ਪ੍ਰਵਾਸੀਆਂ ਨੂੰ ਲਾਕਡਾਊਨ ਤੋਂ ਪਹਿਲਾਂ ਜਾਣ ਦਿੱਤਾ ਹੁੰਦਾ ਤਾਂ ਕੋਰੋਨਾ ਦੇ ਮਾਮਲੇ ਇੰਨੇ ਨਾ ਵਧਦੇ

05/31/2020 10:58:30 PM

ਨਵੀਂ ਦਿੱਲੀ (ਭਾਸ਼ਾ) : ਜਨਤਕ ਸਿਹਤ ਮਾਹਰਾਂ ਦੇ ਇਕ ਸਮੂਹ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਸੀ ਜੇਕਰ ਪ੍ਰਵਾਸੀ ਮਜ਼ੂਦਰਾਂ ਨੂੰ ਲਾਕਡਾਊਨ ਲਾਗੂ ਕੀਤੇ ਜਾਣ ਤੋਂ ਪਹਿਲਾਂ ਹੀ ਘਰ ਜਾਣ ਦੀ ਅਨੁਮਤਿ ਦਿੱਤੀ ਗਈ ਹੁੰਦੀ ਕਿਉਂਕਿ ਉਦੋਂ ਇਹ ਘੱਟ ਪੱਧਰ 'ਤੇ ਫੈਲਿਆ ਸੀ। ਏਮਜ਼, ਜੇ.ਐੱਨ.ਯੂ., ਬੀ.ਐੱਚ.ਯੂ. ਸਮੇਤ  ਹੋਰ ਸੰਸਥਾਵਾਂ ਦੇ ਜਨਤਕ ਸਿਹਤ ਮਾਹਰਾਂ ਨੇ ਕੋਵਿਡ-19 ਟਾਸਕ ਫੋਰਸ ਦੀ ਇਕ ਰਿਪੋਰਟ 'ਚ ਕਿਹਾ ਕਿ 'ਪਰਤ ਰਹੇ ਪ੍ਰਵਾਸੀ ਹੁਣ ਦੇਸ਼ ਦੇ ਹਰ ਹਿੱਸੇ ਤੱਕ ਪ੍ਰਭਾਵ ਨੂੰ ਲੈ ਕੇ ਜਾ ਰਹੇ ਹਨ। ਜ਼ਿਆਦਾਤਰ ਉਨ੍ਹਾਂ ਜ਼ਿਲਿਆਂ ਦੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ 'ਚ ਜਾ ਰਹੇ ਹਨ ਜਿਥੇ ਮਾਮਲੇ ਘੱਟ ਸਨ ਅਤੇ ਜਨਤਕ ਸਿਹਤ ਪ੍ਰਣਾਲੀ ਉਮੀਦ ਤੋਂ ਕਮਜ਼ੋਰ ਹੈ।

ਇੰਡੀਅਨ ਪਬਲਿਕ ਹੈਲਥ ਏਸੋਸੀਏਸ਼ਨ (ਆਈ.ਪੀ.ਐੱਚ.ਏ.), ਇੰਡੀਅਨ ਏਸੋਸੀਏਸ਼ਨ ਆਫ ਪ੍ਰਿਵੈਂਟਿਵ ਐਂਡ ਸੋਸ਼ਲ ਮੈਡੀਸਨ (ਆਈ.ਏ.ਪੀ.ਐੱਸ.ਐੱਮ.) ਅਤੇ ਇੰਡੀਅਨ ਏਸੋਸੀਏਸ਼ਨ ਆਫ ਐਪੀਡੇਮੋਲਾਜਿਸਟ (ਆਈ.ਏ.ਈ.) ਦੇ ਮਾਹਰਾਂ ਦੁਆਰਾ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਭੇਜਿਆ ਗਿਆ ਹੈ।  ਉਨ੍ਹਾਂ ਨੇ ਦੱਸਿਆ ਕਿ ਭਾਰਤ 'ਚ 25 ਮਾਰਚ ਤੋਂ 30 ਮਈ ਤਕ ਦੇਸ਼ ਵਿਆਪੀ ਲਾਕਡਾਊਨ ਸਭ ਤੋਂ 'ਸਖਤ ਰਿਹਾ' ਅਤੇ ਇਸ ਦੌਰਾਨ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵਧੇ।


Karan Kumar

Content Editor

Related News