ਹੈਦਰਾਬਾਦ ’ਚ ਬਣਾਇਆ ਗਿਆ ਦੇਸ਼ ਦਾ ਪਹਿਲਾ ‘ਡਾਗ ਪਾਰਕ’

Monday, Sep 17, 2018 - 02:57 PM (IST)

ਹੈਦਰਾਬਾਦ- ਇਥੇ ਪਾਲਤੂ ਕੁੱਤਿਅਾਂ ਲਈ ਖ਼ਾਸ ‘ਡਾਗ ਪਾਰਕ’ ਦੀ ਉਸਾਰੀ ਕਰਵਾਈ ਗਈ ਹੈ, ਜਿਸ ’ਚ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਮੁਹੱਈਅਾ ਹਨ। ਬ੍ਰਹਿਦ ਹੈਦਰਾਬਾਦ ਨਗਰ ਨਿਗਮ (ਜੀ. ਐੱਚ. ਐੱਮ. ਸੀ.) ਨੇ ਕੋਂਡਾਪੁਰ ’ਚ 1.1 ਕਰੋੜ ਰੁਪਏ ਦੀ ਲਾਗਤ ਨਾਲ 1.3 ਏਕੜ ’ਚ ਫੈਲੇ ਇਸ ਪਾਰਕ ਨੂੰ ਵਿਕਸਿਤ ਕੀਤਾ ਹੈ। ਇਸ ਵਿਚ ਵਾਕਿੰਗ ਟਰੈਕ ਅਤੇ ਕਲੀਨਿਕ ਦੀ ਸਹੂਲਤ ਵੀ ਹੈ। ਜਿਥੇ ਇਹ ਪਾਰਕ ਬਣਾਇਆ ਗਿਆ ਹੈ, ਉੱਥੇ ਪਹਿਲਾਂ ਕੂੜੇ ਦਾ ਡੰਪਿੰਗ ਯਾਰਡ ਸੀ।

 

ਜੀ. ਐੱਚ. ਐੱਮ. ਸੀ. ਦੀ ਜ਼ੋਨਲ ਕਮਿਸ਼ਨਰ ਡੀ. ਹਰੀਚੰਦਨਾ ਨੇ ਦੱਸਿਆ ਕਿ ਇਸ ਵਿਚ ਕੁੱਤਿਅਾਂ ਨੂੰ ਟ੍ਰੇਨਿੰਗ ਦੇਣ ਵਾਲਾ ਸਾਮਾਨ, ਕਸਰਤ ਦਾ ਸਾਮਾਨ, ਦੋ ਲਾਅਨ, ਵੱਡੇ ਤੇ ਛੋਟੇ ਕੁੱਤਿਆਂ ਲਈ ਵੱਖ-ਵੱਖ ਅਹਾਤਿਅਾਂ ਸਮੇਤ ਹੋਰ ਸਹੂਲਤਾਂ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਦਾ ਪਹਿਲਾ ਪ੍ਰਮਾਣਿਤ ਡਾਗ ਪਾਰਕ ਹੈ। ਇਥੇ ਇਕ ਪਸ਼ੂਆਂ ਦਾ ਡਾਕਟਰ, ਕੁੱਤਿਆਂ ਦਾ ਟ੍ਰੇਨਰ, ਮਾਪਦੰਡਾਂ ਅਨੁਸਾਰ ਸਫਾਈ ਤੇ ਕੁੱਤਿਆਂ ਨੂੰ ਮੁਫ਼ਤ ਟੀਕਾਕਰਨ ਦੀ ਵੀ ਸਹੂਲਤ ਹੋਵੇਗੀ। ਇਸ ਪਾਰਕ ਦਾ ਉਦਘਾਟਨ ਅਗਲੇ 10 ਦਿਨਾਂ ’ਚ ਹੋਵੇਗਾ।

 


Related News