ਹੈਵਾਨੀਅਤ : ਮਦਦ ਦੇ ਬਹਾਨੇ ਮਹਿਲਾ ਡਾਕਟਰ ਨਾਲ ਰੇਪ, ਫਿਰ ਕਤਲ ਕਰ ਲਾਸ਼ ਸਾੜੀ

11/29/2019 3:39:47 PM

ਹੈਦਰਾਬਾਦ— ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਇਕ ਵਾਰ ਫਿਰ ਕੁੜੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹੈ। ਮੰਨਿਆ ਜਾ ਰਿਹਾ ਹੈ ਕਿ 27 ਸਾਲਾ ਮਹਿਲਾ ਡਾਕਟਰ ਨਾਲ ਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਦੋਸ਼ੀਆਂ ਨੇ ਡਾਕਟਰ ਦੀ ਲਾਸ਼ ਨੂੰ ਸਾੜ ਕੇ ਇਕ ਫਲਾਈਓਵਰ ਤੋਂ ਹੇਠਾਂ ਸੁੱਟ ਦਿੱਤਾ ਸੀ। ਦਰਅਸਲ ਮਹਿਲਾ ਡਾਕਟਰ ਰਾਤ ਨੂੰ ਆਪਣੇ ਘਰ ਜਾ ਰਹੀ ਸੀ, ਇਸੇ ਦੌਰਾਨ ਰਸਤੇ 'ਚ ਉਸ ਦੀ ਸਕੂਟੀ ਪੰਚਰ ਹੋ ਗਈ ਸੀ। ਪੁਲਸ ਨੂੰ ਸ਼ੱਕ ਹੈ ਕਿ ਇਸ ਦੌਰਾਨ ਉਸ ਨੂੰ ਰਾਤ ਨੂੰ ਇਕੱਲਾ ਦੇਖ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਮਹਿਲਾ ਡਾਕਟਰ ਦੀ ਰੇਪ ਤੋਂ ਬਾਅਦ ਹੱਤਿਆ  
ਪੁਲਸ ਨੂੰ ਸ਼ੱਕ ਹੈ ਕਿ ਮਹਿਲਾ ਡਾਕਟਰ ਦੀ ਰੇਪ ਤੋਂ ਬਾਅਦ ਹੱਤਿਆ ਕੀਤੀ ਗਈ ਹੈ। ਦੇਰ ਰਾਤ ਪੁਲਸ ਨੇ 2 ਸ਼ੱਕੀਆਂ ਨੂੰ ਫੜਿਆ ਹੈ। ਇਸ 'ਚ ਇਕ ਲਾਰੀ ਡਰਾਈਵਰ ਅਤੇ ਦੂਜਾ ਉਸ ਦਾ ਕਲੀਨਰ ਹੈ। ਪੁਲਸ ਉਨ੍ਹਾਂ ਨਾਲ ਪੁੱਛ-ਗਿੱਛ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਸਵੇਰੇ ਜਦੋਂ ਦੁੱਧ ਵੇਚਣ ਵਾਲਾ ਐੱਸ. ਸੱਤਿਅਮ ਉੱਥੋਂ ਲੰਘਿਆ ਤਾਂ ਉਸ ਨੇ ਫਲਾਈਓਵਰ ਦੇ ਹੇਠਾਂ ਅੱਧ ਸੜੀ ਲਾਸ਼ ਦੇਖੀ। ਪਿੰਡ ਵਾਸੀਆਂ ਦੀ ਸੂਚਨਾ 'ਤੇ ਪੁਲਸ ਵੀ ਉੱਥੇ ਪਹੁੰਚ ਗਈ। ਇਸ ਤੋਂ ਬਾਅਦ ਪੀੜਤ ਡਾਟਕਰ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਲਾਸ਼ ਦੀ ਪਛਾਣ ਕੀਤੀ। ਇਸ ਵਿਚ ਕਤਲਕਾਂਡ ਦੇ ਵਿਰੋਧ 'ਚ ਹੈਦਰਾਬਾਦ 'ਚ ਜੰਮ ਕੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵੀ ਡਾਕਟਰ ਨੂੰ ਨਿਆਂ ਦਿਵਾਉਣ ਲਈ ਹਜ਼ਾਰਾਂ ਟਵੀਟ ਕੀਤੇ ਜਾ ਰਹੇ ਹਨ। ਮਹਿਲਾ ਡਾਕਟਰ ਨੂੰ ਨਿਆਂ ਦਿਵਾਉਣ ਲਈ ਸੋਸ਼ਲ ਮੀਡੀਆ 'ਤੇ ਕਈ ਗਰੁੱਪ ਕੈਂਪੇਨ ਚੱਲਾ ਰਹੇ ਹਨ। ਪੁਲਸ ਨੇ ਮਾਮਲੇ ਦੀ ਜਾਂਚ ਲਈ 10 ਟੀਮਾਂ ਬਣਾਈਆਂ ਹਨ।

