ਅਮਰੀਕਾ ਜਾਣ ਦੀ ਜ਼ਿੱਦ 'ਚ ਹੱਥੀਂ ਉਜਾੜ ਲਿਆ ਘਰ, ਪਤਨੀ ਤੇ 2 ਮਾਸੂਮ ਬੱਚਿਆਂ ਨੂੰ ਦਿੱਤੀ ਬੇਰਹਿਮ ਮੌਤ
Friday, Dec 08, 2023 - 01:31 PM (IST)
ਕੁਰੂਕੁਸ਼ੇਤਰ- ਅਮਰੀਕਾ ਜਾਣ ਦੀ ਚਾਹਤ ਅਤੇ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ 2 ਮਾਸੂਮ ਬੱਚਿਆਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਖ਼ੁਦ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਵਾਲਿਆਂ ਨੇ ਉਸ ਨੂੰ ਬਚਾ ਲਿਆ। ਮਿਲੀ ਜਾਣਕਾਰੀ ਅਨੁਸਾਰ ਔਰਤ ਰੀਨਾ (30), ਰੀਆ (ਸਾਢੇ 3 ਸਾਲ) ਅਤੇ ਕ੍ਰਿਯਾਂਸ (ਡੇਢ ਸਾਲ) ਪਿੰਡ ਸ਼ਾਂਤੀ ਨਗਰ (ਕੁਰੜੀ) ਦੇ ਰਹਿਣ ਵਾਲੇ ਸਨ। ਔਰਤ ਦੇ ਭਰਾ ਨੇ ਦੋਸ਼ ਲਗਾਇਆ ਕਿ ਉਸ ਦਾ ਜੀਜਾ ਰਾਕੇਸ਼ ਕੁਮਾਰ (30) ਅਮਰੀਕਾ ਜਾਣਾ ਚਾਹੁੰਦਾ ਸੀ। ਇਸ ਲਈ ਉਹ ਆਪਣੀ ਪਤਨੀ 'ਤੇ ਆਏ ਦਿਨ ਪੇਕੇ ਤੋਂ ਪੈਸੇ ਲਿਆਉਣ ਦਾ ਦਬਾਅ ਬਣਾਉਂਦਾ ਸੀ, ਜਿਸ ਕਾਰਨ ਝਗੜੇ ਵੀ ਹੁੰਦੇ ਸਨ। ਉਹ ਉਸ ਦੀ ਭੈਣ ਨੂੰ ਇਸ ਲਈ ਬਹੁਤ ਤੰਗ ਕਰਦਾ ਸੀ, ਇੰਨਾ ਹੀ ਨਹੀਂ ਉਸ ਦੇ ਸਹੁਰੇ ਪਰਿਵਾਰ ਦੇ ਲੋਕ ਵੀ ਉਸ ਨਾਲ ਕੁੱਟਮਾਰ ਕਰਦੇ ਸਨ। ਫਿਲਹਾਲ ਮ੍ਰਿਤਕ ਔਰਤ ਦੇ ਭਰਾ ਦੀ ਸ਼ਿਕਾਇਤ 'ਤੇ ਪੁਲਸ ਨੇ ਸਹੁਰੇ ਪੱਖ ਦੇ 5 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਦਿਨ ਚੜ੍ਹਦਿਆਂ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਗ੍ਰਿਫ਼ਤਾਰ, ਵਿਦਿਆਰਥਣਾਂ ਨੇ ਲਾਏ ਗੰਭੀਰ ਇਲਜ਼ਾਮ
ਰਾਕੇਸ਼ ਦੇ ਰਿਸ਼ਤੇਦਾਰ ਦੇਵਰਾਜ ਨੇ ਦੱਸਿਆ ਕਿ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਚੱਲ ਰਿਹਾ ਸੀ। ਉਸ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਸਨ ਅਤੇ ਉਹ ਇਕ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ। ਹਾਦਸੇ ਦੀ ਸੂਚਨਾ ਮਿਲਣ 'ਤੇ ਸਾਰਿਆਂ ਨੂੰ ਝਾਂਸਾ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਔਰਤ ਅਤੇ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦੋਂ ਕਿ ਰਾਕੇਸ਼ ਨੂੰ ਕੁਝ ਹੋਸ਼ ਸੀ ਤਾਂ ਉਸ ਨੂੰ ਇਲਾਜ ਲਈ ਕਲਪਣਾ ਚਾਵਲਾ ਮੈਡੀਕਲ ਕਾਲਜ ਕਰਨਾਲ ਭੇਜਿਆ ਗਿਆ ਹੈ। ਫੋਰੈਂਸਿਕ ਮਾਹਿਰ ਡਾਕਟਰ ਨਰੇਸ਼ ਸੈਨੀ ਨੇ ਦੱਸਿਆ ਕਿ ਪੋਸਟਮਾਰਟਮ 'ਚ ਦੋਹਾਂ ਬੱਚਿਆਂ ਦੇ ਮੱਥੇ 'ਤੇ ਸੱਟਾਂ ਸਨ। ਔਰਤ ਦੇ ਗਲ਼ੇ ਦੀ ਹੱਡੀ ਟੁੱਟੀ ਪਾਈ ਗਈ। ਇਹ ਵੀ ਸੰਭਵ ਹੈ ਕਿ ਉਨ੍ਹਾਂ ਨੂੰ ਨੀਂਦ ਦੀ ਦਵਾਈ ਦਿੱਤੀ ਗਈ ਹੋਵੇ ਅਤੇ ਕਿਸੇ ਨਰਮ ਸਿਰਹਾਣੇ ਅਤੇ ਕੰਬਲ ਨਾਲ ਮੂੰਹ ਦਬਾਇਆ ਗਿਆ ਹੋਵੇ। ਵਿਸਰਾ ਜਾਂਚ ਲਈ ਭੇਜਿਆ ਗਿਆ ਹੈ। ਉਸ ਨਾਲ ਹੀ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ। ਤਿੰਨਾਂ ਦੀ ਮੌਤ ਬੁੱਧਵਾਰ ਰਾਤ 10 ਤੋਂ 2 ਵਜੇ ਰਮਿਆਨ ਹੋਈ ਹੈ। ਉੱਥੇ ਹੀ ਥਾਣਾ ਝਾਂਸਾ ਇੰਚਾਰਜ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਲੱਗ ਰਿਹਾ ਹੈ ਕਿ ਔਰਤ ਅਤੇ ਬੱਚਿਆਂ ਨੂੰ ਜ਼ਹਿਰ ਦੇ ਕੇ ਕਤਲ ਕੀਤਾ ਗਿਆ ਹੈ। ਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8