ਪਤੀ ਦੀ ਕੁੱਟਮਾਰ ਤੋਂ ਪਰੇਸ਼ਾਨ ਔਰਤ ਨੇ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਕੀਤੀ ਖੁਦਕੁਸ਼ੀ

02/16/2020 4:46:32 PM

ਰਤਲਾਮ— ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲੇ 'ਚ ਪਤੀ ਦੀ ਕੁੱਟਮਾਰ ਤੋਂ ਪਰੇਸ਼ਾਨ ਇਕ ਔਰਤ ਨੇ ਆਪਣੇ 2 ਬੱਚਿਆਂ ਨੂੰ ਜ਼ਹਿਰ ਦੇ ਕੇ ਖੁਦ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਸਰਵਨ ਪੁਲਸ ਸੂਤਰਾਂ ਨੇ ਦੱਸਿਆ ਕਿ ਜ਼ਿਲੇ ਦੇ ਜਾਨਪਲੀਆ ਪਿੰਡ ਦੀ ਵਾਸੀ ਲਾਲੀਬਾਈ (23) ਨੇ ਸ਼ਨੀਵਾਰ ਰਾਤ ਆਪਣੇ ਬੇਟੇ ਰਵੀਰਾਜ (3) ਅਤੇ ਬੇਟੀ ਕਲਪਣਾ (5) ਨੂੰ ਜ਼ਹਿਰ ਖੁਆ ਦਿੱਤਾ। ਇਸ ਤੋਂ ਬਾਅਦ ਖੁਦ ਨੂੰ ਫਾਂਸੀ ਲਗਾ ਲਈ। ਇਸ ਘਟਨਾ 'ਚ ਔਰਤ ਅਤੇ ਉਸ ਦੇ ਬੇਟੇ ਦੀ ਮੌਤ ਹੋ ਗਈ, ਜਦਕਿ ਬੇਟੀ ਦਾ ਇਲਾਜ ਹਸਪਤਾਲ 'ਚ ਕੀਤਾ ਜਾ ਰਿਹਾ ਹੈ।

ਪੁਲਸ ਅਨੁਸਾਰ ਐਤਵਾਰ ਸਵੇਰੇ ਜ਼ਹਿਰ ਦਾ ਅਸਰ ਘੱਟ ਹੋਣ 'ਤੇ ਬੇਟੀ ਕਲਪਣਾ ਦੀ ਨੀਂਦ ਖੁੱਲ੍ਹ ਗਈ ਅਤੇ ਉਸ ਨੇ ਘਟਨਾ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ। ਇਸ ਤੋਂ ਬਾਅਦ ਪੁਲਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਕੁੜੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਜ਼ਿਲਾ ਹਸਪਤਾਲ ਭੇਜੀਆਂ ਗਈਆਂ ਹਨ। ਇਸ ਮਾਮਲੇ 'ਚ ਮ੍ਰਿਤਕ ਔਰਤ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ 6 ਸਾਲ ਪਹਿਲਾਂ ਅੰਕਿਤ ਮੁਨੀਆ ਨਾਲ ਹੋਇਆ ਸੀ। ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ ਅਤੇ ਹਮੇਸ਼ਾ ਕੁੱਟਮਾਰ ਕਰਦਾ ਸੀ। ਇਸ ਤੋਂ ਪਰੇਸ਼ਾਨ ਹੋ ਕੇ ਉਸ ਦੀ ਬੇਟੀ ਨੇ ਇਹ ਕਦਮ ਚੁੱਕਿਆ ਹੈ। ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


DIsha

Content Editor

Related News