ਹੈਦਰਾਬਾਦ ਦਾ ‘ਬੇਲਗਾਮ ਸਾਨ੍ਹ' ਭਾਜਪਾ ਨੂੰ ਚੋਣਾਂ ਜਿੱਤਣ 'ਚ ਮਦਦ ਕਰਦੈ: ਟਿਕੈਤ

Friday, Nov 26, 2021 - 01:40 AM (IST)

ਹੈਦਰਾਬਾਦ ਦਾ ‘ਬੇਲਗਾਮ ਸਾਨ੍ਹ' ਭਾਜਪਾ ਨੂੰ ਚੋਣਾਂ ਜਿੱਤਣ 'ਚ ਮਦਦ ਕਰਦੈ: ਟਿਕੈਤ

ਹੈਦਰਾਬਾਦ - ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਨੇਤਾ ਰਾਕੇਸ਼ ਟਿਕੈਤ ਨੇ ਵੀਰਵਾਰ ਨੂੰ ਕਿਸੇ ਦਾ ਨਾਮ ਲਏ ਬਿਨਾਂ ਕਿਹਾ ਕਿ "ਹੈਦਰਾਬਾਦ ਦਾ ਬੇਲਗਾਮ ਸਾਨ੍ਹ" ਭਾਰਤੀ ਜਨਤਾ ਪਾਰਟੀ ਨੂੰ ਚੋਣਾਂ ਜਿੱਤਣ ਵਿੱਚ ਮਦਦ ਕਰਦਾ ਹੈ। ਅਖਿਲ ਭਾਰਤੀ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੀ ਤੇਲੰਗਾਨਾ ਇਕਾਈ ਵੱਲੋਂ ਇੱਥੇ ਦਿੱਤੇ ‘ਮਹਾਂ ਧਰਨੇ’ ਵਿੱਚ ਟਿਕੈਤ ਨੇ ਕਿਹਾ ਕਿ ਲੋਕਾਂ ਨੂੰ ‘ਬਲਦ’ ਨੂੰ ਬੰਨ੍ਹਣਾ ਚਾਹੀਦਾ ਹੈ ਅਤੇ ਇਸ ਨੂੰ ਤੇਲੰਗਾਨਾ ਅਤੇ ਹੈਦਰਾਬਾਦ ਤੋਂ ਬਾਹਰ ਨਹੀਂ ਆਉਣ ਦੇਣਾ ਚਾਹੀਦਾ। 

ਇਹ ਵੀ ਪੜ੍ਹੋ - ਦੱਖਣੀ ਅਫਰੀਕਾ 'ਚ ਮਿਲਿਆ ਕੋਵਿਡ-19 ਦਾ ਨਵਾਂ ਵੇਰੀਐਂਟ

ਬੀਕੇਯੂ ਦੇ ਰਾਸ਼ਟਰੀ ਬੁਲਾਰੇ ਨੇ ਕਿਹਾ, “ਤੁਹਾਡਾ ਬੇਲਗਾਮ ਸਾਨ੍ਹ ਜੋ ਭਾਜਪਾ ਦੀ ਮਦਦ ਕਰਦਾ ਹੈ, ਇਸ ਨੂੰ ਇੱਥੇ ਫੜੋ। ਉਸ ਨੂੰ ਹੈਦਰਾਬਾਦ ਅਤੇ ਤੇਲੰਗਾਨਾ ਦੇ ਬਾਹਰ ਨਾ ਜਾਣ ਦਿਓ। ਉਹ ਭਾਜਪਾ (ਚੋਣਾਂ) ਜਿੱਤਣ ਵਿੱਚ ਮਦਦ ਕਰਦਾ ਹੈ। ਉਹ ਕਹਿੰਦਾ ਕੁੱਝ ਹੋਰ ਹੈ ਪਰ ਉਸ ਦਾ ਇਰਾਦਾ ਵੱਖ ਹੁੰਦਾ ਹੈ। ਦੋਨਾਂ ਏ ਅਤੇ ਬੀ ਟੀਮਾਂ ਹਨ ਅਤੇ ਪੂਰਾ ਦੇਸ਼ ਇਹ ਜਾਣਦਾ ਹੈ।” ਉਨ੍ਹਾਂ ਕਿਹਾ, “ਉਹ ਜਿੱਥੇ ਜਾਂਦਾ ਹੈ ਭਾਜਪਾ ਦੀ ਮਦਦ ਕਰਦਾ ਹੈ। ਉਸ ਨੂੰ ਬੰਨ੍ਹ ਕੇ ਰੱਖੋ ਨਹੀਂ ਤਾਂ ਉਹ ਭਾਜਪਾ ਨੂੰ ਜਿੱਤਣ ਵਿੱਚ ਸਹਾਇਤਾ ਕਰੇਗਾ।” ਬਾਅਦ ਵਿੱਚ ਪੱਤਰਕਾਰਾਂ ਨੇ ਜਦੋਂ ਪੁੱਛਿਆ ਕਿ ਉਹ ਕਿਸ ਵੱਲ ਇਸ਼ਾਰਾ ਕਰ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ, ‘‘ਤੁਸੀਂ ਪਤਾ ਲਗਾਓ। ਕੌਣ ਹੈ ਜੋ ਜਿੱਥੇ ਜਾਂਦਾ ਹੈ ਭਾਜਪਾ ਦੀ ਜਿੱਤ ਵਿੱਚ ਮਦਦ ਕਰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News