ਹਨੇਰੀ ਨੇ ਮਚਾਈ ਤਬਾਹੀ: 2 ਲੋਕਾਂ ਦੀ ਮੌਤ, ਸ਼੍ਰੀ ਮਹਾਕਾਲ ਲੋਕ ਦੇ ਗਲਿਆਰੇ 'ਚ ਲੱਗੀਆਂ ਮੂਰਤੀਆਂ ਵੀ ਖੰਡਿਤ

05/29/2023 12:24:36 AM

ਉੱਜੈਨ (ਭਾਸ਼ਾ): ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਉੱਜੈਨ ਜ਼ਿਲ੍ਹੇ ਵਿਚ ਤੇਜ਼ ਹਨੇਰੀ ਨਾਲ 2 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕਈ ਘਰ ਵੀ ਢਹਿ-ਢੇਰੀ ਹੋ ਗਏ। ਜ਼ਿਲ੍ਹੇ 'ਚ ਸਥਿਤ ਮਹਾਕਲੇਸ਼ਵਰ ਮੰਦਰ ਵਿਚ ਸ਼੍ਰੀ ਮਹਾਕਾਲ ਲੋਕ ਗਲਿਆਰੇ ਦੀਆਂ 6 ਮੂਰਤੀਆਂ ਐਤਵਾਰ ਦੁਪਹਿਰ ਨੂੰ ਆਈ ਤੇਜ਼ ਹਨੇਰੀ ਕਾਰਨ ਡਿੱਗ ਕੇ ਖੰਡਿਤ ਹੋ ਗਈਆਂ ਹਨ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - Breaking News: ਦਿੱਲੀ ਪੁਲਸ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ 'ਤੇ ਦਰਜ ਕੀਤੀ FIR

ਅਧਿਕਾਰੀ ਨੇ ਦੱਸਿਆ ਕਿ ਜਦੋਂ ਮੂਰਤੀਆਂ ਡਿੱਗੀਆਂ ਤਾਂ ਇਹ ਗਲਿਆਰਾ ਸ਼ਰਧਾਲੂਆਂ ਨਾਲ ਭਰਿਆ ਹੋਇਆ ਸੀ, ਪਰ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਝ ਮਹੀਨੇ ਪਹਿਲਾਂ 900 ਮੀਟਰ ਲੰਬੇ ਸ਼੍ਰੀ ਮਹਾਕਾਲ ਲੋਕ ਗਲਿਆਰੇ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ ਸੀ। ਕੁੱਲ੍ਹ 856 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਯੋਜਨਾ ਦੇ ਪਹਿਲੇ ਪੜਾਅ ਵਿਚ ਸ਼੍ਰੀ ਮਹਾਕਾਲ ਲੋਕ ਨੂੰ 351 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਦੇਸ਼ ਦੇ 12 ਜੋਤਿਰਲਿੰਗਾਂ ਵਿਚੋਂ ਇਕ ਮਹਾਕਲੇਸ਼ਵਰ ਦਾ ਮੰਦਰ ਇੱਥੇ ਉੱਜੈਨ ਵਿਚ ਸਥਿਤ ਹੈ ਜਿੱਥੇ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ। 

ਇਹ ਖ਼ਬਰ ਵੀ ਪੜ੍ਹੋ - ਪਹਿਲਵਾਨਾਂ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦਾ CP ਨੂੰ ਪੱਤਰ, ਲਿਖੀ ਇਹ ਗੱਲ

