ਪਤੀ ਨੇ ਸਿਲਬੱਟਾ ਮਾਰ ਕੇ ਮਾਰ''ਤੀ ਪਤਨੀ ! ਜਵਾਕਾਂ ਨੂੰ ਲਾਸ਼ ਕੋਲ ਛੱਡ ਹੋਇਆ ਫਰਾਰ

Tuesday, Oct 06, 2026 - 11:16 AM (IST)

ਪਤੀ ਨੇ ਸਿਲਬੱਟਾ ਮਾਰ ਕੇ ਮਾਰ''ਤੀ ਪਤਨੀ ! ਜਵਾਕਾਂ ਨੂੰ ਲਾਸ਼ ਕੋਲ ਛੱਡ ਹੋਇਆ ਫਰਾਰ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਰਾਮਪੁਰ ਦੇ ਸਵਾਰ ਕੋਤਵਾਲੀ ਖੇਤਰ 'ਚ ਐਤਵਾਰ ਰਾਤ ਘਰੇਲੂ ਵਿਵਾਦ ਤੋਂ ਬਾਅਦ ਪਤੀ ਨੇ ਸਿਲਬੱਟੇ ਨਾਲ ਵਾਰ ਕਰ ਕੇ ਪਤਨੀ ਦਾ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਆਪਣੇ 2 ਮਾਸੂਮ ਬੱਚਿਆਂ ਨੂੰ ਪਤਨੀ ਦੀ ਲਾਸ਼ ਨਾਲ ਕਮਰੇ ਵਿਚ ਬੰਦ ਕਰ ਕੇ ਬਾਹਰੋਂ ਤਾਲਾ ਲਗਾ ਕੇ ਫਰਾਰ ਹੋ ਗਿਆ। 

ਗ੍ਰਾਮ ਭੂਬਰਾ ਮੁਸਤੇਹਕਮ ਦੇ ਮਝਰਾ ਸੀਤਾਰਾਮਪੁਰ ਨਿਵਾਸੀ ਧਰਮਿੰਦਰ ਸੈਣੀ ਦੀ ਰਾਤ ਕਰੀਬ 9 ਵਜੇ ਪਤਨੀ ਰੀਨਾ ਸੈਣੀ (35) ਨਾਲ ਘਰੇਲੂ ਗੱਲ ਨੂੰ ਲੈ ਕੇ ਬਹਿਸ ਹੋਈ। ਦੋਸ਼ ਹੈ ਕਿ ਵਿਵਾਦ ਵਧਣ ’ਤੇ ਧਰਮਿੰਦਰ ਨੇ ਸਿਲਬੱਟੇ ਨਾਲ ਰੀਨਾ ਦੇ ਸਿਰ ’ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਦੱਸਿਆ ਗਿਆ ਕਿ ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਪਿੰਡ ਦੀ ਇਕ ਦੁਕਾਨ ’ਤੇ ਪਹੁੰਚ ਕੇ ਦੁਕਾਨਦਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਦੁਕਾਨਦਾਰ ਨੇ ਗ੍ਰਾਮ ਪ੍ਰਧਾਨ ਦੇ ਪਤੀ ਨੂੰ ਦੱਸਿਆ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬੱਚਿਆਂ ਨੂੰ ਕਮਰੇ ’ਚੋਂ ਬਾਹਰ ਕੱਢਿਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਫਾਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।


author

Harpreet SIngh

Content Editor

Related News