ਹੜ੍ਹ ਪ੍ਰਭਾਵਿਤ ਆਸਾਮ ''ਚ ਰਾਹਤ ਕੈਂਪਾਂ ਦਾ ਰਾਹੁਲ ਨੇ ਕਿਹਾ ਦੌਰਾ, ਕਿਹਾ- ਮੈਂ ਇੱਥੋਂ ਦੇ ਲੋਕਾਂ ਦੇ ਨਾਲ ਹਾਂ

Monday, Jul 08, 2024 - 03:25 PM (IST)

ਹੜ੍ਹ ਪ੍ਰਭਾਵਿਤ ਆਸਾਮ ''ਚ ਰਾਹਤ ਕੈਂਪਾਂ ਦਾ ਰਾਹੁਲ ਨੇ ਕਿਹਾ ਦੌਰਾ, ਕਿਹਾ- ਮੈਂ ਇੱਥੋਂ ਦੇ ਲੋਕਾਂ ਦੇ ਨਾਲ ਹਾਂ

ਸਿਲਚਰ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਆਸਾਮ ਦੇ ਲੋਕਾਂ ਨਾਲ ਹਨ ਅਤੇ ਸੰਸਦ 'ਚ ਉਨ੍ਹਾਂ ਦੇ ਸਿਪਾਹੀ ਹਨ। ਉਨ੍ਹਾਂ ਨੇ ਕੇਂਦਰ ਤੋਂ ਸੂਬੇ ਨੂੰ ਤੁਰੰਤ ਹਰਸੰਭਵ ਮਦਦ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ। ਰਾਹੁਲ ਨੇ ਆਸਾਮ 'ਚ ਇਕ ਹੜ੍ਹ ਰਾਹਤ ਕੈਂਪ ਦਾ ਦੌਰਾ ਕਰਨ ਮਗਰੋਂ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਮੈਂ ਆਸਾਮ ਦੇ ਲੋਕਾਂ ਨਾਲ ਹਾਂ, ਮੈਂ ਸੰਸਦ ਵਿਚ ਉਨ੍ਹਾਂ ਦਾ ਸਿਪਾਹੀ ਹਾਂ। ਆਸਾਮ ਨੂੰ ਥੋੜ੍ਹੇ ਸਮੇਂ ਵਿਚ ਵਿਆਪਕ ਅਤੇ ਦਇਆ ਦੀ ਦ੍ਰਿਸ਼ਟੀ ਵਾਲੀ ਰਾਹਤ, ਪੁਨਰਵਾਸ ਅਤੇ ਮੁਆਵਜ਼ਾ ਅਤੇ ਲੰਬੇ ਸਮੇਂ 'ਚ ਹੜ੍ਹਾਂ ਨੂੰ ਕੰਟਰੋਲ ਕਰਨ ਲਈ ਪੂਰੇ ਉੱਤਰ-ਪੂਰਬ ਲਈ ਇਕ ਜਲ ਪ੍ਰਬੰਧਨ ਅਥਾਰਟੀ ਦੀ ਲੋੜ ਹੈ।

ਰਾਹੁਲ ਨੇ ਕਿਹਾ ਕਿ ਅਸਾਮ ਵਿਚ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਨੂੰ ਦੇਖ ਕੇ ਦਿਲ ਕੰਬ ਜਾਂਦਾ ਹੈ, ਜਿਸ ਨੇ ਸਾਡੇ ਤੋਂ ਅੱਠ ਸਾਲ ਦੇ ਅਵਿਨਾਸ਼ ਵਰਗੇ ਮਾਸੂਮ ਬੱਚੇ ਨੂੰ ਖੋਹ ਲਿਆ ਹੈ। ਸੂਬੇ ਭਰ ਦੇ ਸਾਰੇ ਦੁਖੀ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ। ਅਵਿਨਾਸ਼ ਅਤੇ ਉਸ ਦੇ ਪਿਤਾ ਗੁਹਾਟੀ ਸ਼ਹਿਰ 'ਚ ਸਕੂਟਰ ਦੀ ਸਵਾਰੀ ਕਰਦੇ ਹੋਏ ਇਕ ਖੁੱਲ੍ਹੇ ਨਾਲੇ 'ਚ ਡਿੱਗ ਗਏ। ਇਸ ਹਾਦਸੇ 'ਚ ਉਸ ਦਾ ਪਿਤਾ ਵਾਲ-ਵਾਲ ਬਚ ਗਿਆ ਪਰ ਬੱਚੇ ਦੀ ਲਾਸ਼ ਤਿੰਨ ਦਿਨ ਬਾਅਦ ਐਤਵਾਰ ਨੂੰ ਚਾਰ ਕਿਲੋਮੀਟਰ ਦੂਰ ਇਕ ਨਾਲੇ 'ਚੋਂ ਬਰਾਮਦ ਹੋਈ।

ਰਾਹੁਲ ਨੇ ਕਿਹਾ ਕਿ ਆਸਾਮ ਕਾਂਗਰਸ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਜ਼ਮੀਨੀ ਸਥਿਤੀ ਤੋਂ ਜਾਣੂ ਕਰਵਾਇਆ ਹੈ ਕਿ 24 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, 53,000 ਤੋਂ ਵੱਧ ਲੋਕ ਬੇਘਰ ਹੋਏ ਹਨ ਅਤੇ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਗਿਣਤੀ ਭਾਜਪਾ ਦੀ  'ਡਬਲ ਇੰਜਣ' ਸਰਕਾਰ ਦੇ ਗੰਭੀਰ ਅਤੇ ਮਾੜੇ ਪ੍ਰਬੰਧ ਨੂੰ ਦਰਸਾਉਂਦੇ ਹਨ ਜੋ ਹੜ੍ਹ ਮੁਕਤ ਆਸਾਮ ਦੇ ਵਾਅਦੇ ਨਾਲ ਸੱਤਾ 'ਚ ਆਈ ਸੀ। ਰਾਹੁਲਨੇ ਗੁਆਂਢੀ ਸੂਬੇ ਮਣੀਪੁਰ ਵਿਚ ਹਿੰਸਾ ਤੋਂ ਬਾਅਦ ਕਛਾਰ ਜ਼ਿਲ੍ਹੇ ਵਿਚ ਥਾਲੈਨ ਦਾ ਦੌਰਾ ਕੀਤਾ। ਉਨ੍ਹਾਂ ਸੂਬੇ ਦੇ ਬੇਘਰ ਹੋਏ ਲੋਕਾਂ ਦੇ ਕੈਂਪ ਦਾ ਵੀ ਦੌਰਾ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਰਾਹੁਲ ਦਾ ਇੱਥੇ ਕੁੰਭੀਗ੍ਰਾਮ ਹਵਾਈ ਅੱਡੇ 'ਤੇ ਆਸਾਮ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਭੂਪੇਨ ਬੋਰਾ ਅਤੇ ਰਾਜ ਅਤੇ ਜ਼ਿਲ੍ਹੇ ਦੇ ਹੋਰ ਸੀਨੀਅਰ ਪਾਰਟੀ ਨੇਤਾਵਾਂ ਨੇ ਸਵਾਗਤ ਕੀਤਾ।


author

Tanu

Content Editor

Related News