IAS ਅਧਿਕਾਰੀ ਹੋ ਗਿਆ ਗ੍ਰਿਫ਼ਤਾਰ ! ਕਾਰਾ ਜਾਣ ਰਹਿ ਜਾਓਗੇ ਹੈਰਾਨ

Monday, Jun 09, 2025 - 02:29 PM (IST)

IAS ਅਧਿਕਾਰੀ ਹੋ ਗਿਆ ਗ੍ਰਿਫ਼ਤਾਰ ! ਕਾਰਾ ਜਾਣ ਰਹਿ ਜਾਓਗੇ ਹੈਰਾਨ

ਭੁਵਨੇਸ਼ਵਰ- ਓਡੀਸ਼ਾ ਵਿਜੀਲੈਂਸ ਵਿਭਾਗ ਨੇ ਸ਼ਨੀਵਾਰ ਨੂੰ ਕਾਲਾਹਾਂਡੀ ਜ਼ਿਲ੍ਹੇ ਦੇ ਧਰਮਗੜ੍ਹ 'ਚ ਤਾਇਨਾਤ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਅਧਿਕਾਰੀ ਨੂੰ ਇਕ ਵਪਾਰੀ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ। ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ 'ਚ ਕਿਹਾ ਗਿਆ ਕਿ ਉਨ੍ਹਾਂ ਦੀ ਸਰਕਾਰੀ ਘਰ 'ਤੇ ਛਾਪੇਮਾਰੀ ਚੱਲ ਰਹੀ ਹੈ, ਜਿੱਥੋਂ 47 ਲੱਖ ਰੁਪਏ ਨਕਦ ਬਰਾਮਦ ਕੀਤੇ ਜਾ ਚੁੱਕੇ ਹਨ।

ਬਿਆਨ 'ਚ ਕਿਹਾ ਗਿਆ,''ਕਾਲਾਹਾਂਡੀ ਜ਼ਿਲ੍ਹੇ 'ਚ ਧਰਮਗੜ੍ਹ ਦੇ ਉਪ-ਜ਼ਿਲ੍ਹਾ ਅਧਿਕਾਰੀ ਵਜੋਂ ਤਾਇਨਾਤ ਆਈਏਐੱਸ ਅਧਿਕਾਰੀ ਨੂੰ ਇਕ ਸਥਾਨਕ ਵਪਾਰੀ ਤੋਂ 10 ਲੱਖ ਰੁਪਏ ਦੀ ਰਿਸ਼ਵਤ ਮੰਗਦੇ ਅਤੇ ਸਵੀਕਾਰ ਕਰਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਇਹ ਰਾਸ਼ੀ 20 ਲੱਖ ਰੁਪਏ ਦੀ ਕੁੱਲ ਮੰਗ ਦੀ ਇਕ ਕਿਸ਼ਤ ਵਜੋਂ ਲਈ ਜਾ ਰਹੀ ਸੀ।'' ਬਿਆਨ ਅਨੁਸਾਰ ਅਧਿਕਾਰੀ ਨੇ ਸ਼ਿਕਾਇਤਕਰਤਾ ਨੂੰ ਆਪਣੇ ਸਰਕਾਰੀ ਘਰ ਬੁਲਾਇਆ ਸੀ ਅਤੇ ਉੱਥੇ ਰਿਸ਼ਵਤ ਦੀ ਰਾਸ਼ੀ ਉਸ ਤੋਂ ਲੈ ਕੇ ਆਪਣੇ ਟੇਬਲ ਦੇ ਦਰਾਜ਼ 'ਚ ਰੱਖ ਲਈ। ਬਿਆਨ ਅਨੁਸਾਰ, ਵਿਭਾਗ ਨੇ ਮੁਲਜ਼ਮ ਆਈਏਐੱਸ ਅਧਿਕਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News