19, 20, 21, 22 ਮਾਰਚ ਨੂੰ ਬੰਦ ਰਹਿਣਗੇ ਬੈਂਕ! ਜਾਣੋ ਵਜ੍ਹਾ

Tuesday, Mar 17, 2026 - 06:30 PM (IST)

19, 20, 21, 22 ਮਾਰਚ ਨੂੰ ਬੰਦ ਰਹਿਣਗੇ ਬੈਂਕ! ਜਾਣੋ ਵਜ੍ਹਾ

ਬਿਜ਼ਨੈੱਸ ਡੈਸਕ- ਮਾਰਚ ਮਹੀਨੇ 'ਚ ਕਈ ਤਿਉਹਾਰ ਅਤੇ ਖਾਸ ਮੌਕੇ ਆ ਰਹੇ ਹਨ, ਜਿਸਦੇ ਚਲਦੇ ਵੱਖ-ਵੱਖ ਸੂਬਿਆਂ 'ਚ ਬੈਂਕਾਂ 'ਚ ਛੁੱਟੀ ਰਹੇਗੀ। ਇਸ ਹਫਤੇ ਬੈਂਕਾਂ 'ਚ ਲਗਾਤਾਰ 4 ਦਿਨ ਛੁੱਟੀ ਰਹੇਗੀ। ਜੇਕਰ ਤੁਸੀਂ ਵੱਡੀ ਰਕਮ ਜਮ੍ਹਾ ਕਰਨਾ ਹੈ ਜਾਂ ਲੋਨ/ਹੋਰ ਜ਼ਰੂਰੀ ਕੰਮ ਕਰਨਾ ਹੈ ਤਾਂ ਪਹਿਲਾਂ ਛੁੱਟੀਆਂ ਦੀ ਲਿਸਟ ਚੈੱਕ ਕਰ ਲੈਣਾ ਜ਼ਰੂਰੀ ਹੈ। ਹੋਰ ਬੈਂਕਿੰਗ ਕੰਮ ਤੁਸੀਂ ਆਸਾਨੀ ਨਾਲ ਆਨਲਾਈਨ ਕਰ ਸਕਦੇ ਹੋ। 

ਇਸ ਹਫਤੇ ਬੈਂਕਾਂ ਦੀਆਂ ਛੁੱਟੀਆਂ

19 ਮਾਰਚ: ਗੁੜੀ ਪੜਵਾ, ਉਗਾਦੀ, ਤੇਲਗੂ ਨਵਾਂ ਸਾਲ ਅਤੇ ਸਾਜੀਬੂ ਨੋਂਗਮਾਪਨਬਾ ਦੇ ਕਾਰਨ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਤੇਲੰਗਾਨਾ, ਮਨੀਪੁਰ, ਜੰਮੂ ਅਤੇ ਕਸ਼ਮੀਰ, ਗੋਆ, ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਬੈਂਕ ਬੰਦ ਰਹਿਣਗੇ।

20 ਮਾਰਚ: ਈਦ-ਉਲ-ਫਿਤਰ ਅਤੇ ਜਮਾਤ-ਉਲ-ਵਿਦਾ ਦੇ ਮੌਕੇ 'ਤੇ ਜੰਮੂ ਅਤੇ ਕਸ਼ਮੀਰ, ਕੇਰਲ ਅਤੇ ਆਂਧਰਾ ਪ੍ਰਦੇਸ਼ ਵਿੱਚ ਬੈਂਕ ਬੰਦ ਰਹਿਣਗੇ।

21 ਮਾਰਚ: ਈਦ-ਉਲ-ਫਿਤਰ ਦੇ ਮੌਕੇ 'ਤੇ ਜ਼ਿਆਦਾਤਰ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ। ਪ੍ਰਭਾਵਿਤ ਰਾਜਾਂ ਵਿੱਚ ਸ਼ਾਮਲ ਹਨ:

ਅਸਾਮ, ਗੁਜਰਾਤ, ਮਿਜ਼ੋਰਮ, ਮਹਾਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਓਡੀਸ਼ਾ, ਚੰਡੀਗੜ੍ਹ, ਤਾਮਿਲਨਾਡੂ, ਉਤਰਾਖੰਡ, ਸਿੱਕਮ, ਮਨੀਪੁਰ, ਅਰੁਣਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਨਾਗਾਲੈਂਡ, ਪੱਛਮੀ ਬੰਗਾਲ, ਦਿੱਲੀ, ਗੋਆ, ਬਿਹਾਰ, ਝਾਰਖੰਡ, ਛੱਤੀਸਗੜ੍ਹ ਅਤੇ ਮੇਘਾਲਿਆ।

22 ਮਾਰਚ: ਐਤਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

ਮਾਰਚ ਵਿੱਚ ਬੈਂਕ ਦੀਆਂ ਬਾਕੀ ਛੁੱਟੀਆਂ

17 ਮਾਰਚ: ਸ਼ਬ-ਏ-ਕਦਰ - ਜੰਮੂ ਅਤੇ ਕਸ਼ਮੀਰ

26 ਮਾਰਚ: ਸ਼੍ਰੀ ਰਾਮ ਨੌਮੀ - ਮਿਜ਼ੋਰਮ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਉੱਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼, ਚੰਡੀਗੜ੍ਹ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਝਾਰਖੰਡ, ਹਿਮਾਚਲ ਪ੍ਰਦੇਸ਼

27 ਮਾਰਚ: ਸ਼੍ਰੀ ਰਾਮ ਨੌਮੀ - ਮੱਧ ਪ੍ਰਦੇਸ਼, ਉੜੀਸਾ, ਸਿੱਕਮ, ਆਂਧਰਾ ਪ੍ਰਦੇਸ਼, ਬਿਹਾਰ

28 ਮਾਰਚ: ਚੌਥਾ ਸ਼ਨੀਵਾਰ - ਦੇਸ਼ ਭਰ ਵਿੱਚ ਬੈਂਕ ਬੰਦ

29 ਮਾਰਚ: ਐਤਵਾਰ - ਦੇਸ਼ ਭਰ ਵਿੱਚ ਬੈਂਕ ਬੰਦ

31 ਮਾਰਚ: ਮਹਾਵੀਰ ਜਯੰਤੀ - ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਦਿੱਲੀ, ਬਿਹਾਰ, ਝਾਰਖੰਡ


author

Rakesh

Content Editor

Related News