ICICI bank ਦਾ U-Turn! Minimum Balance ਲਿਮਟ 50 ਹਜ਼ਾਰ ਤੋਂ ਘਟਾ ਕੇ ਕੀਤੀ 15 ਹਜ਼ਾਰ
Wednesday, Aug 13, 2025 - 07:45 PM (IST)

ਬਿਜ਼ਨੈੱਸ ਡੈਸਕ - ICICI ਬੈਂਕ ਨੇ ਆਪਣੇ ਬਚਤ ਖਾਤਿਆਂ ਲਈ ਘੱਟੋ-ਘੱਟ ਔਸਤ ਬਕਾਇਆ (MAB) ਲਿਮਟ ਵਿੱਚ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਸੀ। ਇਹ ਨਿਯਮ 1 ਅਗਸਤ, 2025 ਤੋਂ ਲਾਗੂ ਹੋ ਗਿਆ ਸੀ। ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਆਈਸੀਆਈਸੀਆਈ ਬੈਂਕ ਨੇ ਆਪਣੇ ਇਸ ਫੈਸਲੇ ਉੱਤੇ ਯੂ-ਟਰਨ ਲੈਂਦਿਆਂ ਇਸ ਨੂੰ ਮੁੜ 50 ਹਜ਼ਾਰ ਤੋਂ ਘਟਾ ਕੇ 15 ਹਜ਼ਾਰ ਰੁਪਏ ਕਰ ਦਿੱਤਾ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਧੇ ਹੋਏ ਢਾਂਚੇ ਤਹਿਤ, ਮੈਟਰੋ ਅਤੇ ਸ਼ਹਿਰੀ ਖੇਤਰਾਂ ਵਿੱਚ ਬਚਤ ਖਾਤਾ ਧਾਰਕਾਂ ਨੂੰ ਘੱਟੋ-ਘੱਟ ਔਸਤ ਬਕਾਇਆ 50,000 ਰੁਪਏ ਰੱਖਣਾ ਲਾਜ਼ਮੀ ਸੀ। ਜਦਕਿ ਉਸ ਤੋਂ ਪਹਿਲਾਂ 10,000 ਰੁਪਏ ਦੀ ਲਿਮਟ ਰੱਖੀ ਗਈ ਸੀ। ਇਸ ਦੇ ਨਾਲ ਹੀ ਅਰਧ-ਸ਼ਹਿਰੀ ਸ਼ਾਖਾ ਗਾਹਕਾਂ ਲਈ ਵੀ ਔਸਤਨ 25,000 ਰੁਪਏ ਰੱਖਣਾ ਲਾਜ਼ਮੀ ਕੀਤਾ ਗਿਆ ਸੀ, ਜਿਸ ਨੂੰ ਘਟਾ ਕੇ 7500 ਕਰ ਦਿੱਤਾ ਗਿਆ ਹੈ ਤੇ ਪੇਂਡੂ ਸ਼ਾਖਾਵਾਂ ਲਈ ਵੀ MAB ਨੂੰ ਮੁੜ 2,500 ਰੁਪਏ ਕਰ ਦਿੱਤਾ ਗਿਆ ਹੈ।
ਘਰੇਲੂ ਬੈਂਕਾਂ ਵਿੱਚ, ਇਹ ਸਭ ਤੋਂ ਵਧ ਘੱਟੋ-ਘੱਟ ਬਕਾਇਆ ਲਿਮਟ ਸੀ। ਦੇਸ਼ ਦੇ ਸਭ ਤੋਂ ਵੱਡੇ ਕਰਜ਼ਾਦਾਤਾ, ਸਟੇਟ ਬੈਂਕ ਆਫ਼ ਇੰਡੀਆ (SBI) ਨੇ 2020 ਵਿੱਚ ਘੱਟੋ-ਘੱਟ ਬਕਾਇਆ ਨਿਯਮ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਸੀ, ਜਦੋਂ ਕਿ ਜ਼ਿਆਦਾਤਰ ਹੋਰ ਬੈਂਕ ਸੰਚਾਲਨ ਲਾਗਤਾਂ ਦਾ ਪ੍ਰਬੰਧਨ ਕਰਨ ਲਈ ਕਾਫ਼ੀ ਘੱਟ ਸੀਮਾਵਾਂ, ਆਮ ਤੌਰ 'ਤੇ 2,000 ਰੁਪਏ ਅਤੇ 10,000 ਰੁਪਏ ਦੇ ਵਿਚਕਾਰ, ਬਣਾਈ ਰੱਖਦੇ ਹਨ।
ਬੈਂਕ ਆਪਣੇ ਰੋਜ਼ਾਨਾ ਦੇ ਸੰਚਾਲਨ ਖਰਚਿਆਂ ਅਤੇ ਨਿਵੇਸ਼ਾਂ ਨੂੰ ਪੂਰਾ ਕਰਨ ਲਈ ਘੱਟੋ-ਘੱਟ ਬਕਾਇਆ ਲਿਮਟ ਲਾਗੂ ਕਰਦੇ ਹਨ, ਅਤੇ ਜੋ ਗਾਹਕ ਨਿਰਧਾਰਤ ਬਕਾਇਆ ਤੋਂ ਘੱਟ ਰਕਮ ਖਾਤੇ ਵਿਚ ਰਖਦੇ ਹਨ, ਉਨ੍ਹਾਂ 'ਤੇ ਜੁਰਮਾਨਾ ਫੀਸ ਲਗਾਈ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e