ਦਿੱਲੀ ਦੀ ਹਵਾ ਗੁਣਵੱਤਾ ''ਗੰਭੀਰ'' ਤੋਂ ''ਬਹੁਤ ਖ਼ਰਾਬ'' ਸ਼੍ਰੇਣੀ ''ਚ ਦਰਜ
Wednesday, Dec 24, 2025 - 10:29 AM (IST)
ਨਵੀਂ ਦਿੱਲੀ- ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਕਿਹਾ ਕਿ ਬੁੱਧਵਾਰ ਸਵੇਰੇ ਦਿੱਲੀ 'ਚ ਹਵਾ ਦੀ ਗੁਣਵੱਤਾ 'ਚ ਕੁਝ ਸੁਧਾਰ ਹੋਇਆ ਅਤੇ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 'ਗੰਭੀਰ' ਤੋਂ 'ਬਹੁਤ ਖ਼ਰਾਬ' ਸ਼੍ਰੇਣੀ 'ਚ ਆ ਗਿਆ ਹੈ। ਸੀਪੀਸੀਬੀ ਦੇ ਅੰਕੜਿਆਂ ਅਨੁਸਾਰ, ਸਵੇਰੇ ਏਕਿਊਆਈ 336 ਦਰਜ ਕੀਤਾ ਗਿਆ, ਜਦੋਂ ਕਿ ਮੰਗਲਵਾਰ ਨੂੰ ਇਹ 415 ਦਰਜ ਕੀਤਾ ਗਿਆ ਸੀ। ਸੀਪੀਸੀਬੀ ਦੇ 'ਸਮੀਰ' ਐਪ ਅਨੁਸਾਰ, ਦਿੱਲੀ ਦੇ 40 ਹਵਾ ਗੁਣਵੱਤਾ ਨਿਗਰਾਨੀ ਕੇਂਦਰ 'ਚੋਂ 36 'ਚ ਏਕਿਊਆਈ 'ਬਹੁਤ ਖ਼ਰਾਬ' ਸ਼੍ਰੇਣੀ 'ਚ ਦਰਜ ਕੀਤਾ ਗਿਆ। ਨਹਿਰੂ ਨਗਰ 'ਚ ਸਭ ਤੋਂ ਜ਼ਿਆਦਾ 392 ਏਕਿਊਆਈ ਦਰਜ ਕੀਤਾ ਗਿਆ।
ਸੀਪੀਸੀਬੀ ਦੇ ਮਾਨਕਾਂ ਅਨੁਸਾਰ, ਜ਼ੀਰੋ ਤੋਂ 50 ਵਿਚਾਲੇ ਏਕਿਊਆਈ ਨੂੰ 'ਚੰਗਾ', 51 ਤੋਂ 100 ਨੂੰ 'ਸੰਤੋਸ਼ਜਨਕ', 101 ਤੋਂ 200 ਨੂੰ 'ਮੱਧਮ', 201 ਤੋਂ 300 ਨੂੰ 'ਖ਼ਰਾਬ', 301 ਤੋਂ 400 ਨੂੰ 'ਬੇਹੱਦ ਖ਼ਰਾਬ' ਅਤੇ 401 ਤੋਂ 500 ਵਿਚਾਲੇ 'ਗੰਭੀਰ' ਮੰਨਿਆ ਜਾਂਦਾ ਹੈ। ਸਵੇਰੇ-ਸਵੇਰੇ ਦਿੱਲੀ ਦੇ ਕੁਝ ਹਿੱਸਿਆਂ 'ਚ ਧੁੰਦ ਕਾਰਨ ਦ੍ਰਿਸ਼ਤਾ ਘੱਟ ਹੋ ਗਈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਅਨੁਸਾਰ, ਦਿੱਲੀ 'ਚ ਘੱਟੋ-ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜਦ ਕੀਤਾ ਗਿਆ, ਜੋ ਆਮ ਤੋਂ 2.7 ਡਿਗਰੀ ਜ਼ਿਆਦਾ ਹੈ।
