''ਜ਼ਿੰਦਾ ਰਹੀ ਤਾਂ ਕੋਰਟ ਜ਼ਰੂਰ ਜਾਵਾਂਗੀ'', ਮਾਲੇਗਾਓਂ ਬਲਾਸਟ ਮਾਮਲੇ ''ਚ ਵਾਰੰਟ ਮਿਲਣ ਪਿੱਛੋਂ ਸਾਧਵੀ ਪ੍ਰਗਿਆ ਦੀ ਪੋਸਟ
Thursday, Nov 07, 2024 - 09:16 AM (IST)
ਭੋਪਾਲ : ਮੁੰਬਈ ਦੀ ਵਿਸ਼ੇਸ਼ ਐੱਨਆਈਏ ਅਦਾਲਤ ਨੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਜ਼ਮਾਨਤੀ ਵਾਰੰਟ ਜਾਰੀ ਕਰਕੇ 13 ਨਵੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ। ਇਸ ਦੌਰਾਨ ਪ੍ਰਗਿਆ ਸਿੰਘ ਠਾਕੁਰ ਨੇ ਆਪਣੀ ਵਿਗੜਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਇਕ ਪੋਸਟ ਕੀਤੀ ਹੈ ਅਤੇ ਲਿਖਿਆ ਹੈ ਕਿ ਜੇਕਰ ਉਹ ਜਿਊਂਦੀ ਰਹੀ ਤਾਂ ਉਹ ਅਦਾਲਤ ਵਿਚ ਜ਼ਰੂਰ ਜਾਵੇਗੀ।
ਸਾਧਵੀ ਪ੍ਰਗਿਆ ਠਾਕੁਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰਦੇ ਹੋਏ ਲਿਖਿਆ, ''ਕਾਂਗਰਸ ਦਾ ਟਾਰਚਰ ਸਿਰਫ ATS ਤਕ ਹੀ ਨਹੀਂ, ਮੇਰੇ ਜੀਵਨ ਭਰ ਲਈ ਮੌਤ ਵਰਗਾ ਕਸ਼ਟ ਦਾ ਕਾਰਨ ਹੋ ਗਿਆ ਹੈ। ਸੁਣਨ ਦੀ ਕਮੀ, ਬੋਲਣ ਵਿਚ ਅਸੰਤੁਲਨ, ਸਟੀਰੌਇਡਜ਼ ਅਤੇ ਨਿਊਰੋ ਦਵਾਈਆਂ ਕਾਰਨ ਪੂਰੇ ਸਰੀਰ ਵਿਚ ਸੋਜ ਹੈ। ਜੇਕਰ ਮੈਂ ਬਚ ਗਈ ਤਾਂ ਮੈਂ ਅਦਾਲਤ ਵਿਚ ਜ਼ਰੂਰ ਜਾਵਾਂਗੀ। ਇਸ ਦੇ ਨਾਲ ਹੀ ਸਾਬਕਾ ਸੰਸਦ ਮੈਂਬਰ ਪ੍ਰਗਿਆ ਸਿੰਘ ਨੇ ਵੀ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ ਜਿਸ ਵਿਚ ਉਨ੍ਹਾਂ ਦੇ ਚਿਹਰੇ 'ਤੇ ਭਾਰੀ ਸੋਜ ਦਿਖਾਈ ਦੇ ਰਹੀ ਹੈ।
#कांग्रेस_का_टॉर्चर सिर्फ ATS कस्टडी तक ही नहीं मेरेजीवन भर के लिए मृत्यु दाई कष्ट का कारण हो गएl ब्रेन में सूजन,आँखों से कम दिखना,कानो से कम सुनना बोलने में असंतुलन स्टेरॉयड और न्यूरो की दवाओंसे पूरे शरीर में सूजन एक हॉस्पिटल में उपचार चल रहा हैl जिंदा रही तो कोर्ट अवश्य जाउंगीl pic.twitter.com/vGzNWn6SzX
— Sadhvi Pragya Singh Thakur (@sadhvipragyag) November 6, 2024
ਮਾਲੇਗਾਓਂ ਬਲਾਸਟ ਮਾਮਲੇ 'ਚ ਜਾਰੀ ਕੀਤਾ ਜ਼ਮਾਨਤੀ ਵਾਰੰਟ
ਦੱਸਣਯੋਗ ਹੈ ਕਿ ਮੁੰਬਈ ਦੀ ਵਿਸ਼ੇਸ਼ ਐੱਨਆਈਏ ਅਦਾਲਤ ਨੇ 2008 ਦੇ ਮਾਲੇਗਾਓਂ ਧਮਾਕੇ ਦੇ ਮਾਮਲੇ ਵਿਚ ਕਾਰਵਾਈ ਵਿਚ ਸ਼ਾਮਲ ਨਾ ਹੋਣ ਦੇ ਦੋਸ਼ ਵਿਚ ਸਾਬਕਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਦੇ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਸਪੈਸ਼ਲ ਜੱਜ ਏਕੇ ਲਾਹੋਟੀ ਨੇ ਕਿਹਾ ਕਿ ਕੇਸ ਵਿਚ ਅੰਤਿਮ ਬਹਿਸ ਚੱਲ ਰਹੀ ਹੈ ਅਤੇ ਪ੍ਰਗਿਆ ਸਿੰਘ ਠਾਕੁਰ ਦੀ ਹਾਜ਼ਰੀ ਜ਼ਰੂਰੀ ਹੈ। ਉਸ ਨੇ ਪ੍ਰਗਿਆ ਸਿੰਘ ਠਾਕੁਰ ਖਿਲਾਫ 10,000 ਰੁਪਏ ਦਾ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਵਾਰੰਟ 13 ਨਵੰਬਰ ਤੱਕ ਵਾਪਸ ਕੀਤੇ ਜਾ ਸਕਦੇ ਹਨ, ਜਿਸ ਦਾ ਮਤਲਬ ਹੈ ਕਿ ਪ੍ਰੱਗਿਆ ਸਿੰਘ ਠਾਕੁਰ ਨੂੰ ਉਦੋਂ ਤੱਕ ਅਦਾਲਤ ਵਿਚ ਪੇਸ਼ ਹੋਣਾ ਪਵੇਗਾ ਅਤੇ ਇਸ ਨੂੰ ਰੱਦ ਕਰਾਉਣਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8