IAS ਅਫਸਰ ਨੇ ਸਰਕਾਰੀ ਸਕੂਲ ਖਾਧਾ ਮਿਡ ਡੇਅ ਮੀਲ, ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਤਾਰੀਫ

06/24/2018 4:56:43 PM

ਨਵੀਂ ਦਿੱਲੀ— ਕੇਰਲ 'ਚ ਇਕ ਆਈ.ਏ.ਐਸ ਅਫਸਰ ਨੇ ਸਰਕਾਰੀ ਸਕੂਲ 'ਚ ਮਿਡ ਡੇਅ ਮੀਲ ਦੀ ਗੁਣਵੱਤਾ ਜਾਣਨ ਲਈ ਖੁਦ ਬੱਚਿਆਂ ਨਾਲ ਬੈਠ ਕੇ ਭੋਜਨ ਖਾਧਾ। ਨੀਰਕੁੰਨਮ ਦੀ ਇਸ ਘਟਨਾ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਮਿਲ ਰਹੀ ਹੈ। ਡਿਸਟ੍ਰਿਕਟ ਕਲੈਕਟਰ ਐਸ.ਸੁਹਾਸ ਸਾਬਕਾ ਜ਼ਿਲਾ ਪੱਧਰੀ ਸਿੱਖਿਆ ਨਿਰਦੇਸ਼ਕ ਕੇ.ਪੀ ਲਥੀਕਾ ਨਾਲ ਯੂ.ਪੀ ਦੇ ਸਰਕਾਰੀ ਸਕੂਲ ਪੁੱਜੇ। ਉਨ੍ਹਾਂ ਨੇ ਉਥੇ ਪੁੱਜ ਕੇ ਬੱਚਿਆਂ ਨੂੰ ਪਰੋਸੇ ਜਾ ਰਹੇ ਭੋਜਨ ਦੀ ਗੁਣਵੱਤਾ ਨੂੰ ਜਾਂਚਿਆ। ਉਸ ਦੇ ਬਾਅਦ ਉਨ੍ਹਾਂ ਨਾਲ ਖਾਣਾ ਖਾਣ ਬੈਠ ਗਏ। ਇਸ ਦੀ ਤਸਵੀਰ ਜਦੋਂ ਫੇਸਬੁੱਕ 'ਤੇ ਪੋਸਟ ਹੋਈ ਤਾਂ ਉਨ੍ਹਾਂ ਨੂੰ ਬਹੁਤ ਤਾਰੀਫ ਮਿਲੀ। 
ਡਿਸਟ੍ਰਿਕਟ ਕਲੈਕਟਰ ਐਸ.ਸੁਹਾਸ ਨੇ ਕਿਹਾ ਕਿ ਉਨ੍ਹਾਂ ਦੀ ਸਕੂਲ ਯਾਤਰਾ ਦਾ ਉਦੇਸ਼ ਬੱਚਿਆਂ ਨੂੰ ਮਿਡ ਡੇਅ ਮੀਲ ਤਹਿਤ ਪਰੋਸੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਜਾਣਨਾ ਸੀ। ਉਸ ਸਕੂਲ 'ਚ ਇਸ ਲਈ ਕਿਉਂਕਿ ਉਥੇ ਸਭ ਤੋਂ ਜ਼ਿਆਦਾ ਬੱਚੇ ਪੜ੍ਹਦੇ ਹਨ। ਉਨ੍ਹਾਂ ਨੇ ਦੱਸਿਆ ਕਿ ਭੋਜਨ 'ਚ ਚਾਵਲ ਦੇ ਲੱਸੀ, ਖੀਰੇ ਦੀ ਸਬਜ਼ੀ ਅਤੇ ਆਲੂ ਫਰਾਈ ਪਰੋਸਿਆ ਗਿਆ। ਇਸ ਦੇ ਬਾਅਦ ਆਈ.ਏ.ਐਸ ਅਫਸਰ ਨੇ ਸਕੂਲ ਦੀ ਲਾਇਬ੍ਰੇਰੀ ਅਤੇ ਕੰਪਿਊਟਰ ਲੈਬ ਦੀ ਵੀ ਜਾਂਚ ਕੀਤੀ। ਸਕੂਲ ਦੇ ਹੈਡ ਮਾਸਟਰ ਨੇ ਅਫਸਰ ਤੋਂ ਜਗ੍ਹਾ ਘੱਟ ਹੋਣ ਦੀ ਸ਼ਿਕਾਇਤ ਕੀਤੀ।।


Related News