ਜੇਕਰ ਤੁਸੀਂ ਵੀ ਖ਼ਰੀਦੀ ਹੈ ਸਪਾਈਸਜੈੱਟ ਦੀ ਇਹ ਟਿਕਟ, ਤਾਂ ਜ਼ਰੂਰ ਪੜ੍ਹੋ ਖ਼ਬਰ

08/04/2020 6:55:14 PM

ਨਵੀਂ ਦਿੱਲੀ — ਦੇਸ਼ ਦੀ ਸਸਤੀ ਏਅਰ ਲਾਈਨ ਕੰਪਨੀ ਸਪਾਈਸਜੈੱਟ ਦੀ ਇਕ ਟਿਕਟ 'ਤੇ ਇਕ ਮੁਫ਼ਤ ਵਾਲੀ ਸਕੀਮ ਨੂੰ ਸਿਵਲ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਰੋਕ ਦਿੱਤਾ ਹੈ। ਸਪਾਈਸ ਜੈੱਟ ਨੇ 3 ਅਗਸਤ ਤੋਂ ਪੰਜ ਦਿਨਾਂ ਲਈ ਇਸ ਟਿਕਟ ਸੇਲ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਕਾਰਨ ਦੇਸ਼ ਵਿਚ ਘਰੇਲੂ ਉਡਾਣਾਂ ਨੂੰ 25 ਮਈ ਤੋਂ ਸ਼ੁਰੂ ਕਰਨ ਤੋਂ ਬਾਅਦ ਸਰਕਾਰ ਦੇ ਹਵਾਈ ਯਾਤਰਾ ਕਿਰਾਏ 'ਤੇ ਕੈਪ ਤੈਅ ਕਰਨਾ ਹੈ।

ਸਪਾਈਸਜੈੱਟ ਦੀ ਸੇਲ ਦੇ ਤਹਿਤ ਘੱਟੋ-ਘੱਟ 899 ਰੁਪਏ ਦੇ ਬੇਸ ਫੇਅਰ 'ਤੇ ਇਕ ਪਾਸੜ ਘਰੇਲੂ ਯਾਤਰਾ ਲਈ ਟਿਕਟਾਂ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਟਿਕਟ 'ਤੇ ਵੱਖਰੇ ਤੌਰ 'ਤੇ ਟੈਕਸ ਵਸੂਲਿਆ ਜਾਂਦਾ ਹੈ। ਵਿਕਰੀ ਦੌਰਾਨ ਟਿਕਟਾਂ ਖਰੀਦਣ ਵਾਲੇ ਗਾਹਕਾਂ ਨੂੰ ਵੱਧ ਤੋਂ ਵੱਧ 2,000 ਰੁਪਏ ਦਾ ਇੰਸੈਂਟਿਵ ਕੂਪਨ ਮਿਲੇਗਾ। ਉਹ ਅੱਗੇ ਦੀ ਯਾਤਰਾ ਵਿਚ ਇਸ ਦੀ ਵਰਤੋਂ ਕਰਨ ਦੇ ਯੋਗ ਹੋਣਗੇ।

ਇਸ ਤੋਂ ਬਾਅਦ ਡੀਜੀਸੀਏ ਨੇ ਸਰਕਾਰ ਨੂੰ ਕਿਰਾਏ ਦੀ ਹੱਦ ਤੈਅ ਕਰਨ ਦੇ ਆਦੇਸ਼ ਦਾ ਧਿਆਨ ਦਵਾਉਂਦੇ ਹੋਏ ਸਪਾਈਸਜੈੱਟ ਨੂੰ ਸੇਲ ਰੋਕਣ ਦੇ ਨਿਰਦੇਸ਼ ਦਿੱਤੇ। ਆਪਣੇ ਆਦੇਸ਼ ਵਿਚ ਸਰਕਾਰ ਨੇ ਸਭ ਤੋਂ ਘੱਟ ਦੂਰੀ ਦੀ ਉਡਾਣ ਲਈ ਘੱਟੋ ਘੱਟ ਕਿਰਾਇਆ 2,000 ਰੁਪਏ ਨਿਰਧਾਰਤ ਕੀਤਾ ਹੈ।

