ਲੱਦਾਖ ’ਚ ਫਸੇ 107 ਲੋਕਾਂ ਨੂੰ ਹਵਾਈ ਫੌਜ ਨੇ ਬਚਾਇਆ
Friday, Jan 17, 2020 - 01:27 AM (IST)

ਨਵੀਂ ਦਿੱਲੀ — ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ’ਚ ‘ਚਾਦਰ ਟ੍ਰੈਕ’ ਦੌਰਾਨ ਫਸੇ 107 ਲੋਕਾਂ ਨੂੰ ਬਚਾਉਣ ਵਿਚ ਹਵਾਈ ਫੌਜ ਨੇ ਮਦਦ ਕੀਤੀ। ਇਨ੍ਹਾਂ ਲੋਕਾਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰਾਂ ਨੇ ਅੱਜ ਦੁਪਹਿਰ ਫਸੇ ਹੋਰ ਟ੍ਰੈਕਰਜ਼ ਨਾਲ 9 ਵਿਦੇਸ਼ੀ ਨਾਗਰਿਕਾਂ (2 ਫਰਾਂਸੀਸੀ ਅਤੇ 7 ਚੀਨੀ) ਨੂੰ ਸਫਲਤਾਪੂਰਵਕ ਹਵਾਈ ਮਾਰਗ ਰਾਹੀਂ ਉਥੋਂ ਕੱਢਿਆ। ਭਾਰਤੀ ਹਵਾਈ ਫੌਜ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਸਦੇ ਹੈਲੀਕਾਪਟਰਾਂ ਨੇ ਪਿਛਲੇ 2 ਦਿਨਾਂ ਵਿਚ 107 ਲੋਕਾਂ ਨੂੰ ਬਚਾਇਆ ਹੈ।