ਮੋਬਾਇਲ ਤੇ ਪਰਸ ਵੀ ਗਾਇਬ ਸੀ
ਪੀੜਤਾ ਦੀ ਸਕੂਟੀ ਨੂੰ ਕੋਠੂਰ 'ਚ ਪਾਇਆ ਗਿਆ। ਉਸ ਦੇ ਨੰਬਰ ਪਲੇਟ ਨੂੰ ਕੱਢ ਲਿਆ ਗਿਆ ਸੀ। ਡਾਕਟਰ ਦਾ ਮੋਬਾਇਲ ਅਤੇ ਪਰਸ ਵੀ ਗਾਇਬ ਸੀ। ਪੀੜਤਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮਹਿਲਾ ਡਾਕਟਰ ਨੂੰ ਚਮੜੀ ਨਾਲ ਸੰਬੰਧਤ ਸਮੱਸਿਆ ਸੀ, ਜਿਸ ਨੂੰ ਡਾਕਟਰ ਨੂੰ ਦਿਖਾਉਣ ਲਈ ਉਹ ਸ਼ਾਮ 5.30 ਵਜੇ ਇਕ ਪ੍ਰਾਈਵੇਟ ਹਸਪਤਾਲ ਗਈ ਸੀ। ਸਾਈਬਰਾਬਾਦ ਦੇ ਡਿਪਟੀ ਪੁਲਸ ਕਮਿਸ਼ਨ ਪ੍ਰਕਾਸ਼ ਰੈੱਡੀ ਨੇ ਕਿਹਾ,''ਮਹਿਲਾ ਡਾਕਟਰ ਨੇ ਆਪਣੀ ਗੱਡੀ ਟੋਲ ਪਲਾਜ਼ਾ ਕੋਲ ਛੱਡ ਦਿੱਤੀ ਸੀ। ਜਦੋਂ ਉਹ ਡਾਕਟਰ ਨੂੰ ਦਿਖਾ ਕੇ ਆਈ ਤਾਂ ਆਪਣੀ ਸਕੂਟੀ ਲੈਣ ਲਈ ਟੋਲ ਪਲਾਜ਼ਾ ਕੋਲ ਪੁੱਜੀ। ਇਸੇ ਦਰਾਨ 2 ਲੋਕ ਉੱਥੇ ਪੁੱਜੇ ਅਤੇ ਦਾਅਵਾ ਕੀਤਾ ਕਿ ਉਸ ਦੀ ਗੱਡੀ ਪੰਚਰ ਹੈ। ਇਨ੍ਹਾਂ ਲੋਕਾਂ ਨੇ ਪੀੜਤਾ ਨੂੰ ਪੰਚਰ ਠੀਕ ਕਰਵਾਉਣ ਦਾ ਆਫ਼ਰ ਦਿੱਤਾ।

