ਟੇਢੇ ਦੰਦਾਂ ਦਾ ਬਹਾਨਾ ਬਣਾ ਕੇ ਪਤਨੀ ਨੂੰ ਕਿਹਾ ਤਲਾਕ-ਤਲਾਕ-ਤਲਾਕ

Friday, Nov 01, 2019 - 03:41 PM (IST)

ਟੇਢੇ ਦੰਦਾਂ ਦਾ ਬਹਾਨਾ ਬਣਾ ਕੇ ਪਤਨੀ ਨੂੰ ਕਿਹਾ ਤਲਾਕ-ਤਲਾਕ-ਤਲਾਕ

ਹੈਦਰਾਬਾਦ— ਹੈਦਰਾਬਾਦ 'ਚ ਇਕ ਸ਼ਖਸ ਨੇ ਆਪਣੀ ਪਤਨੀ ਨੂੰ ਸਿਰਫ਼ ਇਸ ਲਈ ਤਲਾਕ ਦੇ ਦਿੱਤਾ, ਕਿਉਂਕਿ ਉਸ ਦੇ ਦੰਦ ਟੇਢੇ ਅਤੇ ਬੇਤਰਤੀਬੇ ਸਨ। ਪੁਲਸ ਨੇ ਦੋਸ਼ੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੀੜਤ ਔਰਤ ਰੂਖਸਾਨਾ ਬੇਗਮ ਨੇ ਦੱਸਿਆ ਕਿ ਉਸ ਦਾ ਪਤੀ ਮੁਸਤਫਾ ਅਤੇ ਉਸ ਦੇ ਮਾਂ-ਬਾਪ ਦਾਜ ਲਈ ਤੰਗ ਕਰਦੇ ਸਨ। ਪੁਲਸ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ 'ਤੇ ਮੁਸਤਫਾ ਵਿਰੁੱਧ 31 ਅਕਤੂਬਰ ਨੂੰ ਆਈ.ਪੀ.ਸੀ. 498ਏ, ਦਾਜ ਐਕਟ ਅਤੇ ਤਿੰਨ ਤਲਾਕ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਔਰਤ ਨੇ ਦੱਸਿਆ,''ਸਾਡੇ ਨਿਕਾਹ ਦੇ ਸਮੇਂ ਮੁਸਤਫਾ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਦਾਜ 'ਚ ਕਾਫ਼ੀ ਸਾਮਾਨ ਮੰਗਿਆ ਸੀ। ਮੇਰੇ ਪਰਿਵਾਰ ਨੇ ਸਾਰਾ ਸਾਮਾਨ ਦਿੱਤਾ। ਨਿਕਾਹ ਤੋਂ ਬਾਅਦ ਉਨ੍ਹਾਂ ਨੇ ਹੋਰ ਵਧ ਸੋਨੇ ਅਤੇ ਪੈਸੇ ਦੀ ਮੰਗ ਕੀਤੀ। ਮੈਂ ਇਨਕਾਰ ਕੀਤਾ ਤਾਂ ਤੰਗ ਕਰਨਾ ਸ਼ੁਰੂ ਕਰ ਦਿੱਤਾ।''

10-15 ਦਿਨ ਰੱਖਿਆ ਕਮਰੇ 'ਚ ਬੰਦ
ਰੂਖਸਾਨਾ ਨੇ ਕਿਹਾ,''ਉਹ ਮੈਨੂੰ ਆਏ ਦਿਨ ਟਾਰਚਰ ਕਰਦੇ ਅਤੇ ਇਕ ਦਿਨ ਮੁਸਤਫਾ ਨੇ ਨੂੰ ਕਿਹਾ ਕਿ ਉਹ ਮੇਰੇ ਟੇਢੇ-ਮੇਢੇ ਦੰਦਾਂ ਕਾਰਨ ਪਰੇਸ਼ਾਨ ਹੈ। ਉਸ ਨੇ ਕਿਹਾ ਕਿ ਉਹ ਮੇਰੇ ਦੰਦਾਂ ਕਾਰਨ ਮੇਰੇ ਨਾਲ ਨਹੀਂ ਰਹਿਣਾ ਚਾਹੁੰਦਾ। ਮੇਰੇ ਸਹੁਰੇ ਪਰਿਵਾਰ ਵਾਲਿਆਂ ਨੇ ਮੈਨੂੰ ਕਮਰੇ 'ਚ 10-15 ਦਿਨ ਲਈ ਬੰਦ ਕਰ ਦਿੱਤਾ।''

2 ਵਾਰ ਦਿੱਤਾ ਤਿੰਨ ਤਲਾਕ
ਰੂਖਸਾਨਾ ਨੇ ਅੱਗੇ ਕਿਹਾ,''ਮੈਂ ਪੁਲਸ 'ਚ ਸ਼ਿਕਾਇਤ ਕੀਤੀ ਤਾਂ ਸਹੁਰੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਮੈਨੂੰ ਕਬੂਲ ਕਰਨ ਨੂੰ ਤਿਆਰ ਹਨ ਅਤੇ ਸਮਝੌਤੇ ਨੂੰ ਵੀ ਤਿਆਰ ਹੈ ਪਰ ਇਕ ਅਕਤੂਬਰ ਨੂੰ ਮੁਸਤਫਾ ਮੇਰੇ ਘਰ ਆਇਆ ਅਤੇ ਕਿਹਾ ਕਿ ਉਹ ਮੈਨੂੰ ਨਹੀਂ ਲੈ ਕੇ ਜਾਵੇਗਾ। ਉਸ ਨੇ ਮੇਰੇ ਪਰਿਵਾਰ ਵਾਲਿਆਂ ਨੂੰ ਗਾਲ੍ਹਾਂ ਕੱਢੀਆਂ ਅਤੇ ਮੈਨੂੰ ਤਿੰਨ ਵਾਰ ਤਲਾਕ ਕਹਿ ਕੇ ਚੱਲਾ ਗਿਆ।'' ਰੂਖਸਾਨਾ ਨੇ ਦੱਸਿਆ ਕਿ 12 ਅਕਤੂਬਰ ਨੂੰ ਮੈਂ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ 'ਤੇ ਵੀ ਮੁੜ ਤਿੰਨ ਤਲਾਕ ਬੋਲਿਆ। ਰੂਖਸਾਨਾ ਨੇ ਕਿਹਾ,''ਮੈਂ 26 ਅਕਤੂਬਰ ਨੂੰ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ਵਿਰੁੱਧ ਸ਼ਿਕਾਇਤ ਦਿੱਤੀ ਅਤੇ ਹੁਣ ਕੇਸ ਦਰਜ ਹੋ ਗਿਆ ਹੈ। ਮੈਨੂੰ ਨਿਆਂ ਚਾਹੀਦਾ।''


author

DIsha

Content Editor

Related News