...ਜਦੋਂ ਚੀਫ ਜਸਟਿਸ ਰਮੰਨਾ ਬੋਲੇ–ਮੈਂ ਅੰਗਰੇਜ਼ੀ 8ਵੀਂ ’ਚ ਸਿੱਖੀ

11/14/2021 3:24:00 AM

ਨਵੀਂ ਦਿੱਲੀ – ‘‘ਮੈਂ ਤੇਲਗੂ ਰਾਹੀਂ ਗ੍ਰੈਜੂਏਸ਼ਨ ਤਕ ਪੜ੍ਹਾਈ ਕੀਤੀ ਪਰ ਅੰਗਰੇਜ਼ੀ 8ਵੀਂ ਜਮਾਤ ’ਚ ਸਿੱਖੀ। ਮੰਦੇ ਭਾਗੀਂ ਮੈਂ ਇਕ ਚੰਗਾ ਬੁਲਾਰਾ ਨਹੀਂ ਹਾਂ।’’ ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਨ. ਵੀ. ਰਮੰਨਾ ਨੇ ਸ਼ਨੀਵਾਰ ਦਿੱਲੀ ’ਚ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੁੜੀ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਗੱਲ ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਹੀ।

ਅਸਲ ’ਚ ਮਹਿਤਾ ਪ੍ਰਦੂਸ਼ਣ ਦੇ ਕਾਰਨਾਂ ’ਚ ਸ਼ਾਮਲ ਪਰਾਲੀ ਨੂੰ ਸਾੜਨ ਨੂੰ ਲੈ ਕੇ ਸਰਕਾਰ ਦਾ ਪੱਖ ਸੁਪਰੀਮ ਕੋਰਟ ਦੇ ਸਾਹਮਣੇ ਰੱਖ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਲੱਗਾ ਕਿ ਭਾਸ਼ਾ ਸਬੰਧੀ ਕੋਈ ਗਲਤੀ ਹੋ ਗਈ ਹੈ। ਉਨ੍ਹਾਂ ਅਦਾਲਤ ਕੋਲੋਂ ਇਸ ਦੇ ਲਈ ਨਿਮਰਤਾ ਸਹਿਤ ਮੁਆਫੀ ਮੰਗਦੇ ਹੋਏ ਕਿਹਾ ਕਿ ਵਕੀਲ ਵਜੋਂ ਮਾਮਲੇ ਨਾਲ ਸਬੰਧਤ ਪੱਖ ਅਦਾਲਤ ਵਿਚ ਪੇਸ਼ ਕਰਦੇ ਸਮੇਂ ਕਈ ਵਾਰ ਭਾਸ਼ਾ ਨਾਲ ਸਬੰਧਤ ਗਲਤੀਆਂ ਕਾਰਨ ਗਲਤ ਸੰਦੇਸ਼ ਚਲਾ ਜਾਂਦਾ ਹੈ ਪਰ ਇਰਾਦਾ ਅਜਿਹਾ ਨਹੀਂ ਹੁੰਦਾ।

ਇਹ ਵੀ ਪੜ੍ਹੋ - ਮਹਾਰਾਸ਼ਟਰ: ਗੜ੍ਹਚਿਰੌਲੀ ਮੁਕਾਬਲੇ 'ਚ ਸੁਰੱਖਿਆ ਬਲਾਂ 26 ਨਕਸਲੀ ਕੀਤੇ ਢੇਰ, ਤਿੰਨ ਜਵਾਨ ਜਖ਼ਮੀ

ਚੀਫ ਜਸਟਿਸ ਨੇ ਮਹਿਤਾ ਦੇ ਇਸ ਵਡੱਪਨ ’ਤੇ ਬੇਬਾਕ ਲਹਿਜੇ ’ਚ ਕਿਹਾ ਕਿ ਮੈਂ 8ਵੀਂ ਜਮਾਤ ਵਿਚ ਅੰਗਰੇਜ਼ੀ ਸਿੱਖੀ ਅਤੇ ਮੰਦੇ ਭਾਗੀਂ ਅੱਜ ਤਕ ਇਕ ਵਧੀਆ ਬੁਲਾਰਾ ਨਹੀਂ ਹਾਂ। ਮਹਿਤਾ ਨੇ ਜਸਟਿਸ ਰਮੰਨਾ ਦੇ ਇਸ ਸਹਿਜ ਅੰਦਾਜ਼ ’ਤੇ ਕਿਹਾ ਕਿ ਮੈਂ ਖੁਦ 8ਵੀਂ ਜਮਾਤ ਵਿਚ ਹੀ ਅੰਗਰੇਜ਼ੀ ਸਿੱਖੀ ਸੀ ਅਤੇ ਗੁਜਰਾਤੀ ਮਾਧਿਅਮ ਰਾਹੀਂ ਗ੍ਰੈਜੂਏਸ਼ਨ ਤਕ ਪੜ੍ਹਾਈ ਕੀਤੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News