ਮੈਂ ਆਖਰੀ ਸਾਹ ਤੱਕ ਪੀ.ਐੱਮ. ਮੋਦੀ ਦੇ ਵਿਚਾਰਾਂ ਨਾਲ ਖੜ੍ਹਾ ਹਾਂ: ਚਿਰਾਗ ਪਾਸਵਾਨ

10/24/2020 1:41:37 AM

ਨਵੀਂ ਦਿੱਲੀ - ਬਿਹਾਰ 'ਚ ਪਹਿਲੇ ਪੜਾਅ ਦੀ ਵੋਟਿੰਗ ਲਈ ਹੁਣ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ। ਸੂਬੇ 'ਚ ਸਾਰੀਆਂ ਪਾਰਟੀਆਂ ਵੋਟਰਾਂ ਨੂੰ ਖੁਸ਼ ਕਰਨ ਲਈ ਹਰਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਬਿਹਾਰ 'ਚ ਬੀਜੇਪੀ ਤੋਂ ਵੱਖ ਹੋ ਕੇ ਚੋਣ ਲੜ ਰਹੇ ਲੋਜਪਾ ਪ੍ਰਮੁੱਖ ਚਿਰਾਗ ਪਾਸਵਾਨ ਲਗਾਤਾਰ ਜਿੱਥੇ ਨੀਤੀਸ਼ ਕੁਮਾਰ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਉਥੇ ਹੀ ਦੂਜੇ ਪਾਸੇ ਪੀ.ਐੱਮ. ਮੋਦੀ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ। ਇੱਕ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ 'ਚ ਚਿਰਾਗ ਪਾਸਵਾਨ ਨੇ ਕਿਹਾ ਕਿ, ਮੈਂ ਆਪਣੀ ਆਖ਼ਰੀ ਸਾਹ ਤੱਕ ਪੀ.ਐੱਮ. ਮੋਦੀ ਦੇ ਵਿਚਾਰਾਂ ਨਾਲ ਖੜ੍ਹਾ ਹਾਂ।

ਐੱਨ.ਡੀ.ਟੀ.ਵੀ. ਨੂੰ ਦਿੱਤੇ ਇੰਟਰਵਿਊ 'ਚ ਚਿਰਾਗ ਪਾਸਵਾਨ ਨੇ ਕਿਹਾ ਕਿ, ਇਸ ਤੋਂ ਜ਼ਿਆਦਾ ਮਾਣ ਅਤੇ ਸਨਮਾਨ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਪ੍ਰਧਾਨ ਮੰਤਰੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਪਹਿਲੀ ਵਾਰ ਬਿਹਾਰ ਆਉਂਦੇ ਹਨ ਅਤੇ ਪਿਤਾ ਜੀ ਨੂੰ ਯਾਦ ਕਰਦੇ ਹਨ, ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਇੱਕ ਪੁੱਤ ਹੋਣ ਦੇ ਨਾਤੇ ਮੇਰੇ ਲਈ ਇਹ ਇੱਕ ਭਾਵੁਕ ਪਲ ਸੀ ਅਤੇ ਜਿਨ੍ਹਾਂ ਸ਼ਬਦਾਂ ਦਾ ਉਨ੍ਹਾਂ ਨੇ ਇਸਤੇਮਾਲ ਕੀਤਾ... ਉਨ੍ਹਾਂ ਕਿਹਾ ਆਖ਼ਰੀ ਸਾਹ ਤੱਕ ਉਹ ਉਨ੍ਹਾਂ ਦੇ ਨਾਲ ਸਨ ਤਾਂ ਮੇਰੇ ਲਈ ਉਹ ਭਾਵੁਕ ਸਮਾਂ ਸੀ, ਮੈਂ ਵੀ ਚਾਹੁੰਦਾ ਹਾਂ ਕਿ ਮੈਂ ਵੀ ਆਖ਼ਰੀ ਸਾਹ ਤੱਕ ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ  ਵਿਚਾਰਾਂ ਦੇ ਨਾਲ ਖੜ੍ਹਾ ਰਹਾਂਗਾ।

ਸੀ.ਐੱਮ. ਨੀਤੀਸ਼ ਕੁਮਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਚਿਰਾਗ ਪਾਸਵਾਨ ਨੇ ਕਿਹਾ ਕਿ, ਮੈਂ ਇਹ ਨਹੀਂ ਕਹਿ ਰਿਹਾ ਹਾਂ ਕਿ ਨੀਤੀਸ਼ ਕੁਮਾਰ ਜੀ ਨੂੰ ਜੇਲ੍ਹ ਭੇਜਾਂਗਾ। ਮੈਂ ਕਿਹਾ ਹੈ ਕਿ,  ਜਿਨ੍ਹਾਂ ਲੋਕਾਂ ਨੇ ਗੜਬੜੀ ਕੀਤੀ ਹੈ, ਭ੍ਰਿਸ਼ਟਾਚਾਰ ਕੀਤਾ ਹੈ। ਉਨ੍ਹਾਂ ਨੂੰ ਜੇਲ੍ਹ ਭੇਜਾਂਗਾ। ਜੇਕਰ ਇਹ ਭ੍ਰਿਸ਼ਟਾਚਾਰ ਦੀ ਮੁਸੀਬਤ ਮੌਜੂਦਾ ਮੁੱਖ ਮੰਤਰੀ ਤੱਕ ਵੀ ਆਵੇ ਤਾਂ ਹੋ ਸਕਦਾ ਹੈ ਉਹ ਵੀ ਜੇਲ੍ਹ ਜਾਣਗੇ। ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਛੱਡਿਆ ਨਹੀਂ ਜਾਵੇਗਾ।


Inder Prajapati

Content Editor

Related News