ਸਾਊਦੀ ਸਰਕਾਰ ਨੇ ਹੱਜ ਦੀ ਇਜਾਜ਼ਤ ਨਾ ਦਿੱਤੀ ਤਾਂ ਸ਼ਰਧਾਲੂਆਂ ਨੂੰ ਵਾਪਸ ਮਿਲੇਗਾ ਪੈਸਾ
Thursday, Mar 26, 2020 - 02:33 AM (IST)
ਸ਼੍ਰੀਨਗਰ (ਆਫਤਾਬ)- ਸਾਊਦੀ ਸਰਕਾਰ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਹੱਜ-2020 ਦੇ ਮਾਮਲੇ ’ਤੇ ਅਜੇ ਕੋਈ ਐਲਾਨ ਨਾ ਕੀਤਾ ਜਾਵੇ ਅਤੇ ਨਾ ਹੀ 31 ਮਾਰਚ ਨੂੰ ਜਮ੍ਹਾ ਹੋਣ ਵਾਲੀ ਦੂਜੀ ਕਿਸ਼ਤ ਜਮ੍ਹਾ ਕੀਤੀ ਜਾਵੇ। ਹੱਜ ਕਮੇਟੀ ਆਫ ਇੰਡੀਆ ਅਤੇ ਸਾਊਦੀ ਸਰਕਾਰ ਦੇ ਵਿਚਕਾਰ ਹੱਜ-2020 ’ਤੇ ਗੱਲਬਾਤ ਤੋਂ ਬਾਅਦ ਹੱਜ ਕਮੇਟੀ ਆਫ ਇੰਡੀਆ ਨੇ ਸਰਕੂਲਰ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ 31 ਮਾਰਚ ਨੂੰ ਹੱਜ ਦੀ ਦੂਜੀ ਕਿਸ਼ਤ 1.20 ਲੱਖ ਰੁਪਏ ਜਮ੍ਹਾ ਨਾ ਕਰਵਾਈ ਜਾਵੇ। ਇਹ ਕਿਸ਼ਤ ਹੁਣ ਸਾਊਦੀ ਸਰਕਾਰ ਦੇ ਹੱਜ-2020 ਦੇ ਐਲਾਨ ਤੋਂ ਬਾਅਦ ਤੀਜੀ ਕਿਸ਼ਤ ਦੇ ਨਾਲ ਜਮ੍ਹਾ ਕੀਤੀ ਜਾਵੇਗੀ। ਸਰਕੂਲਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਸਾਊਦੀ ਸਰਕਾਰ ਹੱਜ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਹੱਜ ਯਾਤਰੀਆਂ ਨੂੰ ਉਨ੍ਹਾਂ ਦੀ ਜਮ੍ਹਾ ਰਕਮ ਲਈ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ, ਉਨ੍ਹਾਂ ਦਾ ਪੈਸਾ ਸੁਰੱਖਿਅਤ ਹੈ ਅਤੇ ਉਨ੍ਹਾਂ ਨੂੰ ਵਾਪਸ ਕੀਤਾ ਜਾਵੇਗਾ।