ਟਰੰਪ ਦੀ ਧਮਕੀ 'ਤੇ ਭਾਰਤ ਦਾ ਜਵਾਬ- ਸਾਡੇ ਲਈ ਦੇਸ਼ ਪਹਿਲਾਂ, ਜਿੱਥੇ ਲੋੜ ਉੱਥੇ ਭੇਜਾਂਗੇ ਦਵਾਈ

04/07/2020 12:53:53 PM

ਨਵੀਂ ਦਿੱਲੀ— ਪੂਰੀ ਦੁਨੀਆ ਇਸ ਸਮੇਂ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੀ ਹੈ। ਇਸ ਸਮੇਂ ਸਭ ਤੋਂ ਜ਼ਿਆਦਾ ਚਿੰਤਾ ਲੋਕਾਂ ਦੇ ਇਲਾਜ ਦੀ ਹੈ। ਕੋਰੋਨਾ ਦੇ ਕਹਿਰ ਤੋਂ ਬੇਹਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਕਿ ਜੇਕਰ ਭਾਰਤ ਹਾਈਡ੍ਰੋਕਸੀਕਲੋਰੋਕਿਨ (hydroxychloroquine) ਦਵਾਈ ਦੀ ਬਰਾਮਦਗੀ ਤੋਂ ਪਾਬੰਦੀ ਨਹੀਂ ਹਟਾਉਂਦਾ ਤਾਂ ਉਹ ਜਵਾਬੀ ਕਾਰਵਾਈ ਕਰ ਸਕਦੇ ਹਨ। ਇਸ ਦੇ ਜਵਾਬ 'ਚ ਭਾਰਤੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਅਸੀਂ ਇਨ੍ਹਾਂ ਜ਼ਰੂਰੀ ਦਵਾਈਆਂ ਦੀ ਸਪਲਾਈ ਕੁਝ ਦੇਸ਼ਾਂ ਨੂੰ ਵੀ ਕਰਾਂਗੇ, ਜੋ ਇਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸਾਡੇ ਲਈ ਸਾਡਾ ਦੇਸ਼ ਪਹਿਲਾਂ ਹੈ, ਭਾਰਤ 'ਚ ਇਸ ਦੀ ਜ਼ਰੂਰਤ ਅਤੇ ਸਟਾਕ ਨੂੰ ਪਰਖਿਆ ਗਿਆ ਹੈ ਅਤੇ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਨੂੰ ਮਦਦ ਪਹੁੰਚਾਉਣ ਦਾ ਫੈਸਲਾ ਲਿਆ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਇਹ ਕਿਸੇ ਵੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਪਹਿਲਾਂ ਉਹ ਯਕੀਨੀ ਕਰੇ ਕਿ ਉਸ ਦੇ ਆਪਣੇ ਲੋਕਾਂ ਕੋਲ ਦਵਾਈ ਜਾਂ ਇਲਾਜ ਦੇ ਹਰ ਜ਼ਰੂਰੀ ਸਾਧਨ ਉਪਲੱਬਧ ਹੋਣ। ਇਸ ਕਾਰਨ ਹੀ ਕਈ ਦਵਾਈਆਂ 'ਤੇ ਕੁਝ ਸਮੇਂ ਲਈ ਬਰਾਮਦਗੀ 'ਤੇ ਰੋਕ ਲਾਈ ਗਈ ਸੀ ਪਰ ਲਗਾਤਾਰ ਨਵੇਂ ਹਾਲਾਤ ਨੂੰ ਦੇਖਦਿਆਂ ਸਰਕਾਰ ਨੇ ਕੁਝ ਦਵਾਈਆਂ 'ਤੇ ਲੱਗੀ ਬਰਾਮਦਗੀ ਦੀ ਰੋਕ ਹਟਾ ਦਿੱਤੀ ਹੈ। 

ਵਿਦੇਸ਼ ਮੰਤਰਾਲੇ ਮੁਤਾਬਕ ਪੈਰਾਸੀਟਾਮੋਲ ਅਤੇ ਹਾਈਡ੍ਰੋਕਸੀਕਲੋਰੋਕਿਨ ਨੂੰ ਲੈ ਕੇ ਲਗਾਤਾਰ ਹਾਲਾਤ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਜਦੋਂ ਇਕ ਵਾਰ ਭਾਰਤ 'ਚ ਇਸ ਦਾ ਉੱਚਿਤ ਮਾਤਰਾ ਵਿਚ ਸਟਾਕ ਹੋਵੇਗਾ, ਉਦੋਂ ਕੰਪਨੀਆਂ ਵਲੋਂ ਉਸ ਆਧਾਰ 'ਤੇ ਫੈਸਲਾ ਲਿਆ ਜਾ ਸਕਦਾ ਹੈ। ਮੰਤਰਾਲਾ ਨੇ ਆਪਣੇ ਬਿਆਨ 'ਚ ਕਿਹਾ ਕਿ ਭਾਰਤ ਨੂੰ ਇਨ੍ਹਾਂ ਦਵਾਈਆਂ ਦਾ ਧਿਆਨ ਇਸ ਲਈ ਵੀ ਰੱਖਣਾ ਹੈ, ਕਿਉਂਕਿ ਕੁਝ ਗੁਆਂਢੀ ਦੇਸ਼ ਪੂਰੀ ਤਰ੍ਹਾਂ ਨਾਲ ਸਾਡੇ 'ਤੇ ਨਿਰਭਰ ਹਨ। ਅਜਿਹੇ 'ਚ ਜ਼ਰੂਰਤ ਦੀਆਂ ਦਵਾਈਆਂ ਦੀ ਸਪਲਾਈ ਉਨ੍ਹਾਂ ਦੇਸ਼ਾਂ ਨੂੰ ਜ਼ਰੂਰ ਕੀਤੀ ਜਾਵੇਗੀ, ਜਿੱਥੇ ਕੋਰੋਨਾਵਾਇਰਸ ਦੀ ਵਜ੍ਹਾ ਤੋਂ ਹਾਲਾਤ ਜ਼ਿਆਦਾ ਖਰਾਬ ਹਨ। ਕੋਰੋਨਾ ਮਹਾਮਾਰੀ ਕਾਰਨ ਜੋ ਹਾਲਾਤ ਬਣੇ ਹਨ, ਇਸ ਨੂੰ ਲੈ ਕੇ ਕਿਸੇ ਤਰ੍ਹਾਂ ਨਾਲ ਸਿਆਸੀ ਰੂਪ ਨਾ ਦਿਓ।


Tanu

Content Editor

Related News