ਹੈਵਾਨ ਬਣਿਆ IAS ਦਾ ਬੇਟਾ, ਪ੍ਰੇਮਿਕਾ ਨਾਲ ਕੁੱਟਮਾਰ ਤੋਂ ਬਾਅਦ ਕਾਰ ਨਾਲ ਕੁਚਲ ਕੇ ਮਾਰਨ ਦੀ ਕੀਤੀ ਕੋਸ਼ਿਸ਼

Sunday, Dec 17, 2023 - 09:35 AM (IST)

ਹੈਵਾਨ ਬਣਿਆ IAS ਦਾ ਬੇਟਾ, ਪ੍ਰੇਮਿਕਾ ਨਾਲ ਕੁੱਟਮਾਰ ਤੋਂ ਬਾਅਦ ਕਾਰ ਨਾਲ ਕੁਚਲ ਕੇ ਮਾਰਨ ਦੀ ਕੀਤੀ ਕੋਸ਼ਿਸ਼

ਨੈਸ਼ਨਲ ਡੈਸਕ- ਮੁੰਬਈ ਸ਼ਹਿਰ ਤੋਂ ਇਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਆਈ.ਏ.ਐੱਸ. ਅਧਿਕਾਰੀ ਦੇ ਬੇਟੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਪਹਿਲਾਂ ਆਪਣੀ ਪ੍ਰੇਮਿਕਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਉਸ ਨੂੰ ਕਾਰ ਨਾਲ ਕੁਚਲ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਕਾਰਨ ਪੀੜਤਾ ਪ੍ਰਿਆ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਹੈ ਅਤੇ ਇਨਫਿਨਿਟੀ ਮੈਡੀਸਰਜ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਵਿਚਕਾਰ ਲੜ ਰਹੀ ਹੈ। ਮੁਲਜ਼ਮ ਅਸ਼ਵਜੀਤ ਗਾਇਕਵਾੜ ਹੈ, ਜੋ ਮਹਾਰਾਸ਼ਟਰ ਦੇ ਇਕ ਸੀਨੀਅਰ ਨੌਕਰਸ਼ਾਹ ਦਾ ਪੁੱਤਰ ਹੈ। ਘਟਨਾ 11 ਦਸੰਬਰ ਦੀ ਹੈ। ਪੁਲਸ ਨੇ ਮੁਲਜ਼ਮ ਅਸ਼ਵਜੀਤ ਅਤੇ ਦੋ ਹੋਰਨਾਂ ਖ਼ਿਲਾਫ਼ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ।

ਸੋਸ਼ਲ ਮੀਡੀਆ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਤੁਹਾਨੂੰ ਦੱਸ ਦੇਈਏ ਕਿ ਪੀੜਤਾ ਪ੍ਰਿਆ ਸਿੰਘ ਇਕ ਪ੍ਰੋਫੈਸ਼ਨਲ ਬਿਊਟੀਸ਼ੀਅਨ ਹੈ ਅਤੇ ਉਸ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਇਹ ਗੱਲ ਸ਼ੇਅਰ ਕੀਤੀ ਹੈ। ਉਸ ਨੇ ਆਪਣੀ ਪੋਸਟ 'ਚ ਲਿਖਿਆ,''ਮੈਨੂੰ ਇਨਸਾਫ ਚਾਹੀਦਾ ਹੈ। ਦੋਸ਼ੀ ਅਸ਼ਵਜੀਤ ਅਨਿਲ ਕੁਮਾਰ ਗਾਇਕਵਾੜ ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਅਨਿਲ ਕੁਮਾਰ ਗਾਇਕਵਾੜ ਦਾ ਪੁੱਤਰ ਹੈ।'' ਪ੍ਰਿਆ ਸਿੰਘ ਨੇ ਕਿਹਾ,''ਮੇਰੇ ਬੁਆਏਫਰੈਂਡ ਅਸ਼ਵਜੀਤ ਨੇ ਮੈਨੂੰ ਫ਼ੋਨ ਕੀਤਾ ਅਤੇ ਇਕ ਪਰਿਵਾਰਕ ਸਮਾਗਮ ਵਿਚ ਬੁਲਾਇਆ। ਉਸ ਦੇ ਦੋਸਤ ਰੋਮਿਲ ਪਾਟਿਲ, ਪ੍ਰਸਾਦ ਪਾਟਿਲ ਅਤੇ ਸਾਗਰ ਸ਼ੈਲਕੇ ਅਤੇ ਉਸ ਦੇ ਬੁਆਏਫਰੈਂਡ ਦਾ ਡਰਾਈਵਰ-ਕਮ-ਬਾਡੀਗਾਰਡ ਸ਼ਿਵ ਵੀ ਉੱਥੇ ਮੌਜੂਦ ਸਨ। ਮੇਰੇ ਉੱਥੇ ਪਹੁੰਚਣ 'ਤੇ ਉਹ ਅਜੀਬ ਵਿਵਹਾਰ ਕਰਨ ਲੱਗਾ। ਇਸ 'ਤੇ ਮੈਂ ਅਸ਼ਵਜੀਤ ਨੂੰ ਚੰਗਾ ਵਿਵਹਾਰ ਕਰਨ ਅਤੇ ਉਸ ਨਾਲ ਇਕੱਲੇ 'ਚ ਗੱਲ ਕਰਨ ਲਈ ਪੁੱਛਿਆ ਪਰ ਉਹ ਹੋਰ ਜ਼ਿਆਦਾ ਦੁਰਵਿਵਹਾਰ ਕਰਨ ਲੱਗਾ।''

