ਗਰਭ ਗ੍ਰਹਿ ’ਚ ਸਥਾਪਿਤ ਹੋਣ ਵਾਲੀ ਰਾਮਲੱਲਾ ਦੀ ਮੂਰਤੀ ਫਾਈਨਲ, ਨੀਲੇ ਪੱਥਰ ਨਾਲ ਕੀਤੀ ਗਈ ਹੈ ਤਿਆਰ
Monday, Jan 01, 2024 - 01:52 PM (IST)
ਅਯੁੱਧਿਆ (ਇੰਟ)- ਅਯੁੱਧਿਆ ’ਚ ਰਾਮ ਮੰਦਰ ਦੇ ਗਰਭ ਗ੍ਰਹਿ ’ਚ ਸਥਾਪਿਤ ਹੋਣ ਵਾਲੀ ਰਾਮਲੱਲਾ ਦੀ ਮੂਰਤੀ ਦੀ ਚੋਣ ਐਤਵਾਰ ਨੂੰ ਕਰ ਲਈ ਗਈ। 29 ਦਸੰਬਰ (ਸ਼ੁੱਕਰਵਾਰ) ਨੂੰ ਹੋਈ ਬੈਠਕ ਤੋਂ ਬਾਅਦ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟ੍ਰਸਟ ਦੇ ਸਾਰੇ ਮੈਂਬਰਾਂ ਨੇ 3 ਮੂਰਤੀਆਂ ’ਤੇ ਆਪਣੀ ਵੋਟ ਲਿਖਤੀ ਰੂਪ ’ਚ ਜਨਰਲ ਸਕੱਤਰ ਚੰਪਤ ਰਾਏ ਨੂੰ ਦੇ ਦਿੱਤਾ ਸੀ। ਚੰਪਤ ਰਾਏ ਨੇ ਦੱਸਿਆ ਕਿ ਗਰਭ ਗ੍ਰਹਿ ’ਚ ਰਾਮਲੱਲਾ ਦੀ 51 ਇੰਚ ਲੰਬੀ ਮੂਰਤੀ ਸਥਾਪਿਤ ਕੀਤੀ ਜਾਵੇਗੀ, ਜਿਸ ’ਚ ਰਾਮਲੱਲਾ 5 ਸਾਲ ਦੇ ਬਾਲ ਰੂਪ ’ਚ ਹੋਣਗੇ। ਮੂਰਤੀ ’ਚ ਰਾਮਲੱਲਾ ਨੂੰ ਖੜ੍ਹੇ ਦਿਖਾਇਆ ਗਿਆ ਹੈ। ਮੂਰਤੀ ਅਜਿਹੀ ਹੈ ਜੋ ਰਾਜਾ ਦਾ ਪੁੱਤਰ ਲੱਗੇ ਅਤੇ ਵਿਸ਼ਣੂ ਦਾ ਅਵਤਾਰ ਲੱਗੇ। ਗਰਭ ਗ੍ਰਹਿ ’ਚ ਰਾਮਲੱਲਾ ਕਮਲ ਦੇ ਫੁੱਲ ’ਤੇ ਵਿਰਾਜਮਾਨ ਹੋਣਗੇ। ਕਮਲ ਦੇ ਫੁੱਲ ਦੇ ਨਾਲ ਉਨ੍ਹਾਂ ਲੰਬਾਈ ਲਗਭਗ 8 ਫੁੱਟ ਹੋਵੇਗੀ। ਅਜੇ ਇਸ ਮੂਰਤੀ ਦੀ ਤਸਵੀਰ ਜਾਰੀ ਨਹੀਂ ਕੀਤੀ ਗਈ ਹੈ।
ਨੀਲੇ ਪੱਥਰ ਦੀ ਮੂਰਤੀ ਦੀ ਚੋਣ
ਸੂਤਰਾਂ ਦੀ ਮੰਨੀਏ ਤਾਂ ਨੀਲੇ ਪੱਥਰ ਨਾਲ ਰਾਮਲੱਲਾ ਦੀ ਮੂਰਤੀ ਤਿਆਰ ਕੀਤੀ ਗਈ ਹੈ। ਮੂਰਤੀਕਾਰ ਯੋਗੀਰਾਜ ਦੀ ਬਣਾਈ ਮੂਰਤੀ ਦੀ ਚੋਣ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮਲੱਲਾ ਦੀਆਂ 3 ਮੂਰਤੀਆਂ ਦਾ ਨਿਰਮਾਣ 3 ਮੂਰਤੀਕਾਰਾਂ ਗਣੇਸ਼ ਭੱਟ, ਯੋਗੀਰਾਜ ਅਤੇ ਸਤਿਆਨਾਰਾਇਣ ਪਾਂਡੇ ਨੇ 3 ਪੱਥਰਾਂ ਨਾਲ ਕੀਤਾ ਹੈ। ਇਨ੍ਹਾਂ ’ਚੋਂ ਸਤਿਆਨਾਰਾਇਣ ਪਾਂਡੇ ਦੀ ਮੂਰਤੀ ਚਿੱਟੇ ਸੰਗਮਰਮਰ ਦੀ ਹੈ ਜਦਕਿ ਬਾਕੀ ਦੋਵੇਂ ਮੂਰਤੀਆਂ ਕਰਨਾਟਕ ਦੇ ਨੀਲੇ ਪੱਥਰ ਦੀਆਂ ਹਨ। ਇਨ੍ਹਾਂ ’ਚੋਂ ਗਣੇਸ਼ ਭੱਟ ਦੀ ਮੂਰਤੀ ਦੱਖਣੀ ਭਾਰਤ ਦੀ ਸ਼ੈਲੀ ’ਚ ਬਣੀ ਸੀ। ਇਸ ਕਾਰਨ ਅਰੁਣ ਯੋਗੀਰਾਜ ਦੀ ਮੂਰਤੀ ਦੀ ਚੋਣ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8