ਬੀਜੇਪੀ ਨੇਤਾ ਦਾ ਦਾਅਵਾ- ਅੱਜ ਨਹੀਂ ਤਾਂ ਕੁਝ ਮਹੀਨੇ ਬਾਅਦ ਡਿੱਗ ਜਾਵੇਗੀ ਗਹਿਲੋਤ ਸਰਕਾਰ
Monday, Aug 10, 2020 - 09:54 PM (IST)
ਨਵੀਂ ਦਿੱਲੀ - ਰਾਜਸਥਾਨ 'ਚ ਸਚਿਨ ਪਾਇਲਟ ਦੀ ਅਗਵਾਈ ਵਾਲੇ ਅਸੰਤੁਸ਼ਟ ਖੇਮੇ ਅਤੇ ਸੀ.ਐੱਮ. ਅਸ਼ੋਕ ਗਹਿਲੋਤ ਵਿਚਾਲੇ ਸਮਝੌਤਾ ਹੋਣ ਦੇ ਸੰਕੇਤ ਮਿਲ ਰਹੇ ਹਨ। ਇਨ੍ਹਾਂ ਸੰਕੇਤਾਂ ਵਿਚਾਲੇ ਬੀਜੇਪੀ ਨੇ ਵੀ ਆਪਣੇ ਵੱਖ-ਵੱਖ ਵਿਕਲਪਾਂ 'ਤੇ ਵਿਚਾਰ ਮੰਥਨ ਸ਼ੁਰੂ ਕਰ ਦਿੱਤਾ ਹੈ। ਬੀਜੇਪੀ 14 ਅਗਸਤ ਨੂੰ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇੱਕਜੁੱਟਤਾ ਦਿਖਾਉਣ ਦੀ ਕੋਸ਼ਿਸ਼ 'ਚ ਲੱਗ ਗਈ ਹੈ। ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਾਲੇ ਸਮਝੌਤਾ ਹੋਣ ਦੀ ਖਬਰ ਵਿਚਾਲੇ ਬੀਜੇਪੀ ਵਿਧਾਇਕ ਦਲ ਦੇ ਨੇਤਾ ਗੁਲਾਬ ਚੰਦ ਕਟਾਰੀਆ ਨੇ ਗਹਿਲੋਤ ਸਰਕਾਰ ਨੂੰ ਲੈ ਕੇ ਬਹੁਤ ਵੱਡਾ ਦਾਅਵਾ ਕੀਤਾ ਹੈ। ਕਟਾਰੀਆ ਨੇ ਕਿਹਾ ਹੈ ਕਿ ਕਾਂਗਰਸ 'ਚ ਏਕਤਾ ਹੋਵੇਗੀ ਵੀ ਤਾਂ ਅਸਥਾਈ ਰਹੇਗੀ ਅਤੇ ਸਰਕਾਰ ਇਕ ਦਿਨ ਡਿੱਗ ਜਾਵੇਗੀ।
ਕਟਾਰੀਆ ਦਾ ਇਹ ਦਾਅਵਾ
ਕਟਾਰੀਆ ਨੇ ‘ਪੀ.ਟੀ.ਆਈ.-ਭਾਸ਼ਾ’ ਨੂੰ ਕਿਹਾ ਕਿ ਭਾਜਪਾ ਵਿਧਾਇਕਾਂ ਦੀ ਬੈਠਕ ਮੰਗਲਵਾਰ ਨੂੰ ਬੁਲਾਈ ਗਈ ਹੈ। ਭਾਜਪਾ ਦੇ ਸੂਤਰਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਜੈਪੁਰ 'ਚ ਹੋਣ ਵਾਲੀ ਬੈਠਕ 'ਚ ਸ਼ਾਮਲ ਹੋ ਸਕਦੀ ਹਨ। ਉਹ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ 'ਚ ਰਾਸ਼ਟਰੀ ਨੇਤਾਵਾਂ ਨਾਲ ਮੁਲਾਕਾਤ ਕਰ ਰਹੀ ਹਨ। ਸੂਤਰਾਂ ਮੁਤਾਬਕ ਰਾਜਸਥਾਨ 'ਚ ਗਹਿਲੋਤ ਸਰਕਾਰ ਖਿਲਾਫ ਪਾਇਲਟ ਖੇਮੇ ਦੇ 18 ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਪ੍ਰਦੇਸ਼ 'ਚ ਭਾਜਪਾ ਦੀ ਰਣਨੀਤੀ ਨੂੰ ਲੈ ਕੇ ਵਿਸ਼ਵਾਸ 'ਚ ਨਹੀਂ ਰੱਖੇ ਜਾਣ ਨਾਲ ਰਾਜੇ ਨਾਖੁਸ਼ ਹਨ।
ਵਸੁੰਧਰਾ ਫਿਰ ਸਰਗਰਮ
ਸੂਤਰਾਂ ਦੀ ਮੰਨੀਏ ਤਾਂ ਬੀਜੇਪੀ ਨੇਤਾਵਾਂ ਦਾ ਕਹਿਣਾ ਹੈ ਕਿ ਮੱਤਭੇਦ ਹੋ ਸਕਦੇ ਹਨ ਪਰ ਹੁਣ ਸਭ ਇਕੱਠੇ ਹਂ। ਜਿੱਥੇ ਅਜਿਹਾ ਲੱਗਦਾ ਹੈ ਕਿ ਗਹਿਲੋਤ ਕੋਲ ਵਿਧਾਨ ਸਭਾ 'ਚ ਬਹੁਮਤ ਹੈ, ਉਥੇ ਹੀ ਭਾਜਪਾ ਨੇਤਾਵਾਂ ਦੇ ਅਨੁਸਾਰ ਉਨ੍ਹਾਂ ਦੀ ਰਣਨੀਤੀ 6 ਬਸਪਾ ਵਿਧਾਇਕਾਂ ਦੇ ਭਵਿੱਖ 'ਤੇ ਨਿਰਭਰ ਕਰੇਗੀ, ਜਿਨ੍ਹਾਂ ਦੇ ਕਾਂਗਰਸ 'ਚ ਸ਼ਮੂਲੀਅਤ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਗਈ ਹੈ ਅਤੇ ਚੋਟੀ ਦੀ ਅਦਾਲਤ ਇਸ ਵਿਸ਼ੇ 'ਤੇ ਮੰਗਲਵਾਰ ਨੂੰ ਸੁਣਵਾਈ ਕਰੇਗੀ।
ਕਟਾਰਿਆ ਨੇ ਕਿਹਾ ਕਿ ਜੇਕਰ ਗਹਿਲੋਤ ਸਰਕਾਰ ਡਿੱਗਦੀ ਹੈ ਤਾਂ ਇਹ ਕਾਂਗਰਸ ਦੇ ਅੰਦਰੂਨੀ ਝਗੜੇ ਕਾਰਨ ਹੋਵੇਗਾ ਅਤੇ ਜੇਕਰ ਇਹ ਚੱਲਦੀ ਹੈ ਤਾਂ ਇਹ ਨਰਾਜ਼ ਧਿਰਾਂ ਵਿਚਾਲੇ ਕਿਸੇ ਤਰ੍ਹਾਂ ਦਾ ਸਮਝੌਤੇ ਦੀ ਵਜ੍ਹਾ ਨਾਲ ਹੋਵੇਗਾ। ਹਾਲਾਂਕਿ, ਉਨ੍ਹਾਂ ਨੇ ਭਰੋਸਾ ਜਤਾਇਆ ਕਿ ਗਹਿਲੋਤ ਸਰਕਾਰ ਡਿੱਗੇਗੀ, ਅੱਜ ਨਹੀਂ ਡਿੱਗੀ ਤਾਂ ਕੁੱਝ ਮਹੀਨੇ 'ਚ ਇਹ ਡਿੱਗ ਜਾਵੇਗੀ।