ਦਿੱਲੀ ਤੋਂ ਲੰਡਨ ਦੀ ਉਡਾਣ ਸ਼ੁਰੂ ਕਰੇਗੀ ਇੰਡੀਗੋ
Wednesday, Dec 24, 2025 - 05:39 PM (IST)
ਨਵੀਂ ਦਿੱਲੀ- ਨਿੱਜੀ ਹਵਾਬਾਜ਼ੀ ਕੰਪਨੀ ਇੰਡੀਗੋ ਅਗਲੇ ਸਾਲ ਫਰਵਰੀ ’ਚ ਦਿੱਲੀ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਉਡਾਣ ਸ਼ੁਰੂ ਕਰੇਗੀ। ਏਅਰਲਾਈਨ ਨੇ ਦੱਸਿਆ ਕਿ ਇਸ ਰੂਟ ’ਤੇ ਸੇਵਾ 2 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਹਫ਼ਤੇ ’ਚ 5 ਦਿਨ ਉਪਲੱਬਧ ਹੋਵੇਗੀ। ਇਸ ਦੇ ਲਈ ਉਹ ਨਾਰਸ ਐਟਲਾਂਟਿਕ ਏਅਰਵੇਜ਼ ਤੋਂ ਵੇਟ/ਡੈਂਪ ਲੀਜ਼ ’ਤੇ ਲਏ ਗਏ ਬੋਇੰਗ 787 ਜਹਾਜ਼ ਦਾ ਸੰਚਾਲਨ ਕਰੇਗੀ।
ਇਸਦੇ ਨਾਲ ਹੀ ਲੰਡਨ ਦੇ ਹੀਥਰੋ ਲਈ ਉਸ ਦੀਆਂ ਹਫ਼ਤੇ ’ਚ 12 ਉਡਾਣਾਂ ਹੋ ਜਾਣਗੀਆਂ। ਉਹ ਪਹਿਲਾਂ ਹੀ ਮੁੰਬਈ ਤੋਂ ਹੀਥਰੋ ਲਈ ਰੋਜ਼ਾਨਾ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ। ਨਵੀਂ ਉਡਾਣ ਦਿੱਲੀ ਹਵਾਈ ਅੱਡੇ ਤੋਂ ਸੋਮਵਾਰ, ਮੰਗਲਵਾਰ, ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸਵੇਰੇ 9.40 ਵਜੇ ਰਵਾਨਾ ਹੋਵੇਗੀ। ਉਡਾਣ ਦੀ ਵਾਪਸੀ ਹੀਥਰੋ ਹਵਾਈ ਅੱਡੇ ਤੋਂ ਸ਼ਾਮ 5.15 ਵਜੇ ਹੋਵੇਗੀ। ਇਹ ਸਫਰ 10 ਘੰਟੇ 45 ਮਿੰਟ ਦਾ ਹੋਵੇਗਾ।