ਇਹ ਵੀ ਪੜ੍ਹੋ : ਸਰਹੱਦ ਪਾਰ ਤੋਂ ਘੁਸਪੈਠ ਦੀ ਫਿਰਾਕ 'ਚ ਹਨ ਕਰੀਬ 300 ਅੱਤਵਾਦੀ

ਮੇਰੇ 'ਤੇ ਚੜ੍ਹਾ ਦਿੱਤੀ ਕਾਰ

ਪ੍ਰਿਆ ਨੇ ਪੋਸਟ 'ਚ ਦੱਸਿਆ ਕਿ ਉਹ ਹੋਟਲ ਤੋਂ ਬਾਹਰ ਆ ਕੇ ਅਸ਼ਵਜੀਤ ਦਾ ਇੰਤਜ਼ਾਰ ਕਰਨ ਲੱਗੀ। ਬਾਅਦ ਵਿਚ ਉਹ ਆਪਣੇ ਦੋਸਤਾਂ ਨਾਲ ਬਾਹਰ ਆ ਗਿਆ। ਪ੍ਰਿਆ ਨੇ ਦੱਸਿਆ ਕਿ ਜਦੋਂ ਉਸ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸ਼ਵਜੀਤ ਦੇ ਦੋਸਤ ਨੇ ਉਸ ਨੂੰ ਰੋਕ ਲਿਆ ਅਤੇ ਬੁਰੀ ਤਰ੍ਹਾਂ ਗੱਲ ਕਰਨ ਲੱਗਾ। ਉਸ ਨੇ ਕਿਹਾ,''ਜਦੋਂ ਮੈਂ ਅਸ਼ਵਜੀਤ ਨੂੰ ਆਪਣੇ ਦੋਸਤ ਨੂੰ ਰੋਕਣ ਲਈ ਕਿਹਾ ਤਾਂ ਉਸ ਨੇ ਮੈਨੂੰ ਥੱਪੜ ਮਾਰਿਆ ਅਤੇ ਮੇਰਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ।'' ਪ੍ਰਿਆ ਨੇ ਲਿਖਿਆ,''ਮੇਰੇ ਬੁਆਏਫਰੈਂਡ ਨੇ ਆਪਣੀ ਕਾਰ ਮੇਰੇ ਉੱਪਰ ਚੜ੍ਹਾ ਦਿੱਤੀ ਅਤੇ ਮੈਨੂੰ ਮਰਨ ਲਈ ਸੜਕ 'ਤੇ ਛੱਡ ਦਿੱਤਾ।''

ਪੁਲਸ ਦਾ ਬਿਆਨ

ਇਸ ਮਾਮਲੇ ਸਬੰਧੀ ਪੁਲਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪੁਲਸ ਮੁਤਾਬਕ ਇਹ ਘਟਨਾ ਸੋਮਵਾਰ ਤੜਕੇ 4.30 ਵਜੇ ਦੇ ਕਰੀਬ ਘੋੜਬੰਦਰ ਰੋਡ 'ਤੇ ਇਕ ਹੋਟਲ ਨੇੜੇ ਵਾਪਰੀ। ਮਹਿਲਾ ਅਸ਼ਵਜੀਤ ਗਾਇਕਵਾੜ ਨੂੰ ਮਿਲਣ ਆਈ ਸੀ। ਦੋਹਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਬਾਅਦ 'ਚ ਜਦੋਂ ਪੀੜਤਾ ਕਾਰ 'ਚੋਂ ਉਤਰ ਕੇ ਉਥੋਂ ਜਾਣ ਲੱਗੀ ਤਾਂ ਗੱਡੀ ਚਲਾ ਰਹੇ ਵਿਅਕਤੀ ਨੇ ਉਸ ਦੇ ਉਪਰੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਡਿੱਗ ਕੇ ਗੰਭੀਰ ਜ਼ਖਮੀ ਹੋ ਗਈ। ਪੁਲਸ ਦਾ ਕਹਿਣਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News