ਨਾ ਹੋਈ ਔਲਾਦ ਤਾਂ ਦੁਖੀ ਹੋਏ ਪਤੀ-ਪਤਨੀ, ਅੱਕ ਕੇ...

Wednesday, Sep 09, 2026 - 05:15 PM (IST)

ਨਾ ਹੋਈ ਔਲਾਦ ਤਾਂ ਦੁਖੀ ਹੋਏ ਪਤੀ-ਪਤਨੀ, ਅੱਕ ਕੇ...

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਕੋਤਵਾਲੀ ਦਿਹਾਤ ਥਾਣਾ ਖੇਤਰ ਵਿੱਚ ਬੁੱਧਵਾਰ ਨੂੰ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਬੇਔਲਾਦ ਪਤੀ-ਪਤਨੀ ਨੇ ਕਥਿਤ ਤੌਰ 'ਤੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਕੋਤਵਾਲੀ ਦਿਹਾਤ ਖੇਤਰ ਦੇ ਪਿੰਡ ਅਮਰੌਨਾ ਸ਼੍ਰੀਕਾਂਤ ਕਾ ਪੁਰਵਾ ਦੇ ਰਹਿਣ ਵਾਲੇ ਸੁਭਾਸ਼ ਤਿਵਾੜੀ (60) ਅਤੇ ਉਸ ਦੀ ਪਤਨੀ ਸਪਨਾ ਤਿਵਾੜੀ (55) ਬੇਔਲਾਦ ਸਨ। ਬੁੱਧਵਾਰ ਨੂੰ ਦੋਵਾਂ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ। ਹਾਲਤ ਗੰਭੀਰ ਹੋਣ 'ਤੇ ਦੋਵਾਂ ਨੂੰ ਤੁਰੰਤ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੁਭਾਸ਼ ਤਿਵਾੜੀ ਨੂੰ ਮ੍ਰਿਤਕ ਐਲਾਨ ਦਿੱਤਾ। ਸਪਨਾ ਤਿਵਾੜੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ SRN ਹਸਪਤਾਲ, ਪ੍ਰਯਾਗਰਾਜ ਰੈਫ਼ਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।

ਕੋਤਵਾਲੀ ਦਿਹਾਤ ਦੇ ਐੱਸ.ਐੱਚ.ਓ. ਪੁਸ਼ਪੇਂਦਰ ਸਿੰਘ ਅਨੁਸਾਰ, ਪੁਲਿਸ ਨੇ ਦੋਵਾਂ ਮ੍ਰਿਤਕ ਦੇਹਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।


author

Harpreet SIngh

Content Editor

Related News