ਮਦਦ ਦੇ ਬਹਾਨੇ ਕੀਤਾ ਰੇਪ
ਪੁਲਸ ਨੇ ਦੱਸਿਆ ਕਿ ਹਮਲਾਵਰ ਸਕੂਟੀ ਨੂੰ ਲੈ ਕੇ ਗਏ ਅਤੇ ਥੋੜ੍ਹੀ ਦੇਰ ਬਾਅਦ ਵਾਪਸ ਆਏ। ਉਨ੍ਹਾਂ ਨੇ ਕਿਹਾ ਕਿ ਪੰਚਰ ਠੀਕ ਕਰਨ ਦੀ ਦੁਕਾਨ ਬੰਦ ਹੈ। ਉਨ੍ਹਾਂ ਨੇ ਮਹਿਲਾ ਡਾਕਟਰ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਗੱਡੀ ਨੂੰ ਦੂਜੀ ਦੁਕਾਨ ਤੱਕ ਲਿਜਾਉਣ 'ਚ ਮਦਦ ਕਰ ਦੇਣਗੇ। ਇਹ ਲੋਕ ਥੋੜ੍ਹੀ ਦੂਰ ਗਏ ਅਤੇ ਸੁੰਨਸਾਨ ਜਗ੍ਹਾ 'ਤੇ ਪਹੁੰਚਣ 'ਤੇ ਘਟਨਾ ਨੂੰ ਅੰਜਾਮ ਦਿੱਤਾ। ਪੀੜਤਾ ਦੀ ਭੈਣ ਨੇ ਵੀ ਇਸ ਪੂਰੀ ਘਟਨਾ ਦੀ ਪੁਸ਼ਟੀ ਕੀਤੀ ਹੈ।

ਆਖਰੀ ਵਾਰ ਹੋਈ ਭੈਣ ਨਾਲ ਗੱਲ
ਪੀੜਤਾ ਦੀ ਭੈਣ ਨੇ ਕਿਹਾ,''ਮੇਰੀ ਭੈਣ ਨੇ ਮੈਨੂੰ ਰਾਤ 9.22 ਵਜੇ ਫੋਨ ਕੀਤਾ ਸੀ। ਮੇਰੀ ਭੈਣ ਨੇ ਕਿਹਾ ਸੀ ਕਿ ਉਹ ਬਹੁਤ ਡਰ ਰਹੀ ਹੈ। ਇਸ ਲਈ ਮੈਂ ਉਸ ਨੂੰ ਕਿਹਾ ਸੀ ਕਿ ਉਹ ਟੋਲ ਪਲਾਜ਼ਾ ਕੋਲ ਚੱਲੀ ਜਾਵੇ ਅਤੇ ਸੁਰੱਖਿਅਤ ਰਹੇ।'' ਰਿਪੋਰਟ ਅਨੁਸਾਰ ਭੈਣ ਨੇ ਪੁਲਸ ਨੂੰ ਦੱਸਿਆ ਕਿ ਕੁਝ ਹੀ ਮਿੰਟ ਬਾਅਦ ਜਦੋਂ ਮ੍ਰਿਤਕ ਨੂੰ ਫੋਨ ਕੀਤਾ ਗਿਆ ਤਾਂ ਉਸ ਦਾ ਫੋਨ ਸਵਿਚ ਆਫ ਆਉਣ ਲੱਗਾ। ਪਰੇਸ਼ਾਨ ਪਰਿਵਾਰ ਪਹਿਲਾਂ ਟੋਲ ਪਲਾਜ਼ਾ ਪਹੁੰਚ ਕੇ ਖੁਦ ਮਹਿਲਾ ਡਾਕਟਰ ਦੀ ਭਾਲ ਕਰਨ ਲੱਗੇ, ਜਦੋਂ ਉਹ ਨਹੀਂ ਮਿਲੀ ਤਾਂ ਉਨ੍ਹਾਂ ਨੇ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਇਸ ਵਿਚ ਘਟਨਾ ਦੇ ਵਿਰੋਧ 'ਚ ਹੈਦਰਾਬਾਦ 'ਚ ਵਿਰੋਧੀ ਪ੍ਰਦਰਸ਼ਨ ਹੋਇਆ ਹੈ। ਦੂਜੇ ਪਾਸੇ ਪੂਰੇ ਮਾਮਲੇ 'ਚ ਨੋਟਿਸ ਲੈਂਦੇ ਹੋਏ ਮਹਿਲਾ ਕਮਿਸ਼ਨ ਨੇ ਆਪਣੀ ਇਕ ਟੀਮ ਨੂੰ ਹੈਦਰਾਬਾਦ ਭੇਜਿਆ ਹੈ।


DIsha

Content Editor

Related News