ਉੱਜੈਨ ਦੇ ਜ਼ਿਲ੍ਹਾ ਅਧਿਕਾਰੀ ਕੁਮਾਰ ਪੁਰਸ਼ੋਤਮ ਨੇ ਪੀ.ਟੀ.ਆਈ. ਭਾਸ਼ਾ ਨੂੰ ਦੱਸਿਆ, "ਸ਼੍ਰੀ ਮਹਾਕਾਲ ਲੋਕ ਗਲਿਆਰੇ ਵਿਚ 160 ਮੂਰਤੀਆਂ ਹਨ, ਜਿਨ੍ਹਾਂ ਵਿਚੋਂ ਅੱਜ ਦੁਪਹਿਰ ਆਈ ਤੇਜ਼ ਹਨੇਰੀ ਨਾਲ 6 ਮੂਰਤੀਆਂ ਡਿੱਗ ਕੇ ਖੰਡਿਤ ਹੋ ਗਈਆਂ। ਇਹ ਮੂਰਤੀਆਂ ਉੱਥੇ ਸਥਾਪਤ 7 ਰਿਸ਼ੀਆਂ 'ਚੋਂ ਹਨ ਜੋ ਤਕਰੀਬਨ 10 ਫੁੱਟ ਉੱਚੀਆਂ ਸਨ। ਠੇਕੇਦਾਰ ਨਵੀਆਂ ਮੂਰਤੀਆਂ ਲਗਾਉਣਗੇ, ਕਿਉਂਕਿ 5 ਸਾਲ ਤਕ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੈ। ਅਸੀਂ ਅੱਗੇ ਲਈ ਵੀ ਨਿਯਮ ਹੋਰ ਸਖ਼ਤ ਕਰ ਰਹੇ ਹਾਂ ਤੇ ਉਨ੍ਹਾਂ ਦੀ ਜਵਾਬਦੇਹੀ ਨਿਰਧਾਰਤ ਕਰਨ ਵਾਲੇ ਹਾਂ।" ਉਨ੍ਹਾਂ ਸਾਫ਼ ਕੀਤਾ ਕਿ ਇਹ ਮੂਰਤੀਆਂ ਮਹਾਕਾਲ ਮੰਦਰ ਦੇ ਅੰਦਰ ਨਹੀਂ ਸਨ, ਸਗੋਂ ਮਹਾਕਾਲ ਲੋਕ ਗਲਿਆਰੇ ਵਿਚ ਸਨ। ਗਲਿਆਰੇ ਨੂੰ ਹਨੇਰੀ-ਝੱਖੜ ਆਉਣ ਤੋਂ ਬਾਅਦ ਸ਼ਾਮ ਕਰੀਬ 4 ਵਜੇ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਮੁਤਾਬਕ ਇਸ ਨੂੰ ਸ਼ਾਮ 7 ਵਜੇ ਮੁੜ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਤੇ ਇਸ ਦੌਰਾਨ ਤਕਰੀਬਨ 1 ਲੱਖ ਲੋਕ ਇੱਥੇ ਆ ਗਏ।

ਇਹ ਖ਼ਬਰ ਵੀ ਪੜ੍ਹੋ - ਪਹਿਲਵਾਨਾਂ ਦੇ ਪ੍ਰਦਰਸ਼ਨ 'ਤੇ ਯੋਗ ਗੁਰੂ ਬਾਬਾ ਰਾਮਦੇਵ ਦਾ ਬਿਆਨ, ਬ੍ਰਿਜਭੂਸ਼ਣ ਬਾਰੇ ਕਹਿ ਇਹ ਗੱਲ

ਸਥਾਨਕ ਮੌਸਮ ਦੀ ਸਥਿਤੀ ਬਾਰੇ ਫ਼ੋਨ 'ਤੇ ਗੱਲਬਾਤ ਕਰਦਿਆਂ ਭਾਰਤ ਮੌਸਮ ਵਿਗਿਆਨ ਵਿਭਾਗ ਦੇ ਭੋਪਾਲ ਕੇਂਦਰ ਦੇ ਡਿਊਟੀ ਅਫ਼ਸਰ ਜੇ.ਪੀ. ਵਿਸ਼ਵਕਰਮਾ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ ਕਿ ਐਤਵਾਰ ਦੇ ਫੋਰਕਾਸਟ ਵਿਚ ਕਿਹਾ ਗਿਆ ਹੈ ਕਿ ਉੱਜੈਨ ਵਿਚ ਵੱਖ-ਵੱਖ ਥਾਵਾਂ 'ਤੇ ਦਿਨ ਵੇਲੇ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।

ਨੋਟ -ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News