ਹੈਦਰਾਬਾਦ ਐਨਕਾਊਂਟਰ ''ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦਾ ਵੱਡਾ ਬਿਆਨ

12/07/2019 4:46:22 PM

ਜੋਧਪੁਰ— ਹੈਦਰਾਬਾਦ ਗੈਂਗਰੇਪ ਦੇ ਦੋਸ਼ੀਆਂ ਦੇ ਐਨਕਾਊਂਟਰ 'ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਗੈਂਗਰੇਪ ਦੇ ਦੋਸ਼ੀਆਂ ਦੇ ਐਨਕਾਊਂਟਰ 'ਚ ਮਾਰੇ ਜਾਣ ਦੀ ਘਟਨਾ ਦੀ ਆਲੋਚਨਾ ਕੀਤੀ ਹੈ। ਜੋਧਪੁਰ 'ਚ ਇਕ ਪ੍ਰੋਗਰਾਮ 'ਚ ਚੀਫ ਜਸਟਿਸ ਬੋਬੜੇ ਨੇ ਕਿਹਾ ਕਿ ਨਿਆਂ ਕਦੇ ਵੀ ਜਲਦੀ 'ਚ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਨਿਆਂ ਬਦਲੇ ਦੀ ਭਾਵਨਾ ਨਾਲ ਕੀਤਾ ਜਾਵੇ ਤਾਂ ਆਪਣਾ ਮੂਲ ਚਰਿੱਤਰ ਗਵਾ ਦਿੰਦਾ ਹੈ। ਜੋਧਪੁਰ 'ਚ ਰਾਜਸਥਾਨ ਦੀ ਨਵੀਂ ਇਮਾਰਤ ਦੇ ਉਦਘਾਟਨ ਸਮਾਰੋਹ 'ਚ ਜਸਟਿਸ ਬੋਬੜੇ ਨੇ ਕਿਹਾ,''ਮੈਂ ਨਹੀਂ ਸਮਝਦਾ ਹਾਂ ਕਿ ਨਿਆਂ ਕਦੇ ਵੀ ਜਲਦਬਾਜ਼ੀ 'ਚ ਕੀਤਾ ਜਾਣਾ ਚਾਹੀਦਾ। ਮੈਂ ਸਮਝਦਾ ਹਾਂ ਕਿ ਜੇਕਰ ਨਿਆਂ ਬਦਲੇ ਦੀ ਭਾਵਨਾ ਨਾਲ ਕੀਤਾ ਜਾਵੇ ਤਾਂ ਇਹ ਆਪਣਾ ਮੂਲ ਸਵਰੂਪ ਗਵਾ ਦਿੰਦਾ ਹਾਂ।'' ਉਨ੍ਹਾਂ ਨੇ ਕਿਹਾ ਕਿ ਨਿਆਂ ਨੂੰ ਕਦੇ ਵੀ ਬਦਲੇ ਦਾ ਰੂਪ ਨਹੀਂ ਲੈਣਾ ਚਾਹੀਦਾ।

ਰਾਜਸਥਾਨ ਹਾਈ ਕੋਰਟ ਦੇ ਜੋਧਪੁਰ ਸਥਿਤ ਨਵੇਂ ਭਵਨ ਦਾ ਉਦਘਾਟਨ ਅੱਜ ਯਾਨੀ ਸ਼ਨੀਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ। ਇਸ ਮੌਕੇ ਭਾਰਤ ਦੇ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ ਵੀ ਮੌਜੂਦ ਸਨ। ਹਾਈ ਕੋਰਟ ਦਾ ਮੁੱਖ ਭਵਨ 22.61 ਵੀਘਾ ਖੇਤਰ 'ਚ ਬਣਾਇਆ ਗਿਆ ਹੈ। ਇਸ ਇਮਾਰਤ 'ਚ ਮੁੱਖ ਜੱਜ ਦੇ ਕੋਰਟ ਰੂਮ ਸਮੇਤ ਕੁੱਲ 22 ਕੋਰਟ ਰੂਮ ਹਨ, ਜਿੱਥੇ ਵੱਖ-ਵੱਖ ਮੁਕੱਦਮਿਆਂ ਦੀ ਸੁਣਵਾਈ ਹੋਵੇਗੀ। ਨਿਯਮਿਤ ਰੂਪ ਨਾਲ ਸੁਣਵਾਈ ਕਰਨ ਵਾਲੀਆਂ ਅਦਾਲਤਾਂ ਤੋਂ ਇਲਾਵਾ 2 ਕਮਰੇ ਲੋਕ ਅਦਾਲਤ ਲਈ ਵੀ ਬਣਾਏ ਗਏ ਹਨ।


DIsha

Content Editor

Related News