ਸੱਤਾ ''ਚ ਆਉਣ ''ਤੇ J&K ਦੇ ਲੋਕਾਂ ਦੇ ਜ਼ਮੀਨ ਅਧਿਕਾਰਾਂ ਦੀ ਰੱਖਿਆ ਲਈ ਲਿਆਵਾਂਗੇ ਕਾਨੂੰਨ : ਆਜ਼ਾਦ

03/15/2023 5:05:20 PM

ਸ਼੍ਰੀਨਗਰ (ਭਾਸ਼ਾ)- ਡੈਮੋਕ੍ਰੇਟਿਕ ਪ੍ਰੋਗ੍ਰੈਸ ਆਜ਼ਾਦ ਪਾਰਟੀ (ਡੀ.ਪੀ.ਏ.ਪੀ.) ਦੇ ਪ੍ਰਧਾਨ ਗੁਲਾਮ ਨਬੀ ਆਜ਼ਾਦ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਜੇਕਰ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਜੰਮੂ ਕਸ਼ਮੀਰ ਦੇ ਲੋਕਾਂ ਦੇ ਜ਼ਮੀਨ ਅਤੇ ਨੌਕਰੀ ਦੇ ਅਧਿਕਾਰਾਂ ਦੀ ਰੱਖਿਆ ਲਈ ਕਾਨੂੰਨ ਲਿਆਏਗੀ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਦੇ ਜਾਲੂਰਾ ਇਲਾਕੇ 'ਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਟੀਚਾ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨਾ ਹੈ।

ਆਜ਼ਾਦ ਨੇ ਕਿਹਾ,''ਇਹ ਬੁਨਿਆਦੀ ਲੜਾਈ ਹੈ। ਨਹੀਂ ਤਾਂ ਉਹ ਸਾਨੂੰ ਧਮਕਾਉਂਦੇ ਰਹਿਣਗੇ, ਸਾਡੀਆਂ ਜ਼ਮੀਨਾਂ ਖੋਹ ਲੈਣਗੇ, ਸਾਡੇ ਘਰਾਂ 'ਤੇ ਬੁਲਡੋਜ਼ਰ ਚਲਾਉਂਦੇ ਰਹਿਣਗੇ। ਇਸ ਲਈ ਸਾਡੀ ਆਪਣੀ ਸਰਕਾਰ, ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਹੋਣਾ ਬਹੁਤ ਮਹੱਤਵਪੂਰਨ ਹੈ।'' ਆਜ਼ਾਦ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਉਹ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਜ਼ਮਾਨ ਅਤੇ ਨੌਕਰੀ ਦਾ ਅਧਿਕਾਰ ਦਿਵਾਉਣ ਲਈ ਵਿਧਾਨ ਸਭਾ 'ਚ ਇਕ ਕਾਨੂੰਨ ਵੀ ਬਣਾਏਗੀ।


DIsha

Content Editor

Related News