ਗੋਆ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਕਿਹਾ, ਮੈਂ ਪੁਰਤਗਾਲੀ ਨਾਗਰਿਕ ਨਹੀਂ

07/30/2019 1:51:26 AM

ਪਣਜੀ – ਗੋਆ ਵਿਧਾਨ ਸਭਾ ਦੇ ਸਪੀਕਰ ਇਸਡੋਰ ਫਰਨਾਂਡਿਸ ’ਤੇ ਇਕ ਵਰਕਰ ਨੇ 2014 ਤੋਂ ਪੁਰਤਗਾਲ ਦੀ ਨਾਗਰਿਕਤਾ ਰੱਖਣ ਦਾ ਸੋਮਵਾਰ ਨੂੰ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਹਾਲਾਂਕਿ ਫਰਨਾਂਡਿਸ ਨੇ ਖੁਦ ’ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਭਾਰਤੀ ਨਾਗਰਿਕ ਹਨ, ਉਨ੍ਹਾਂ ਨੇ ਵਰਕਰ ਆਇਰਸ ਰੋਡ੍ਰਿਗਜ਼ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਚਾਹੁਣ ਤਾਂ ਅਦਾਲਤ ਵਿਚ ਜਾ ਸਕਦੇ ਹਨ। ਰੋਡ੍ਰਿਗਜ਼ ਨੇ ਕਿਹਾ ਹੈ ਕਿ ਫਰਨਾਂਡਿਸ ਕੋਲ ਪੁਰਤਗਾਲ ਦੀ ਨਾਗਰਿਕਤਾ ਅਤੇ ਉਹ ਕਿਸੇ ਵੀ ਸੰਵਿਧਾਨਿਕ ਅਹੁਦੇ ’ਤੇ ਬਿਰਾਜਮਾਨ ਹੋਣ ਯੋਗ ਨਹੀਂ ਹਨ। ਰੋਡ੍ਰਿਗਜ਼ ਨੇ ਕਿਹਾ,‘‘ਲਿਸਬਿਨ ਵਿਚ ਅਧਿਕਾਰੀਆਂ ਨੇ ਇਸ ਸਬੰਧੀ ਇਕ ਦਸਤਾਵੇਜ਼ੀ ਪ੍ਰਮਾਣ ਪੇਸ਼ ਕੀਤਾ ਹੈ ਕਿ ਕੈਨਾਕੋਨਾ ਤੋਂ ਮੌਜੂਦਾ ਵਿਧਾਇਕ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ 22 ਅਪ੍ਰੈਲ 2014 ਨੂੰ ਪੁਰਤਗਾਲੀ ਨਾਗਰਿਕਤਾ ਹਾਸਲ ਕੀਤੀ ਸੀ।


Inder Prajapati

Content Editor

Related News