ਇਕ ਵੀ ਮਾਮਲਾ ਥਾਣੇ 'ਚ ਦਰਜ ਨਹੀਂ, ਮੈਨਪਾਟ ਦੇ ਤਿੱਬਤੀਆਂ ਦਾ ਇਹ ਪਿੰਡ ਕਈ ਪੱਖਾਂ ਤੋਂ ਹੈ ਮਿਸਾਲ
Monday, Aug 22, 2022 - 03:58 PM (IST)
ਛੱਤੀਸਗੜ੍ਹ- ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਦਾ ਮੈਨਪਾਟ 2 ਕਾਰਨਾਂ ਕਰ ਕੇ ਮਸ਼ਹੂਰ ਹੈ। ਪਹਿਲਾ ਇੱਥੇ ਦੀਆਂ ਠੰਡੀਆਂ ਵਾਦੀਆਂ ਅਤੇ ਦੂਜਾ ਇੱਥੇ ਦੇ ਸ਼ਾਂਤੀਪ੍ਰਿਯ ਤਿੱਬਤੀ। ਤਿੱਬਤੀ ਇੱਥੇ 1963 'ਚ ਆ ਕੇ ਵਸੇ ਸਨ। ਇਹ ਜਦੋਂ ਤੋਂ ਇੱਥੇ ਆ ਕੇ ਵਸੇ ਹਨ, ਇਨ੍ਹਾਂ ਦਰਮਿਆਨ ਕਦੇ ਲੜਾਈ-ਝਗੜੇ ਦੇ ਮਾਮਲੇ ਥਾਣੇ ਨਹੀਂ ਪਹੁੰਚੇ। ਇਨ੍ਹਾਂ ਦੀ ਲੜਾਈ ਵੀ ਬਾਹਰ ਨਹੀਂ ਹੋਈ ਅਤੇ ਨਾ ਹੀ ਕਿਸੇ ਨੇ ਇਸ ਖ਼ਿਲਾਫ਼ ਥਾਣੇ 'ਚ ਜਾ ਕੇ ਸ਼ਿਕਾਇਤ ਤੱਕ ਦਰਜ ਕਰਵਾਈ। ਇਨ੍ਹਾਂ ਦਰਮਿਆਨ ਜੋ ਵਿਵਾਦ ਹੁੰਦੇ ਹਨ, ਉਨ੍ਹਾਂ ਨੂੰ ਆਪਸ 'ਚ ਹੀ ਸੁਲਝਾ ਲੈਂਦੇ ਹਨ।
ਇਹ ਦੱਸਦੇ ਹਨ ਕਿ ਸਭ ਤੋਂ ਵੱਡਾ ਵਿਵਾਦ ਸਿਰਫ਼ ਕਾਲਰ ਫੜਨ ਤੱਕ ਦਾ ਯਾਦ ਆਉਂਦਾ ਹੈ। ਇਨ੍ਹਾਂ ਦਰਮਿਆਨ ਚੋਰੀ, ਬਲਾਤਕਾਰ, ਕਤਲ ਵਰਗਾ ਅਪਰਾਧ ਅੱਜ ਤੱਕ ਨਹੀਂ ਹੋਇਆ ਹੈ। ਰਾਏਪੁਰ ਤੋਂ 367 ਕਿਲੋਮੀਟਰ ਦੂਰ ਸਰਗੁਜਾ ਦਾ ਮੈਨਪਾਟ, ਪਹਾੜੀਆਂ ਦਰਮਿਆਨ ਵਸਿਆ ਹੈ। ਇੱਥੇ ਤਿੱਬਤੀਆਂ ਦਾ ਅਜਿਹਾ ਪਿੰਡ ਹੈ, ਜਿੱਥੇ ਉਹ 59 ਸਾਲਾਂ ਤੋਂ ਰਹਿ ਰਹੇ ਹਨ। ਇੱਥੇ ਇਕ ਥਾਣਾ ਹੈ। ਇੰਚਾਰਜ ਐੱਸ.ਆਈ. ਸ਼ਿਸ਼ਿਰ ਸਿੰਘ ਦੱਸਦੇ ਹੋਏ ਕਿ 2 ਸਾਲ ਤੋਂ ਕਮਲੇਸ਼ਵਰਪੁਰ ਥਾਣੇ 'ਚ ਹਾਂ। ਅੱਜ ਤੱਕ ਕੈਂਪ 'ਚ ਰਹੇ ਰਹੇ ਤਿੱਬਤੀਆਂ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਆਈ ਹੈ ਅਤੇ ਨਾ ਹੀ ਇਸ ਥਾਣੇ 'ਚ ਉਨ੍ਹਾਂ ਖ਼ਿਲਾਫ਼ ਅਪਰਾਧਕ ਰਿਕਾਰਡ ਦਰਜ ਹੈ।