ਬਾਥਰੂਮ ''ਚ ਪਤੀ-ਪਤਨੀ ਦਾ ਪਿਆਰ ਬਣਿਆ ਮੁਸੀਬਤ, ਹੁਣ ਰੋਂਦੇ ਹੋਏ ਦੋਵੇਂ ਪਹੁੰਚੇ ਥਾਣੇ...

Friday, Feb 14, 2025 - 02:49 PM (IST)

ਬਾਥਰੂਮ ''ਚ ਪਤੀ-ਪਤਨੀ ਦਾ ਪਿਆਰ ਬਣਿਆ ਮੁਸੀਬਤ, ਹੁਣ ਰੋਂਦੇ ਹੋਏ ਦੋਵੇਂ ਪਹੁੰਚੇ ਥਾਣੇ...

ਨੈਸ਼ਨਲ ਡੈਸਕ- ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਤੀ-ਪਤਨੀ ਰੰਗਦਾਰੀ ਦਾ ਸ਼ਿਕਾਰ ਹੋ ਗਏ। ਇਸ ਘਟਨਾ ਨੇ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਕੀ ਅਸੀਂ ਆਪਣੇ ਘਰਾਂ 'ਚ ਵੀ ਪੂਰੀ ਤਰ੍ਹਾਂ ਸੁਰੱਖਿਅਤ ਹਾਂ? ਦਰਅਸਲ ਇਹ ਮਾਮਲਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਗੋਲਫ ਸਿਟੀ ਥਾਣਾ ਖੇਤਰ ਦਾ ਹੈ, ਜਿੱਥੇ ਇਕ ਜੋੜੇ ਨੂੰ ਰਾਤ ਨੂੰ ਇਕ ਅਣਜਾਣ ਨੰਬਰ ਤੋਂ ਮੈਸੇਜ ਆਇਆ। ਇਸ ਮੈਸੇਜ 6 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। 11 ਫਰਵਰੀ ਨੂੰ ਰਾਤ 11 ਵਜੇ ਦੇ ਕਰੀਬ ਪਤੀ-ਪਤਨੀ ਦੇ ਮੋਬਾਈਲ 'ਤੇ ਕਿਸੇ ਅਣਜਾਣ ਨੰਬਰ ਤੋਂ ਮੈਸੇਜ ਆਇਆ। ਜਦੋਂ ਉਨ੍ਹਾਂ ਨੇ ਮੈਸੇਜ ਦੇਖਿਆ ਤਾਂ ਜੋੜੇ ਦੀਆਂ ਅੱਖਾਂ ਪੂਰੀ ਤਰ੍ਹਾਂ ਖੁੱਲ੍ਹ ਗਈਆਂ। ਮੈਸੇਜ 'ਚ ਇਕ ਵੀਡੀਓ ਭੇਜਿਆ ਗਿਆ ਸੀ, ਜਿਸ 'ਚ ਪਤੀ-ਪਤਨੀ ਬਾਥਰੂਮ 'ਚ ਨਹਾਉਂਦੇ ਦਿਖਾਈ ਦੇ ਰਹੇ ਸਨ। ਇਹ ਵੀਡੀਓ ਉਸ ਦੇ ਆਪਣੇ ਘਰ ਦੇ ਬਾਥਰੂਮ ਦਾ ਸੀ। ਮੈਸੇਜ 'ਚ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਨ੍ਹਾਂ ਨੇ 6 ਕਰੋੜ ਰੁਪਏ ਨਹੀਂ ਦਿੱਤੇ ਤਾਂ ਉਨ੍ਹਾਂ ਦੀ ਵੀਡੀਓ ਜਨਤਕ ਕਰ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਜਾਵੇਗੀ। ਇਸ ਧਮਕੀ ਤੋਂ ਬਾਅਦ ਪਤੀ-ਪਤਨੀ ਡਰ ਗਏ ਅਤੇ ਤੁਰੰਤ ਬਾਥਰੂਮ ਜਾ ਕੇ ਜਾਂਚ ਕਰਨ ਲੱਗੇ। ਉੱਥੇ ਦੀ ਫਾਲਸ ਸੀਲਿੰਗ 'ਚ ਇਕ ਛੇਕ ਮਿਲਿਆ, ਜਿੱਥੋਂ ਵੀਡੀਓ ਸ਼ੂਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ : Loan ਦੀ ਕਿਸ਼ਤ ਲੈਣ ਆਏ ਬੈਂਕ ਮੁਲਾਜ਼ਮ ਨੂੰ ਦਿਲ ਦੇ ਬੈਠੀ ਵਿਆਹੁਤਾ, ਫਿਰ ਜੋ ਹੋਇਆ...

ਧਮਕੀ ਦੇਣ ਵਾਲਾ ਅਣਜਾਣ ਨੌਜਵਾਨ ਲਗਾਤਾਰ ਫੋਨ ਕਰ ਕੇ ਜੋੜੇ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਗੋਮਤੀ ਨਗਰ 6 ਕਰੋੜ ਰੁਪਏ ਲੈ ਕੇ ਆ ਜਾਣ। ਪੈਸੇ ਨਹੀਂ ਦੇਣ 'ਤੇ ਪੂਰੇ ਮਾਮਲੇ ਨੂੰ ਉਜਾਗਰ ਕਰਨ ਦੀ ਧਮਕੀ ਦਿੱਤੀ ਗਈ। ਧਮਕੀਆਂ ਤੋਂ ਪਰੇਸ਼ਾਨ ਹੋ ਕੇ ਜੋੜਾ ਪੁਲਸ ਸਟੇਸ਼ਨ ਗਿਆ ਅਤੇ ਮਦਦ ਮੰਗੀ। ਪੁਲਸ ਨੂੰ ਦੱਸਿਆ ਕਿ ਕਿਸੇ ਨੇ ਉਸ ਦੇ ਬਾਥਰੂਮ 'ਚ ਲੁਕੇ ਕੈਮਰੇ ਤੋਂ ਉਨ੍ਹਾਂ ਦਾ ਵੀਡੀਓ ਬਣਾ ਲਿਆ ਅਤੇ ਫਿਰ ਫਿਰੌਤੀ ਦੀ ਮੰਗ ਕੀਤੀ। ਇਸ ਤੋਂ ਬਾਅਦ ਸੁਸ਼ਾਂਤ ਗੋਲਫ ਸਿਟੀ ਪੁਲਸ ਸਟੇਸ਼ਨ ਨੇ ਐੱਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਨੌਜਵਾਨ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਹੈ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ। ਇਹ ਮਾਮਲਾ ਸਾਬਿਤ ਕਰਦਾ ਹੈ ਕਿ ਅੱਜਕੱਲ੍ਹ ਲੋਕਾਂ ਨੂੰ ਆਪਣੀ ਸੁਰੱਖਿਆ ਪ੍ਰਤੀ ਕਿੰਨਾ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਕਦੇ ਵੀ ਕਿਸੇ ਦੇ ਨਿੱਜੀ ਜ਼ਿੰਦਗੀ 'ਚ ਕਿਸੇ ਵੀ ਸਮੇਂ ਘੁਸਪੈਠ ਹੋ ਸਕਦੀ ਹੈ।

ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News