ਕੇਂਦਰ ਸਰਕਾਰ ਦਾ ਵੱਡਾ ਐਲਾਨ, ਹਰ ਸਾਲ 17 ਸਤੰਬਰ ਨੂੰ ਮਨਾਇਆ ਜਾਵੇਗਾ ''ਹੈਦਰਾਬਾਦ ਲਿਬਰੇਸ਼ਨ ਡੇ''
Tuesday, Mar 12, 2024 - 11:31 PM (IST)
ਨਵੀਂ ਦਿੱਲੀ — ਕੇਂਦਰ ਨੇ ਹਰ ਸਾਲ 17 ਸਤੰਬਰ ਨੂੰ 'ਹੈਦਰਾਬਾਦ ਲਿਬਰੇਸ਼ਨ ਡੇ' ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ 15 ਅਗਸਤ, 1947 ਨੂੰ ਭਾਰਤ ਦੀ ਆਜ਼ਾਦੀ ਤੋਂ ਬਾਅਦ ਹੈਦਰਾਬਾਦ ਨੂੰ 13 ਮਹੀਨਿਆਂ ਤੱਕ ਆਜ਼ਾਦੀ ਨਹੀਂ ਮਿਲੀ ਅਤੇ ਉਹ ਨਿਜ਼ਾਮ ਦੇ ਸ਼ਾਸਨ ਵਿੱਚ ਰਿਹਾ। ਇਹ ਇਲਾਕਾ 17 ਸਤੰਬਰ 1948 ਨੂੰ 'ਆਪ੍ਰੇਸ਼ਨ ਪੋਲੋ' ਨਾਂ ਦੀ ਪੁਲਸ ਕਾਰਵਾਈ ਤੋਂ ਬਾਅਦ ਨਿਜ਼ਾਮ ਦੇ ਰਾਜ ਤੋਂ ਆਜ਼ਾਦ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ - ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਜ਼ਰਦਾਰੀ ਦਾ ਵੱਡਾ ਫੈਸਲਾ, ਤਨਖਾਹ ਨਾ ਲੈਣ ਦਾ ਕੀਤਾ ਐਲਾਨ
ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ, ''ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ 17 ਸਤੰਬਰ ਨੂੰ ਹੈਦਰਾਬਾਦ ਲਿਬਰੇਸ਼ਨ ਡੇਅ ਵਜੋਂ ਮਨਾਇਆ ਜਾਵੇ।'' ਹੈਦਰਾਬਾਦ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਨੂੰ ਯਾਦ ਕਰਨ ਅਤੇ ਨੌਜਵਾਨਾਂ ਦੇ ਮਨਾਂ ਵਿੱਚ ਦੇਸ਼ ਭਗਤੀ ਦੀ ਲਾਟ ਜਗਾਉਣ ਲਈ, ਭਾਰਤ ਸਰਕਾਰ ਨੇ ਹਰ ਸਾਲ 17 ਸਤੰਬਰ ਨੂੰ ਹੈਦਰਾਬਾਦ ਲਿਬਰੇਸ਼ਨ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ - ਤਾਮਿਲਨਾਡੂ ਸਰਕਾਰ CAA ਲਾਗੂ ਨਹੀਂ ਕਰੇਗੀ: ਸਟਾਲਿਨ
ਨਿਜ਼ਾਮਾਂ ਦੇ ਸ਼ਾਸਨ ਅਧੀਨ ਹੈਦਰਾਬਾਦ ਦੀ ਤਤਕਾਲੀ ਰਿਆਸਤ ਨੂੰ 17 ਸਤੰਬਰ, 1948 ਨੂੰ ਆਜ਼ਾਦ ਘੋਸ਼ਿਤ ਕੀਤਾ ਗਿਆ ਸੀ। ਤਤਕਾਲੀ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੁਆਰਾ ਸ਼ੁਰੂ ਕੀਤੀ ਫੌਜੀ ਕਾਰਵਾਈ ਤੋਂ ਬਾਅਦ ਭਾਰਤ ਸੰਘ ਵਿੱਚ ਰਲੇਵਾਂ ਕਰ ਦਿੱਤਾ ਗਿਆ ਸੀ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ ਕੁਝ ਸਾਲਾਂ ਤੋਂ ਹਰ ਸਾਲ 17 ਸਤੰਬਰ ਨੂੰ ਹੈਦਰਾਬਾਦ ਲਿਬਰੇਸ਼ਨ ਦਿਵਸ ਮਨਾਉਣ ਲਈ ਸਮਾਗਮਾਂ ਦਾ ਆਯੋਜਨ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e