ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਖੇਤਰ ''ਚ ਬੇਮਿਸਾਲ ਤਰੱਕੀ, 166 ਹੋਈ ਹਵਾਈ ਅੱਡਿਆਂ ਦੀ ਗਿਣਤੀ: PM ਮੋਦੀ

Saturday, Aug 01, 2026 - 02:26 PM (IST)

ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਖੇਤਰ ''ਚ ਬੇਮਿਸਾਲ ਤਰੱਕੀ, 166 ਹੋਈ ਹਵਾਈ ਅੱਡਿਆਂ ਦੀ ਗਿਣਤੀ: PM ਮੋਦੀ

ਵਿਸ਼ਾਖਾਪਟਨਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਦੇ ਸ਼ਹਿਰੀ ਹਵਾਬਾਜ਼ੀ ਖੇਤਰ ਨੇ ਮਹੱਤਵਪੂਰਨ ਤਰੱਕੀ ਕੀਤੀ ਹੈ। ਇਸ ਦੌਰਾਨ ਹਵਾਈ ਅੱਡਿਆਂ ਦੀ ਗਿਣਤੀ 74 ਤੋਂ ਵੱਧ ਹੋ ਕੇ 166, ਆਨੀ ਦੁੱਗਣੀ ਤੋਂ ਬਹੁਤ ਵੱਧ ਹੋ ਗਈ ਹੈ। ਇੱਥੇ ਅੱਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਆਂਧਰਾ ਪ੍ਰਦੇਸ਼, ਖਾਸ ਕਰਕੇ ਉੱਤਰੀ ਆਂਧਰਾ ਦੇ ਵਿਕਾਸ ਲਈ ਇੱਕ "ਰਨਵੇ" ਵਜੋਂ ਕੰਮ ਕਰੇਗਾ।

ਪੜ੍ਹੋ ਇਹ ਵੀ - "ਮੇਰੇ ਕੋਲੋ ਬਹੁਤ ਵੱਡੀ ਗਲਤੀ ਹੋ ਗਈ", PM Modi ਨੂੰ ਮਾੜਾ ਬੋਲਣ ਵਾਲੀ ਕੁੜੀ ਨੇ ਹੱਥ ਜੋੜ ਮੰਗੀ ਮੁਆਫ਼ੀ

ਖੇਤਰੀ ਹਵਾਈ ਸੰਪਰਕ ਯੋਜਨਾ 'ਉਡਾਨ' (ਉਡੇ ਦੇਸ਼ ਕਾ ਆਮ ਨਾਗਰਿਕ) ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਯੋਜਨਾ ਨੇ ਛੋਟੇ ਕਸਬਿਆਂ ਦੇ ਲੋਕਾਂ ਨੂੰ ਵੀ ਹਵਾਈ ਯਾਤਰਾ ਦੇ ਮੌਕੇ ਪ੍ਰਦਾਨ ਕੀਤੇ ਹਨ। ਆਂਧਰਾ ਪ੍ਰਦੇਸ਼ ਦੀ ਵਿਕਾਸ ਸੰਭਾਵਨਾ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਦਾ ਉੱਤਰੀ ਖੇਤਰ ਇੱਕ ਖੁਸ਼ਹਾਲ ਤੱਟਵਰਤੀ ਆਰਥਿਕ ਗਲਿਆਰੇ ਵਿੱਚ ਵਿਕਸਤ ਹੋ ਸਕਦਾ ਹੈ। ਉਨ੍ਹਾਂ ਨੇ 18,000 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਡਿਜੀਟਲ ਰੂਪ ਵਿੱਚ ਨੀਂਹ ਪੱਥਰ ਵੀ ਰੱਖਿਆ, ਜਿਸ ਵਿੱਚ ਸੜਕ ਸੰਪਰਕ ਅਤੇ ਊਰਜਾ ਸੁਰੱਖਿਆ ਨਾਲ ਸਬੰਧਤ ਪ੍ਰੋਜੈਕਟ ਸ਼ਾਮਲ ਹਨ।

ਪੜ੍ਹੋ ਇਹ ਵੀ - ਚੰਡੀਗੜ੍ਹ ਦੇ 4 ਕਾਂਵੜੀਆਂ ਦੀ ਹਰਿਦੁਆਰ ’ਚ ਡੁੱਬਣ ਨਾਲ ਮੌਤ, ਦੋਸਤ ਨੂੰ ਬਚਾਉਣ ਦੇ ਚੱਕਰ 'ਚ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News