ ਅਤੇ ਸੁਰੱਖਿਆ ਮਾਪਦੰਡਾਂ ਦੀ ਪੂਰੀ ਪਾਲਣਾ ਕੀਤੀ ਜਾਵੇ। ਪਹਿਲਾਂ ਵੀ ਅਜਿਹੇ ਕਰਮਚਾਰੀ ਤਾਇਨਾਤ ਸਨ, ਪਰ ਉਨ੍ਹਾਂ ਦਾ ਇਕਰਾਰਨਾਮਾ ਖ਼ਤਮ ਹੋਣ ਤੋਂ ਬਾਅਦ ਹੁਣ ਨਵੇਂ ਸਿਰੇ ਤੋਂ ਟੈਂਡਰ ਜਾਰੀ ਕੀਤੇ ਗਏ ਹਨ।
ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
