ਮੇਰਾ ਮਨੋਬਲ ਤੋੜਨ ਦੀਆਂ ਹੋਰ ਕੋਸ਼ਿਸ਼ਾਂ ਹੋਣਗੀਆਂ ਪਰ ਝੁਕਾਂਗਾ ਨਹੀਂ : ਕੇਜਰੀਵਾਲ
Friday, May 31, 2024 - 11:57 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ 2 ਜੂਨ ਨੂੰ ਆਤਮਸਮਰਪਣ ਕਰਨਗੇ ਅਤੇ ਜੇ ਜੇਲ ’ਚ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਤਾਂ ਵੀ ਉਹ ਝੁਕਣਗੇ ਨਹੀਂ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਨੂੰ ਸੁਪਰੀਮ ਕੋਰਟ ਨੇ ਲੋਕ ਸਭਾ ਚੋਣਾਂ ’ਚ ਪ੍ਰਚਾਰ ਲਈ 1 ਜੂਨ ਤੱਕ ਅੰਤ੍ਰਿਮ ਜ਼ਮਾਨਤ ਦਿੱਤੀ ਸੀ।
ਡਿਜੀਟਲ ਮਾਧਿਅਮ ਰਾਹੀਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਮੈਂ 2 ਜੂਨ ਨੂੰ ਆਤਮਸਮਰਪਣ ਕਰਨਾ ਹੈ ਅਤੇ ਮੈਨੂੰ ਨਹੀਂ ਪਤਾ ਕਿ ਇਸ ਵਾਰ ਮੈਂ ਕਿੰਨੇ ਦਿਨ ਜੇਲ ’ਚ ਰਹਾਂਗਾ। ਮੇਰਾ ਮਨੋਬਲ ਤੋੜਨ ਦੀਆਂ ਹੋਰ ਕੋਸ਼ਿਸ਼ਾਂ ਹੋਣਗੀਆਂ ਪਰ ਮੈਂ ਝੁਕਾਂਗਾ ਨਹੀਂ। ਮੈਂ ਇਸ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣ ਲਈ ਜੇਲ ਜਾ ਰਿਹਾ ਹਾਂ ਅਤੇ ਮੈਨੂੰ ਇਸ ’ਤੇ ਮਾਣ ਹੈ।’’
ਕੇਜਰੀਵਾਲ ਨੇ ਕਿਹਾ, ‘‘ਉਨ੍ਹਾਂ ਨੇ ਮੈਨੂੰ (ਮਨੋਬਲ ) ਤੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਜੇਲ ’ਚ ਸੀ ਤਾਂ ਮੇਰੀ ਦਵਾਈ ਬੰਦ ਕਰ ਦਿੱਤੀ ਗਈ। ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮੇਰਾ ਭਾਰ ਛੇ ਕਿਲੋਗ੍ਰਾਮ ਘੱਟ ਹੋ ਗਿਆ।