Delhi Air Pollution : ਦਿੱਲੀ-NCR ''ਚ ਗੰਭੀਰ ਪ੍ਰਦੂਸ਼ਣ ਸੰਕਟ ਜਾਰੀ, ਕਈ ਥਾਵਾਂ ''ਤੇ AQI 400 ਤੋਂ ਪਾਰ

Sunday, Dec 28, 2025 - 10:58 AM (IST)

Delhi Air Pollution : ਦਿੱਲੀ-NCR ''ਚ ਗੰਭੀਰ ਪ੍ਰਦੂਸ਼ਣ ਸੰਕਟ ਜਾਰੀ, ਕਈ ਥਾਵਾਂ ''ਤੇ AQI 400 ਤੋਂ ਪਾਰ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਵਿੱਚ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ, ਪ੍ਰਦੂਸ਼ਣ ਨੇ ਇੱਕ ਵਾਰ ਫਿਰ ਤਬਾਹੀ ਮਚਾ ਦਿੱਤੀ ਹੈ। ਦਿੱਲੀ ਅਤੇ ਇਸਦੇ ਨੇੜਲੇ ਖੇਤਰਾਂ (ਐਨਸੀਆਰ) ਵਿੱਚ ਹਵਾ ਦੀ ਗੁਣਵੱਤਾ ਇੱਕ ਵਾਰ ਫਿਰ ਖ਼ਤਰਨਾਕ ਪੱਧਰ 'ਤੇ ਪਹੁੰਚ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਤਾਜ਼ਾ ਅੰਕੜਿਆਂ ਅਨੁਸਾਰ, ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (AQI) 390 ਦਰਜ ਕੀਤਾ ਗਿਆ ਹੈ, ਜੋ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਇਹ ਅੰਕੜਾ 400 ਨੂੰ ਪਾਰ ਕਰ ਗਿਆ, ਜੋ ਸਿੱਧੇ ਤੌਰ 'ਤੇ ਸਿਹਤ ਲਈ ਇੱਕ ਗੰਭੀਰ ਸਥਿਤੀ ਹੈ।

ਪੜ੍ਹੋ ਇਹ ਵੀ - ਓ ਤੇਰੀ! ਲਾਵਾਂ ਤੋਂ ਕੁਝ ਘੰਟੇ ਬਾਅਦ ਹੀ ਟੁੱਟਿਆ ਪ੍ਰੇਮ-ਵਿਆਹ, ਹੋਸ਼ ਉਡਾ ਦੇਵੇਗਾ ਪੂਰੀ ਮਾਮਲਾ

ਪ੍ਰਦੂਸ਼ਣ ਦੇ ਹਾਟਸਪਾਰਟ: ਜਾਣੋ ਕਿਥੇ ਹਵਾ ਇੰਨੀ ਜ਼ਹਿਰੀਲੀ ਹੈ?
ਦਿੱਲੀ ਦੇ ਕਈ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਇੰਨਾ ਵੱਧ ਗਿਆ ਹੈ ਕਿ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਨਹਿਰੂ ਨਗਰ ਇਸ ਸਮੇਂ ਦਿੱਲੀ ਦਾ ਸਭ ਤੋਂ ਪ੍ਰਦੂਸ਼ਿਤ ਇਲਾਕਾ ਹੈ।

ਖੇਤਰ AQI ਪੱਧਰ 
ਨਹਿਰੂ ਨਗਰ - 442 ਗੰਭੀਰ
ਪਤਪੜਗੰਜ - 431 ਗੰਭੀਰ
ਸ਼ਾਦੀਪੁਰ - 429 ਗੰਭੀਰ
ਆਰਕੇ ਪੁਰਮ - 412 ਗੰਭੀਰ
ਸਿਰੀ ਕਿਲ੍ਹਾ - 402 ਗੰਭੀਰ
ਸ਼ਿਵਾਜੀ ਪਾਰਕ - 400 ਗੰਭੀਰ

ਪੜ੍ਹੋ ਇਹ ਵੀ - ਕੁੜੀਆਂ ਨੂੰ 50,000 ਰੁਪਏ! ਲਾਭਦਾਇਕ ਹੈ ਸੂਬਾ ਸਰਕਾਰ ਦੀ ਇਹ ਸਕੀਮ, ਇੰਝ ਕਰੋ ਅਪਲਾਈ

ਸਰਕਾਰ ਦਾ ਵੱਡਾ ਫੈਸਲਾ: GRAP-4 ਦੀਆਂ ਦੋ ਪਾਬੰਦੀਆਂ ਹੁਣ ਸਥਾਈ
ਦਿੱਲੀ ਦੀ ਹਵਾ ਵਿੱਚ ਵੱਧ ਰਹੇ ਜ਼ਹਿਰੀਲੇਪਣ ਦੇ ਜਵਾਬ ਵਿੱਚ ਦਿੱਲੀ ਸਰਕਾਰ ਨੇ ਸਖ਼ਤ ਕਦਮ ਚੁੱਕੇ ਹਨ। ਪ੍ਰਦੂਸ਼ਣ ਕੰਟਰੋਲ ਲਈ ਲਾਗੂ ਹੋਣ ਵਾਲੇ GRAP-4 ਦੇ ਤਹਿਤ ਦੋ ਮੁੱਖ ਪਾਬੰਦੀਆਂ ਨੂੰ ਹੁਣ ਸਥਾਈ ਕਰ ਦਿੱਤੀਆਂ ਗਈਆਂ ਹਨ। ਇਸਦਾ ਮਤਲਬ ਹੈ ਕਿ ਹੁਣ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਦੇ ਬਾਵਦੂਦ ਇਹ ਦੋਵੇਂ ਨਿਯਮ ਲਾਗੂ ਰਹਿਣਗੇ ਤਾਂਕਿ ਭਵਿੱਖ ਵਿੱਚ ਪ੍ਰਦੂਸ਼ਣ ਨੂੰ ਵਧਣ ਤੋਂ ਰੋਕਿਆ ਜਾ ਸਕੇ। 

ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

rajwinder kaur

Content Editor

Related News