ਇਹ ਵੀ ਪੜ੍ਹੋ : ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ 'ਚ ਕਰੋ ਦਾਨ, ਮਿਲੇਗਾ ਇਹ ਲਾਭ

ਸਪਾਈਸਜੈੱਟ ਦੇ ਬੁਲਾਰੇ ਅਨੁਸਾਰ ਉਹ ਡੀਜੀਸੀਏ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੇਸ਼ ਵਿਚ 25 ਮਈ ਤੋਂ ਹਵਾਈ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ 21 ਮਈ ਨੂੰ ਏਅਰਲਾਈਨਾਂ ਲਈ ਘਰੇਲੂ ਹਵਾਈ ਯਾਤਰਾ ਕਿਰਾਇਆ ਸੀਮਾ ਤੈਅ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਇਸਦੇ ਲਈ 7 ਸ਼੍ਰੇਣੀਆਂ ਬਣਾਈਆਂ ਗਈਆਂ ਸਨ।

ਇਹ ਵੀ ਪੜ੍ਹੋ : ਇਨ੍ਹਾਂ ਸ਼ਰਤਾਂ ਨਾਲ ਇਸ ਮਹੀਨੇ ਸ਼ੁਰੂ ਹੋ ਸਕਦੀਆਂ ਹਨ ਮੈਟਰੋ ਰੇਲ ਗੱਡੀਆਂ

ਕਿਰਾਇਆ ਸੀਮਤ ਕਰਨ ਦੀ ਅੰਤਮ ਤਾਰੀਖ ਪਹਿਲਾਂ 24 ਅਗਸਤ ਤੱਕ ਨਿਰਧਾਰਤ ਕੀਤੀ ਗਈ ਸੀ ਜੋ ਬਾਅਦ ਵਿਚ ਵਧਾ ਕੇ 24 ਨਵੰਬਰ ਕਰ ਦਿੱਤੀ ਗਈ। ਇਸ ਦੇ ਤਹਿਤ 40 ਮਿੰਟ ਜਾਂ ਇਸਤੋਂ ਘੱਟ ਸਮੇਂ ਦੀਆਂ ਉਡਾਣਾਂ ਨੂੰ ਪਹਿਲੀ ਸ਼੍ਰੇਣੀ ਵਿਚ ਰੱਖਿਆ ਗਿਆ ਸੀ। ਇਸ ਦੇ ਲਈ ਘੱਟੋ ਘੱਟ ਕਿਰਾਇਆ 2,000 ਰੁਪਏ ਅਤੇ ਵੱਧ ਤੋਂ ਵੱਧ 6,000 ਰੁਪਏ ਨਿਰਧਾਰਤ ਕੀਤਾ ਗਿਆ ਸੀ।

ਇਸੇ ਤਰ੍ਹਾਂ 40 ਤੋਂ 60 ਮਿੰਟ ਦੀ ਉਡਾਣ ਲਈ 2,500-7,500 ਰੁਪਏ, 60-90 ਮਿੰਟਾਂ ਲਈ 3,000-9,000 ਰੁਪਏ, 90-120 ਮਿੰਟਾਂ ਲਈ 3,500 ਰੁਪਏ ਤੋਂ 10,000 ਰੁਪਏ, 120-150 ਮਿੰਟ ਲਈ 4,500-13,000 ਰੁਪਏ, 150-180 ਮਿੰਟਾਂ ਲਈ 5,500-15,700 ਰੁਪਏ ਅਤੇ 180-210 ਮਿੰਟ ਦੀ ਉਡਾਣ ਲਈ 6,500 ਤੋਂ 18,600 ਰੁਪਏ ਦੀ ਸੀਮਾ ਨਿਰਧਾਰਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਇਹ ATM ਕਾਰਡ ਔਖੇ ਵੇਲੇ ਦੇਵੇਗਾ ਤੁਹਾਡਾ ਸਾਥ! ਮਿਲਣਗੇ 10 ਲੱਖ ਰੁਪਏ


Harinder Kaur

Content Editor

Related News