ਸ਼ਹੀਦਾਂ ਦੇ ਪਰਿਵਾਰ ਵਾਲਿਆਂ ''ਤੇ 10 ਕਰੋੜ ਖਰਚ ਕਰੇਗਾ ICICI ਬੈਂਕ

10/10/2017 1:24:23 AM

ਨਵੀਂ ਦਿੱਲੀ, (ਇੰਟ)- ਦੇਸ਼ ਦੇ ਨਿੱਜੀ ਖੇਤਰ ਦੇ ਸੱਭ ਤੋਂ ਵੱਡੇ ਬੈਂਕ ਆਈ. ਸੀ. ਆਈ. ਸੀ. ਆਈ. ਬੈਂਕ ਨੇ ਭਾਰਤੀ ਜਵਾਨਾਂ ਨੂੰ 10 ਕਰੋੜ ਰੁਪਏ ਦੀ ਵਿੱਤੀ ਮਦਦ ਦੀ ਵਚਨਬੱਧਤਾ ਜਤਾਈ ਹੈ। ਆਈ. ਸੀ. ਆਈ. ਸੀ. ਆਈ. ਬੈਂਕ ਦੀ ਪ੍ਰਬੰਧਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਚਰ ਨੇ ਬਿਆਨ ਵਿਚ ਕਿਹਾ ਕਿ ਇਸ ਰਕਮ ਦਾ ਇਸਤੇਮਾਲ ਦੇਸ਼ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਭਲੇ ਲਈ ਕੀਤਾ ਜਾਵੇਗਾ। ਬੈਂਕ ਨੇ ਕਿਹਾ ਕਿ ਰਕਮ ਦੋ ਬਰਾਬਰ ਹਿੱਸਿਆਂ ਵਿਚ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਦਿੱਤੀ ਜਾਵੇਗੀ। ਇਸ ਮੁਹਿੰਮ ਤਹਿਤ ਪੰਜ ਕਰੋੜ ਰੁਪਏ ਦਾ ਇਕ ਚੈੱਕ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੂੰ ਅੱਜ ਸੌਂਪਿਆ ਗਿਆ ਹੈ। ਕੋਚਰ ਨੇ ਕਿਹਾ ਕਿ ਕੋਈ ਵੀ ਰਕਮ ਸ਼ਹੀਦਾਂ ਦੇ ਪਰਿਵਾਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਤਾਂ ਨਹੀਂ ਕਰ ਸਕਦੀ ਪਰ ਸਾਡੀ ਇਹ ਕੋਸ਼ਿਸ਼ ਉਨ੍ਹਾਂ ਦੀ ਬਿਹਤਰ ਜ਼ਿੰਦਗੀ ਵਿਚ ਦਿੱਤਾ ਗਿਆ ਇਕ ਯੋਗਦਾਨ ਹੋਵੇਗਾ। ਸਾਡੇ ਯੋਗਦਾਨ ਨਾਲ ਸ਼ਹੀਦਾਂ ਦੇ ਬੱਚੇ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਮਦਦ ਮਿਲੇਗੀ, ਜਿਸ ਨਾਲ ਉਹ ਆਪਣੀ ਬਿਹਤਰ ਜ਼ਿੰਦਗੀ ਹਾਸਲ ਕਰ ਸਕਣਗੇ। ਇਸ ਰਕਮ ਦਾ ਇਸਤੇਮਾਲ ਦੋ ਹਿੱਸਿਆਂ ਵਿਚ ਕੀਤਾ ਜਾਵੇਗਾ। ਪਹਿਲਾ ਸ਼ਹੀਦਾਂ ਦੀਆਂ ਵਿਧਵਾਵਾਂ ਦੀ ਪੋਸਟ ਗ੍ਰੈਜੁਏਟ ਸਿੱਖਿਆ ਅਤੇ ਦੂਜਾ ਸ਼ਹੀਦਾਂ ਦੀਆਂ ਬੇਟੀਆਂ ਦੇ ਵਿਆਹ ਵਿਚ ਮਦਦ ਕਰੇਗਾ।  


Related News