ਭਾਰਤ ਲਈ ਪਿਤਾ ਨੇ ਜੋ ਸੁਫ਼ਨੇ ਦੇਖੇ, ਉਨ੍ਹਾਂ ਨੂੰ ਪੂਰਾ ਕਰਾਂਗਾ : ਰਾਹੁਲ ਗਾਂਧੀ
Tuesday, Aug 20, 2024 - 06:21 PM (IST)
ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ ਮੌਕੇ ਮੰਗਲਵਾਰ ਨੂੰ ਕਿਹਾ ਕਿ ਉਹ ਉਨ੍ਹਾਂ ਸੁਫ਼ਨਿਆਂ ਨੂੰ ਪੂਰਾ ਕਰਨਗੇ, ਜੋ ਉਨ੍ਹਾਂ ਦੇ ਪਿਤਾ ਨੇ ਭਾਰਤ ਲਈ ਦੇਖੇ ਸਨ। ਉਨ੍ਹਾਂ ਨੇ 'ਵੀਰ ਭੂਮੀ' ਜਾ ਕੇ ਸਾਬਕਾ ਪ੍ਰਧਾਨ ਮੰਤਰੀ ਦੀ ਸਮਾਧੀ 'ਤੇ ਫੁੱਲ ਭੇਟ ਕੀਤੇ। ਰਾਹੁਲ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ,''ਇਕ ਹਮਦਰਦ ਸ਼ਖਸੀਅਤ, ਸਦਭਾਵਨਾ ਦੇ ਪ੍ਰਤੀਕ... ਪਾਪਾ, ਤੁਹਾਡੀਆਂ ਸਿੱਖਿਆਵਾਂ ਮੇਰੀ ਪ੍ਰੇਰਨਾ ਹਨ ਅਤੇ ਮੈਂ ਭਾਰਤ ਲਈ ਤੁਹਾਡੇ ਸੁਫ਼ਨੇ ਮੇਰੇ ਆਪਣੇ- ਤੁਹਾਡੀਆਂ ਯਾਦਾਂ ਨਾਲ ਲੈ ਕੇ ਇਨ੍ਹਾਂ ਨੂੰ ਪੂਰਾ ਕਰਾਂਗਾ।'' ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ 'ਐਕਸ' 'ਤੇ ਆਪਣੇ ਪਿਤਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਆਪਣੇ ਪਿਤਾ ਦੇ ਯੋਗਦਾਨ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ,''ਜਿਨ੍ਹਾਂ ਨੇ ਦਿਆਲਤਾ ਦਾ ਪਾਠ ਪੜ੍ਹਾਇਆ, ਇਕ ਸੰਵੇਦਨਸ਼ੀਲਤਾ, ਜਿਸ ਨੇ ਦੁੱਖ ਸਾਂਝਾ ਕਰਨ ਦਾ ਮਹੱਤਵ ਸਮਝਾਇਆ, ਇਕ ਸੁਫ਼ਨਾ, ਜਿਸ ਨੇ ਨੌਜਵਾਨ ਸ਼ਕਤੀ ਵਾਲੇ ਭਾਰਤ ਨੂੰ ਰਸਤਾ ਦਿਖਾਇਆ, ਇਕ ਸੰਕਲਪ, ਜਿਸ ਨੇ ਤਕਨੀਕ, ਵਿਗਿਆਨ, ਸੂਚਨਾ ਦੇ ਖੇਤਰ 'ਚ ਕ੍ਰਾਂਤੀਕਾਰੀ ਕਦਮ ਵਧਾਇਆ, ਇਕ ਸੋਚ, ਜਿਸ ਨੇ ਪਿੰਡ ਦੇ ਹੱਥਾਂ 'ਚ ਸ਼ਾਸਨ-ਪ੍ਰਸ਼ਾਸਨ ਦੀ ਕੁੰਜੀ ਨੂੰ ਆਪਣਾ ਟੀਚਾ ਬਣਾਇਆ। ਰਾਜੀਵ ਜੀ ਦੇ ਜੀਵਨ ਦੀ ਪ੍ਰੇਰਨਾ ਸੂਰਜ ਦੀ ਰੋਸ਼ਨੀ ਦੀ ਤਰ੍ਹਾਂ ਸਾਡੇ ਰਸਤਿਆਂ 'ਚ ਹਮੇਸ਼ਾ ਆਪਣੀਆਂ ਕਿਰਨਾਂ ਬਿਖੇਰਦੀ ਰਹੇਗੀ।'' ਰਾਜੀਵ ਗਾਂਧੀ ਦਾ ਜਨਮ 20 ਅਗਸਤ 1944 ਨੂੰ ਹੋਇਆ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ 1984 ਤੋਂ 1989 ਤੱਕ ਭਾਰਤ ਦੀ ਅਗਵਾਈ ਕੀਤੀ। ਸਾਲ 1991 'ਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਲਿਬਰੇਸ਼ਨ ਟਾਈਗਰਜ਼ ਆਫ਼ ਤਮਿਲ ਈਲਮ (ਐੱਲ.ਟੀ.ਟੀ.ਈ.) ਅੱਤਵਾਦੀਆਂ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8