ਹਵਾਈ ਫ਼ੌਜ ਦੀ ''ਕਾਰਗਿਲ ਕੋਰੀਅਰ'' ਸੇਵਾ ਨੇ 3 ਹਜ਼ਾਰ ਤੋਂ ਵੱਧ ਯਾਤਰੀ ਕੀਤੇ ''ਫੇਅਰਲਿਫ਼ਟ''

Wednesday, Mar 29, 2023 - 01:09 PM (IST)

ਜੰਮੂ (ਭਾਸ਼ਾ)- ਭਾਰਤੀ ਹਵਾਈ ਫ਼ੌਜ ਦੀ 'ਕਾਰਗਿਲ ਕੋਰੀਅਰ' ਸੇਵਾ ਨੇ ਇਸ ਵਾਰ ਸਰਦੀ 'ਚ 434 ਕਿਲੋਮੀਟਰ ਲੰਮੇ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਦੇ ਬੰਦ ਹੋਣ ਦੌਰਾਨ ਉੱਥੇ ਫਸੇ ਹੋਏ 3 ਹਜ਼ਾਰ ਤੋਂ ਵੱਧ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ। ਹਵਾਈ ਫ਼ੌਜ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ 'ਕਾਰਗਿਲ ਕੋਰੀਅਰ' ਸੇਵਾ 18 ਜਨਵਰੀ ਤੋਂ ਸ਼ੁਰੂ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਕੁੱਲ 3,228 ਯਾਤਰੀਆਂ ਨੇ ਭਾਰਤੀ ਹਵਾਈ ਫ਼ੌਜ ਵਲੋਂ ਪ੍ਰਦਾਨ ਕੀਤੇ ਏ.ਐੱਨ.-32 ਅਤੇ ਆਈ.ਐੱਲ.-76 ਜਹਾਜ਼ ਦੀਆਂ ਸੇਵਾਵਾਂ ਦਾ ਕੁੱਲ ਮਿਲਾ ਕੇ 3,228 ਯਾਤਰੀਆਂ ਨੇ ਲਾਭ ਚੁੱਕਿਆ।

ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ 39 ਯਾਤਰੀਆਂ ਨੂੰ ਮੰਗਲਵਾਰ ਨੂੰ ਏ.ਐੱਨ.-32 ਜਹਾਜ਼ 'ਚ ਜੰਮੂ ਤੋਂ ਕਾਰਗਿਲ ਲਿਜਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਜਿੱਥੇ ਏ.ਐੱਨ.-32 ਜਹਾਜ਼ ਦੀਆਂ ਉਡਾਣਾਂ ਕਾਰਗਿਲ ਅਤੇ ਜੰਮੂ ਅਤੇ ਸ਼੍ਰੀਨਗਰ ਵਿਚਾਲੇ ਸੰਚਾਲਿਤ ਹੁੰਦੀਆਂ ਸਨ, ਉੱਥੇ ਫਸੇ ਹੋਏ ਯਾਤਰੀਆਂ ਲਈ ਸ਼੍ਰੀਨਗਰ-ਲੇਹ ਅਤੇ ਜੰਮੂ-ਲੇਹ ਵਿਚਾਲੇ ਆਈ.ਐੱਲ.-76 ਜਹਾਜ਼ਾਂ ਦੀ ਉਡਾਣ ਦੀ ਵਿਵਸਥਾ ਕੀਤੀ ਗਈ ਸੀ। ਇਸ ਤੋਂ ਇਲਾਵਾ ਲੱਦਾਖ ਦੇ ਉੱਪ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਬੀਡੀ ਮਿਸ਼ਰਾ ਦੇ ਨਿੱਜੀ ਦਖ਼ਲ 'ਤੇ 100 ਯਾਤਰੀਆਂ ਨੂੰ ਆਈ.ਐੱਲ.-76 ਜਹਾਜ਼ ਰਾਹੀਂ ਚੰਡੀਗੜ੍ਹ ਤੋਂ ਲੇਹ ਲਿਜਾਇਆ ਗਿਆ ਸੀ।


DIsha

Content Editor

Related News