HC ''ਚ ਜੱਜ ਦੇ ਸਵਾਲ ''ਤੇ ਵਕੀਲ ਨੇ ਕਿਹਾ, ''ਹੁਣ ਮਦਦ ਦੀ ਜ਼ਰੂਰਤ ਨਹੀਂ, ਮੈਂ ਆਪਣੇ ਜੀਜੇ ਨੂੰ ਗੁਆ ਦਿੱਤਾ''
Saturday, May 01, 2021 - 12:56 AM (IST)
ਨਵੀਂ ਦਿੱਲੀ - ਦਿੱਲੀ ਵਿੱਚ ਕੋਰੋਨਾ ਦਾ ਸੰਕਟ ਕਿਸ ਕਦਰ ਗੰਭੀਰ ਹੈ ਕਿ ਉੱਚੇ ਅਹੁਦਿਆਂ 'ਤੇ ਕੰਮ ਕਰਣ ਵਾਲੇ ਲੋਕ ਵੀ ਆਪਣਿਆਂ ਦੀ ਜਾਨ ਨਹੀਂ ਬਚਾ ਪਾ ਰਹੇ ਹਨ। ਅਜਿਹੀ ਹੀ ਦਰਦਭਰੀ ਦਾਸਤਾਂ ਦਿੱਲੀ ਹਾਈਕੋਰਟ ਵਿੱਚ ਸ਼ੁੱਕਰਵਾਰ ਨੂੰ ਸਾਹਮਣੇ ਆਈ। ਦਿੱਲੀ ਹਾਈਕੋਰਟ ਵਿੱਚ ਵਕੀਲ ਅਮਿਤ ਸ਼ਰਮਾ ਲਗਾਤਾਰ ਵਰਚੁਅਲ ਸੁਣਵਾਈ ਵਿੱਚ ਪੇਸ਼ ਹੁੰਦੇ ਰਹੇ। ਉਹ ਜੱਜਾਂ ਤੋਂ ਆਪਣੇ ਜੀਜੇ ਦੀ ਜ਼ਿੰਦਗੀ ਬਚਾਉਣ ਲਈ ਅਪੀਲ ਕਰਦੇ ਰਹੇ। ਜਸਟਿਸ ਫੁਲਵਾੜੀ ਸਾਂਘੀ ਅਤੇ ਜਸਟਿਸ ਰੇਖਾ ਪੱਲੀ ਵੀ ਉਨ੍ਹਾਂ ਲਈ ਕੋਸ਼ਿਸ਼ ਕਰਦੇ ਰਹੇ ਪਰ ਉਨ੍ਹਾਂ ਦੀ ਜ਼ਿੰਦਗੀ ਨਹੀਂ ਬਚਾਈ ਜਾ ਸਕੀ।
ਬੈਂਚ ਨੇ ਸ਼ੁੱਕਰਵਾਰ ਨੂੰ ਵਕੀਲ ਤੋਂ ਪੁੱਛਿਆ ਸੀ ਕਿ ਕੀ ਅਜੇ ਵੀ ਮਦਦ ਦੀ ਜ਼ਰੂਰਤ ਹੈ। ਇਸ 'ਤੇ, ਅੰਦਰੋਂ ਟੁੱਟ ਚੁੱਕੇ ਵਕੀਲ ਨੇ ਕਿਹਾ, ਮਦਦ ਦੀ ਹੁਣ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਦਾ ਹੁਣੇ-ਹੁਣੇ ਦਿਹਾਂਤ ਹੋ ਗਿਆ ਹੈ। ਮੈਂ ਅਸਫਲ ਹੋ ਗਿਆ ਹਾਂ। ਇਹ ਸੁਣਕੇ ਬੈਂਚ ਦੇ ਜੱਜ ਬੇਹੱਦ ਨਿਰਾਸ਼ ਨਜ਼ਰ ਆਏ। ਹਾਈਕੋਰਟ ਨੇ ਕਿਹਾ, “ਅਸੀ ਸਿਰਫ ਇਹ ਕਹਿਣਾ ਚਾਹੁੰਦੇ ਹਾਂ ਕਿ ਰਾਜ ਬੁਨਿਆਦੀ ਅਧਿਕਾਰਾਂ ਦੀ ਰੱਖਿਆ ਦੇ ਆਪਣੇ ਬੁਨਿਆਦੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਣ ਵਿੱਚ ਅਸਫਲ ਰਿਹਾ ਹੈ।”
ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ: ਮਾਂ ਦੀ ਲਾਸ਼ ਕੋਲ ਦੋ ਦਿਨ ਰੋਂਦਾ ਰਿਹਾ ਬੱਚਾ, ਕੋਰੋਨਾ ਦੇ ਡਰੋਂ ਨਹੀਂ ਲਈ ਕਿਸੇ ਨੇ ਖ਼ਬਰ
ਇਸ ਮੌਕੇ, ਜੱਝ ਫੁਲਵਾੜੀ ਸਾਂਘੀ ਨੇ ਜ਼ਬਾਨੀ ਰੂਪ ਨਾਲ ਕਿਹਾ ਕਿ ਰਾਜ ਅਸਫਲ ਹੋਇਆ ਹੈ ਅਤੇ ਅਸੀਂ ਸਾਰੇ ਅਸਫਲ ਰਹੇ ਹਾਂ। ਮੌਤ 'ਤੇ ਸੋਗ ਜ਼ਾਹਿਰ ਕਰਦੇ ਹੋਏ ਬੈਂਚ ਨੇ ਹੁਕਮ ਵਿੱਚ ਇਸ ਨੂੰ ਦਰਜ ਕੀਤਾ। ਕੋਰਟ ਨੇ ਕਿਹਾ, “ਸਾਨੂੰ ਸੁਣਵਾਈ ਦੌਰਾਨ ਸੂਚਿਤ ਕੀਤਾ ਗਿਆ ਹੈ ਕਿ ਵਕੀਲ ਦੇ ਰਿਸ਼ਤੇਦਾਰ ਦਾ ਦਿਹਾਂਤ ਹੋ ਗਿਆ ਹੈ, ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਹਾਂ ਕਿ ਰਾਜ ਬੁਨਿਆਧੀ ਅਧਿਕਾਰਾਂ ਦੀ ਰੱਖਿਆ ਦੇ ਆਪਣੇ ਬੁਨਿਆਦੀ ਜ਼ਿੰਮੇਦਾਰੀਆਂ ਨੂੰ ਪੂਰਾ ਕਰਣ ਵਿੱਚ ਅਸਫਲ ਰਿਹਾ ਹੈ।”
ਦਰਅਸਲ ਵਕੀਲ ਦੇ ਜੀਜੇ ਨੂੰ ਆਈ.ਸੀ.ਯੂ. ਬੈੱਡ ਦੀ ਸਖ਼ਤ ਜ਼ਰੂਰਤ ਸੀ। ਉਨ੍ਹਾਂ ਨੇ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਖਲ ਕੀਤੀ ਸੀ। ਉਨ੍ਹਾਂ ਨੇ ਰੋਂਦੇ ਹੋਏ ਬੈਂਚ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਜੀਜੇ ਨੂੰ ਆਕਸੀਜਨ ਯੁਕਤ ਆਈ.ਸੀ.ਯੂ. ਦੀ ਜ਼ਰੂਰਤ ਹੈ। ਉਨ੍ਹਾਂ ਦੀ ਭਾਣਜੀ ਥੋੜ੍ਹੀ-ਥੋੜ੍ਹੀ ਦੇਰ ਵਿੱਚ ਫੋਨ ਕਰਦੀ ਹੈ ਕਿ ਮਾਮਾ ਪਾਪਾ ਨੂੰ ਬਚਾ ਲਓ ਪਰ ਉਹ ਕੁਝ ਵੀ ਕਰਨ ਵਿਚ ਅਸਮਰਥ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।