ਟਰਾਂਸਵੁਮੈਨ ਬਣਨ ਦਾ ਸ਼ਖ਼ਸ 'ਤੇ ਜਨੂੰਨ, ਪਤਨੀ ਨੇ 18 ਲੱਖ ਦੀ ਸੁਪਾਰੀ ਦੇ ਕੇ ਮਰਵਾਇਆ ਪਤੀ

Tuesday, Jan 09, 2024 - 04:28 PM (IST)

ਟਰਾਂਸਵੁਮੈਨ ਬਣਨ ਦਾ ਸ਼ਖ਼ਸ 'ਤੇ ਜਨੂੰਨ, ਪਤਨੀ ਨੇ 18 ਲੱਖ ਦੀ ਸੁਪਾਰੀ ਦੇ ਕੇ ਮਰਵਾਇਆ ਪਤੀ

ਹੈਦਰਾਬਾਦ- ਹੈਦਰਾਬਾਦ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਲਿੰਗ ਪਰਿਵਰਤਨ ਆਪ੍ਰੇਸ਼ਨ ਮਗਰੋਂ ਇਕ ਸ਼ਖ਼ਸ ਟਰਾਂਸਵੁਮੈਨ ਬਣ ਗਿਆ। ਜਦੋਂ ਇਹ ਗੱਲ ਉਸ ਦੀ ਪਤਨੀ ਨੂੰ ਪਤਾ ਲੱਗੀ ਤਾਂ ਉਸ ਨੇ ਹਮਲਾਵਰਾਂ ਨੂੰ 18 ਲੱਖ ਰੁਪਏ ਦੀ ਸੁਪਾਰੀ ਦੇ ਕੇ ਉਸ ਦਾ ਕਤਲ ਕਰਵਾ ਦਿੱਤਾ। ਇਹ ਘਟਨਾ ਉਦੋਂ ਸਾਹਮਣੇ ਆਈ, ਜਦੋਂ ਸਿੱਦੀਪੇਟ ਪੁਲਸ ਨੇ ਇਕ ਮਹੀਨਾ ਪਹਿਲਾਂ ਹੋਏ ਕਤਲ ਲਈ ਪੀੜਤ ਦੀ ਪਤਨੀ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ-  ਭਿਆਨਕ ਸੜਕ ਹਾਦਸੇ 'ਚ ਦੋ ਇੰਸਪੈਕਟਰਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਪੁਲਸ ਮੁਤਾਬਕ ਇਸ ਜੋੜੇ ਦਾ ਵਿਆਹ 2014 ਵਿਚ ਹੋਇਆ ਸੀ। ਅਗਲੇ ਸਾਲ ਉਨ੍ਹਾਂ ਦੇ ਘਰ ਇਕ ਧੀ ਹੋਈ। ਉਸ ਤੋਂ ਬਾਅਦ ਪੀੜਤ ਨੇ ਵਾਧੂ ਦਾਜ ਲਿਆਉਣ ਦੀ ਮੰਗ ਨੂੰ ਲੈ ਕੇ ਆਪਣੀ ਪਤਨੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਉਸ ਨੇ ਲਿੰਗ ਪਰਿਵਰਤਨ ਕਰਵਾਇਆ ਅਤੇ ਟਰਾਂਸਵੁਮੈਨ ਬਣ ਗਿਆ। ਉਸ ਨੇ ਸਾੜ੍ਹੀ ਪਹਿਨਣੀ ਸ਼ੁਰੂ ਕਰ ਦਿੱਤੀ। ਬਸ ਇੰਨਾ ਹੀ ਨਹੀਂ ਉਹ ਆਪਣੀ ਪਤਨੀ ਦੇ ਕੰਮ ਵਾਲੀ ਥਾਂ 'ਤੇ ਜਾ ਕੇ ਉਸ ਨੂੰ ਪਰੇਸ਼ਾਨ ਵੀ ਕਰਦਾ ਸੀ। 

ਇਹ ਵੀ ਪੜ੍ਹੋ- ਉਮਰ 50 ਸਾਲ, 2000 ਕਿ.ਮੀ. ਦੀ ਪੈਦਲ ਯਾਤਰਾ ਕਰ ਅਯੁੱਧਿਆ ਪਹੁੰਚ ਰਹੇ 'ਬਾਪੂ'

ਸਿੱਦੀਪੇਟ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਸ ਨੂੰ ਵੀ ਅਜਿਹਾ ਮਹਿਸੂਸ ਹੋਇਆ ਕਿ ਲਿੰਗ ਪਰਿਵਰਤਨ ਪ੍ਰਕਿਰਿਆ ਤੋਂ ਲੰਘਣ ਮਗਰੋਂ ਪੀੜਤਾ ਅਤੇ ਉਸ ਦੀ ਧੀ ਦੇ ਮਾਣ-ਸਨਮਾਨ ਨੂੰ ਧੱਕਾ ਲੱਗਾ। ਆਪਣੇ ਪਤੀ ਨੂੰ ਖ਼ਤਮ ਕਰਨ ਦਾ ਫ਼ੈਸਲਾ ਕਰਨ ਮਗਰੋਂ ਔਰਤ ਰਮੇਸ਼ ਨਾਂ ਦੇ ਸ਼ਖ਼ਸ ਦੇ ਸੰਪਰਕ ਵਿਚ ਆਈ ਅਤੇ ਆਪਣੇ ਪਤੀ ਦੇ ਕਤਲ ਲਈ 18  ਲੱਖ ਰੁਪਏ ਦੇਣ 'ਤੇ ਸਹਿਮਤ ਹੋਈ। 

ਇਹ ਵੀ ਪੜ੍ਹੋ- ਟੁੱਟਿਆ 20 ਸਾਲ ਦਾ ਰਿਕਾਰਡ, PM ਮੋਦੀ ਦੇ ਦੌਰੇ ਮਗਰੋਂ ਗੂਗਲ 'ਤੇ ਖੂਬ ਸਰਚ ਹੋ ਰਿਹੈ 'ਲਕਸ਼ਦੀਪ'

11 ਦਸੰਬਰ 2023 ਨੂੰ ਹਮਲਾਵਰਾਂ ਨੇ ਔਰਤ ਦੇ ਪਤੀ ਨੂੰ ਆਪਣਾ ਸ਼ਿਕਾਰ ਬਣਾਇਆ। ਉਨ੍ਹਾਂ ਨੇ ਉਸ ਨੂੰ ਸ਼ਰਾਬ ਪਿਲਾਈ ਅਤੇ ਜਦੋਂ ਉਹ ਸੌਂ ਗਿਆ ਤਾਂ ਉਸ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ। ਬਾਅਦ ਵਿਚ ਇਸ ਨੂੰ ਕੁਦਰਤੀ ਮੌਤ ਦੱਸਿਆ ਗਿਆ। ਜਾਣਕਾਰੀ ਮਿਲਣ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ। ਪੋਸਟਮਾਰਟਮ ਜਾਂਚ ਮਗਰੋਂ ਪਤਾ ਲੱਗਾ ਕਿ ਸ਼ਖ਼ਸ ਦਾ ਕਤਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੁਲਸ ਨੇ ਔਰਤ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News