ਮਾਸਕ ਨਹੀਂ ਪਾਇਆ ਤਾਂ ਪੁਲਸ ਨੇ ਬੇਟੇ ਦੇ ਹੱਥਾਂ-ਪੈਰਾਂ 'ਚ ਠੋਕ ਦਿੱਤੀਆਂ ਮੇਖਾਂ

Wednesday, May 26, 2021 - 09:16 PM (IST)

ਬਰੇਲੀ - ਬਰੇਲੀ ਦੇ ਥਾਣਾ ਬਾਰਾਦਰੀ ਪੁਲਸ 'ਤੇ ਗੰਭੀਰ ਦੋਸ਼ ਲੱਗੇ ਹਨ। ਇੱਕ ਜਨਾਨੀ ਨੇ ਦੋਸ਼ ਲਗਾਇਆ ਹੈ ਕਿ ਮਾਸਕ ਨਾ ਲਗਾਉਣ ਦੇ ਦੋਸ਼ ਵਿੱਚ ਪੁਲਸ ਨੇ ਉਨ੍ਹਾਂ ਦੇ ਬੇਟੇ ਦੇ ਹੱਥ ਪੈਰਾਂ ਵਿੱਚ ਕੀਲਾਂ ਠੋਕ ਦਿੱਤੀਆਂ। ਜਦੋਂ ਉਹ ਇਸ ਗੱਲ ਦੀ ਸ਼ਿਕਾਇਤ ਕਰਣ ਪੁਲਸ ਥਾਣੇ ਗਈ ਤਾਂ ਉਨ੍ਹਾਂ ਨੂੰ ਉਲਟਾ ਧਮਕਾਇਆ ਗਿਆ।

ਜਨਾਨੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤਿੰਨ ਸਿਪਾਹੀਆਂ ਨੇ ਉਨ੍ਹਾਂ ਦੇ ਬੇਟੇ ਨੂੰ ਮਾਸਕ ਨਾ ਪਾਇਆ ਹੋਣ ਕਰਕੇ ਚੁੱਕ ਕੇ ਲੈ ਗਏ। ਜਦੋਂ ਚੌਕੀ 'ਤੇ ਗਏ ਤਾਂ ਜਾਣਕਾਰੀ ਮਿਲੀ ਕਿ ਬੇਟੇ ਨੂੰ ਕਿਤੇ ਭੇਜਿਆ ਗਿਆ ਹੈ। ਜਦੋਂ ਪਰਿਵਾਰ ਵਾਲਿਆਂ ਨੇ ਬੇਟੇ ਦੀ ਤਲਾਸ਼ ਕੀਤੀ ਤਾਂ ਉਨ੍ਹਾਂ ਨੂੰ ਉਹ ਗੰਭੀਰ ਹਾਲਤ ਵਿੱਚ ਮਿਲਿਆ ਅਤੇ ਉਸ ਦੇ ਹੱਥਾਂ-ਪੈਰਾਂ ਵਿੱਚ ਮੇਖਾਂ ਲੱਗੀ ਹੋਈਆਂ ਸਨ। ਉਥੇ ਹੀ ਪੁਲਸ ਨੇ ਇਨ੍ਹਾਂ ਦੋਸ਼ਾਂ 'ਤੇ ਆਪਣੀ ਸਫਾਈ ਪੇਸ਼ ਕੀਤੀ ਹੈ।

ਇਹ ਵੀ ਪੜ੍ਹੋ- ਅਸੀਂ ਨਹੀਂ ਫੈਲਾਇਆ ਕੋਰੋਨਾ, ਆਕਸੀਜਨ ਦਿਵਾਉਣ ਲਈ ਖਾਧੇ ਡੰਡੇ: ਰਾਕੇਸ਼ ਟਿਕੈਤ

ਜਨਾਨੀ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਬੇਟੇ 'ਤੇ ਇਸ ਉਤਪੀੜਨ ਦੀ ਸ਼ਿਕਾਇਤ ਚੌਕੀ ਪੁਲਸ ਵਿੱਚ ਕੀਤੀ ਤਾਂ ਕਿਸੇ ਨੇ ਨਹੀਂ ਸੁਣੀ। ਇਹੀ ਨਹੀਂ ਉਲਟਾ ਜਨਾਨੀ ਅਤੇ ਪੀੜਤ ਨੂੰ ਹੀ ਜੇਲ੍ਹ ਭੇਜਣ ਦੀ ਗੱਲ ਕਹਿਣ ਲੱਗੇ। ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਪੀੜਤ ਦੀ ਮਾਂ ਨੇ ਸੀਨੀਅਰ ਪੁਲਸ ਪ੍ਰਧਾਨ ਕੋਲ ਅਪੀਲ ਕੀਤੀ ਹੈ।

ਜਨਾਨੀ ਜੋਗੀ ਨਵਾਦਾ ਦੀ ਰਹਿਣ ਵਾਲੀ ਹੈ। ਬੇਟੇ ਦੀ ਇਸ ਉਤਪੀੜਨ ਤੋਂ ਬਾਅਦ ਜੋਗੀ ਨੀਆਂ ਦੀ ਅਪੀਲ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਬੇਟੇ ਨੂੰ ਮਾਸਕ ਨਾ ਲਗਾਉਣ 'ਤੇ ਚੁੱਕ ਕੇ ਲੈ ਗਏ ਅਤੇ ਉਸ ਦੇ ਹੱਥਾਂ-ਪੈਰਾਂ ਵਿੱਚ ਮੇਖਾਂ ਠੋਕ ਦਿੱਤੀਆਂ। ਜੋਗੀ ਨੇ ਤਿੰਨ ਸਿਪਾਹੀਆਂ 'ਤੇ ਬੇਟੇ ਨਾਲ ਅਣਮਨੁੱਖੀ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ।

ਐੱਸ.ਐੱਸ.ਪੀ. ਰੋਹੀਤ ਸਜਵਾਣ ਦਾ ਕਹਿਣਾ ਹੈ ਕਿ ਨੌਜਵਾਨ ਪੁਲਸ ਦਾ ਪੁਰਾਣਾ ਅਪਰਾਧੀ ਹੈ। ਉਸ 'ਤੇ ਕਈ ਗੰਭੀਰ ਧਾਰਾਵਾਂ ਵਿੱਚ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨੌਜਵਾਨ ਇਨ੍ਹਾਂ ਸਾਰੇ ਦੋਸ਼ਾਂ ਤੋਂ ਬਚਣ ਲਈ ਪੁਲਸ 'ਤੇ ਅਜਿਹੇ ਦੋਸ਼ ਲਗਾ ਰਿਹਾ ਹੈ। ਪੁਲਸ ਦੀ ਜਾਂਚ ਵਿੱਚ ਇਹ ਪਾਇਆ ਗਿਆ ਹੈ ਕਿ ਨੌਜਵਾਨ ਦੇ ਪੁਲਸ 'ਤੇ ਲਗਾਏ ਗਏ ਦੋਸ਼ ਬਿਲਕੁਲ ਗਲਤ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News