PM ਮੋਦੀ ਨੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਭੋਗਪੁਰਮ ਹਵਾਈ ਅੱਡੇ ਦਾ ਕੀਤਾ ਉਦਘਾਟਨ

Saturday, Aug 01, 2026 - 12:20 PM (IST)

PM ਮੋਦੀ ਨੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਭੋਗਪੁਰਮ ਹਵਾਈ ਅੱਡੇ ਦਾ ਕੀਤਾ ਉਦਘਾਟਨ

ਵਿਸ਼ਾਖਾਪਟਨਮ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਵਿਜਯਨਗਰਮ ਜ਼ਿਲ੍ਹੇ ਦੇ ਭੋਗਪੁਰਮ 'ਚ 5,000 ਕਰੋੜ ਰੁਪਏ ਦੇ ਅੱਲੂਰੀ ਸੀਤਾਰਾਮ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਆਂਧਰਾ ਪ੍ਰਦੇਸ਼ ਸਰਕਾਰ ਜੀਐੱਮਆਰ ਗਰੁੱਪ ਦੁਆਰਾ ਲਗਭਗ 5,000 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੇ ਜਾ ਰਹੇ ਭੋਗਪੁਰਮ ਹਵਾਈ ਅੱਡੇ ਨੂੰ ਸਿਰਫ਼ ਇਕ ਬੁਨਿਆਦੀ ਢਾਂਚਾ ਪ੍ਰਾਜੈਕਟ ਵਜੋਂ ਹੀ ਨਹੀਂ ਸਗੋਂ ਪੂਰੇ ਉੱਤਰੀ ਆਂਧਰਾ ਖੇਤਰ ਲਈ ਇਕ ਪਰਿਵਰਤਨਸ਼ੀਲ ਸੰਪਤੀ ਵਜੋਂ ਦੇਖਦੀ ਹੈ।

ਸਰਕਾਰ ਦਾ ਮੰਨਣਾ ਹੈ ਕਿ ਇਸ ਹਵਾਈ ਅੱਡੇ ਦੀ ਕਲਪਣਾ ਉਦਯੋਗਿਕ ਵਿਕਾਸ, ਰੁਜ਼ਗਾਰ ਸਿਰਜਣ, ਹੁਨਰ  ਵਿਕਾਸ ਅਤੇ ਖੋਜ ਨੂੰ ਗਤੀ ਦੇਣ ਵਾਲੇ ਇਕ ਪ੍ਰਮੁੱਖ ਉਤਪ੍ਰੇਰਕ ਵਜੋਂ ਕੀਤੀ ਗਈ ਹੈ। ਪਹਿਲੇ ਪੜਾਅ 'ਚ ਇਸ ਹਵਾਈ ਅੱਡੇ ਨੂੰ ਹਰ ਸਾਲ 60 ਲੱਖ ਯਾਤਰੀਆਂ ਦੀ ਸਮਰੱਥਾ ਦੇ ਅਨੁਰੂਪ ਤਿਆਰ ਕੀਤਾ ਗਿਆ ਹੈ, ਜਦੋਂ ਕਿ ਮਾਸਟਰ ਪਲਾਨ ਦੇ ਅਧੀਨ ਭਵਿੱਖ 'ਚ ਇਸ ਦੀ ਸਮਰੱਥਾ ਵਧਾ ਕੇ ਹਰ ਸਾਲ 4 ਕਰੋੜ ਯਾਤਰੀਆਂ ਤੱਕ ਪਹੁੰਚਾਉਣ ਦੀ ਯੋਜਨਾ ਹੈ।

ਹਵਾਈ ਅੱਡੇ 'ਤੇ ਵਪਾਰਕ ਉਡਾਣ ਸੰਚਾਲਨ 17 ਅਗਸਤ ਤੋਂ ਸ਼ੁਰੂ ਹੋਵੇਗੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਨੇ ਪ੍ਰਧਾਨ ਮੰਤਰੀ ਨੂੰ ਹਵਾਈ ਅੱਡੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਦੱਸਿਆ। ਬਾਅਦ 'ਚ, ਪ੍ਰਧਾਨ ਮੰਤਰੀ ਮੋਦੀ ਇਸ ਦੱਖਣੀ ਰਾਜ 'ਚ ਲਗਭਗ 18,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News