ਬਾਈਕ 'ਤੇ ਲਿਜਾ ਰਹੇ ਹੋ ਬੱਚਿਆਂ ਨੂੰ ਤਾਂ ਰਹੋ ਸਾਵਧਾਨ... ਪਹਿਲਾਂ ਜਾਣੋ ਇਹ ਨਿਯਮ
Wednesday, Oct 27, 2021 - 05:46 PM (IST)
ਨਵੀਂ ਦਿੱਲੀ - ਪਰਿਵਾਰ ਵਾਲੇ ਇਸ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਬਾਈਕ 'ਤੇ ਲੈ ਕੇ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਸਰਕਾਰ ਨੇ ਹੁਣ ਇਸ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਨਵੇਂ ਨਿਯਮਾਂ 'ਚ ਕਿਹਾ ਗਿਆ ਹੈ ਕਿ ਜੇਕਰ ਬੱਚਾ ਵੀ ਬਾਈਕ-ਸਕੂਟਰ ਜਾਂ ਐਕਟਿਵਾ 'ਤੇ ਸਫਰ ਕਰ ਰਿਹਾ ਹੈ ਤਾਂ ਉਸ ਸਮੇਂ ਵਾਹਨ ਦੀ ਸਪੀਡ ਕਿੰਨੀ ਹੋਣੀ ਚਾਹੀਦੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ (MORTH) ਨੇ ਬਾਲ ਯਾਤਰੀਆਂ ਲਈ ਸੁਰੱਖਿਆ ਉਪਾਅ ਲਾਗੂ ਕਰਨ ਦਾ ਪ੍ਰਸਤਾਵ ਦਿੱਤਾ ਹੈ ਕਿ ਮੋਟਰਸਾਈਕਲ 'ਤੇ 4 ਸਾਲ ਤੱਕ ਦੀ ਉਮਰ ਦੇ ਬੱਚੇ ਨੂੰ ਲਿਜਾਉਂਦੇ ਸਮੇਂ ਦੋਪਹੀਆ ਵਾਹਨ ਦੀ ਗਤੀ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ : 'ਮੇਕਿੰਗ ਆਫ਼ ਜੀਓਫੋਨ' ਵੀਡੀਓ ਜਾਰੀ - JioPhone Next ਦੀਆਂ ਵਿਸ਼ੇਸ਼ਤਾਵਾਂ ਤੋਂ ਉਠਿਆ ਪਰਦਾ
ਮੰਤਰਾਲੇ ਨੇ ਇੱਕ ਡਰਾਫਟ ਨੋਟੀਫਿਕੇਸ਼ਨ ਵਿੱਚ ਇਹ ਵੀ ਪ੍ਰਸਤਾਵ ਦਿੱਤਾ ਹੈ ਕਿ ਦੋਪਹੀਆ ਵਾਹਨ ਚਾਲਕ ਇਹ ਯਕੀਨੀ ਬਣਾਏਗਾ ਕਿ 9 ਮਹੀਨੇ ਤੋਂ 4 ਸਾਲ ਦੀ ਉਮਰ ਦੇ ਪਿੱਛੇ ਬੈਠੇ ਬੱਚੇ ਨੇ ਕਰੈਸ਼ ਹੈਲਮੇਟ ਪਾਇਆ ਹੋਇਆ ਹੈ। ਮੰਤਰਾਲੇ ਦੁਆਰਾ ਜਾਰੀ ਡਰਾਫਟ ਨੋਟੀਫਿਕੇਸ਼ਨ ਦੇ ਅਨੁਸਾਰ, "4 ਸਾਲ ਤੱਕ ਦੇ ਬੱਚੇ ਨੂੰ ਲਿਜਾਣ ਸਮੇਂ ਮੋਟਰਸਾਈਕਲ ਦੀ ਗਤੀ 40 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ।" ਮੰਤਰਾਲੇ ਨੇ ਅੱਗੇ ਕਿਹਾ ਕਿ ਮੋਟਰਸਾਈਕਲ ਸਵਾਰ ਇਹ ਯਕੀਨੀ ਬਣਾਏਗਾ ਕਿ ਚਾਰ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਨਾਲ ਰੱਖਣ ਲਈ 'ਸੇਫਟੀ ਹਾਰਨੈੱਸ' ਦੀ ਵਰਤੋਂ ਕੀਤੀ ਜਾਵੇ।
ਜਾਣ ਕੀ ਹੁੰਦੀ ਹੈ 'ਸੇਫਟੀ ਹਾਰਨੈੱਸ'
'ਸੇਫਟੀ ਹਾਰਨੈੱਸ' ਇੱਕ ਬੱਚੇ ਦੁਆਰਾ ਪਹਿਨੀ ਜਾਣ ਵਾਲੀ ਜੈਕਟ ਹੁੰਦੀ ਹੈ, ਜੋ ਆਕਾਰ ਵਿੱਚ ਵਿਵਸਥਿਤ ਹੁੰਦੀ ਹੈ। ਉਸ ਸੇਫਟੀ ਜੈਕੇਟ ਨਾਲ ਜੁੜੀਆਂ ਪੱਟੀਆਂ ਇਸ ਤਰ੍ਹਾਂ ਫਿੱਟ ਕੀਤੀਆਂ ਗਈਆਂ ਹਨ ਕਿ ਡਰਾਈਵਰ ਬੱਚੇ ਨੂੰ ਆਪਣੇ ਮੋਢਿਆਂ ਨਾਲ ਜੋੜੇ ਰੱਖ ਸਕਦਾ ਹੈ। ਮੰਤਰਾਲੇ ਨੇ ਡਰਾਫਟ ਨਿਯਮਾਂ 'ਤੇ ਇਤਰਾਜ਼ ਅਤੇ ਸੁਝਾਅ ਵੀ ਮੰਗੇ ਹਨ। ਇਸ ਦੇ ਨਾਲ ਹੀ ਸੜਕ ਸੁਰੱਖਿਆ ਦੇ ਮੁੱਦਿਆਂ 'ਤੇ ਵਿਸ਼ਵਵਿਆਪੀ ਸੰਸਥਾ ਇੰਟਰਨੈਸ਼ਨਲ ਰੋਡ ਫੈਡਰੇਸ਼ਨ (IRF) ਨੇ ਮੰਤਰਾਲੇ ਦੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ।
ਆਈਆਰਐਫ ਅਧਿਕਾਰੀ ਕੇ.ਕੇ. ਕਪਿਲਾ ਨੇ ਕਿਹਾ ਕਿ ਹੇਠਲੇ ਅਤੇ ਮੱਧ ਵਰਗ ਦੇ ਪਰਿਵਾਰ ਆਵਾਜਾਈ ਲਈ ਜ਼ਿਆਦਾਤਰ ਦੋ ਪਹੀਆ ਵਾਹਨਾਂ ਦੀ ਵਰਤੋਂ ਕਰਦੇ ਹਨ। ਜੇਕਰ ਨਵੇਂ ਨਿਯਮ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਯਕੀਨੀ ਤੌਰ 'ਤੇ ਹਾਦਸਿਆਂ ਨੂੰ ਘੱਟ ਕਰਨ 'ਚ ਸਹਾਈ ਸਿੱਧ ਹੋਵੇਗਾ।
ਇਹ ਵੀ ਪੜ੍ਹੋ : ਇਸ ਸਾਲ ਕਰਵਾਚੌਥ 'ਤੇ ਸੁਹਾਗਣਾਂ ਨੇ ਕੀਤੀ ਲਗਭਗ 4,000 ਕਰੋੜ ਰੁਪਏ ਦੀ ਖ਼ਰੀਦਦਾਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।